Bathinda ਚ ਲੜਕੀ ਦੇ ਕਤਲ ਮਾਮਲੇ ਚ ਪਤੀ ਹੀ ਨਿਕਲਿਆ ਕਾਤਲ ,ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ
Bathinda News : ਬਠਿੰਡਾ ਵਿਖੇ ਬੀਤੇ ਕੱਲ ਦਿਨ ਐਤਵਾਰ ਨੂੰ ਪੁਰਾਣੀ ਥਾਣਾ ਕਨਾਲ ਚੌਂਕੀ ਦੇ ਪਿਛਲੇ ਪਾਸੇ ਖਾਲੀ ਪਲਾਟ ਝਾੜੀਆਂ ਵਿੱਚ ਇੱਕ ਲੜਕੀ ਦੀ ਲਾਸ਼ ਮਿਲੀ ਸੀ। ਜਿਸਦੀ ਗਰਦਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਸੀ ਅਤੇ ਮੌਕੇ 'ਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਸੀ
Bathinda News : ਬਠਿੰਡਾ ਵਿਖੇ ਬੀਤੇ ਕੱਲ ਦਿਨ ਐਤਵਾਰ ਨੂੰ ਪੁਰਾਣੀ ਥਾਣਾ ਕਨਾਲ ਚੌਂਕੀ ਦੇ ਪਿਛਲੇ ਪਾਸੇ ਖਾਲੀ ਪਲਾਟ ਝਾੜੀਆਂ ਵਿੱਚ ਇੱਕ ਲੜਕੀ ਦੀ ਲਾਸ਼ ਮਿਲੀ ਸੀ। ਜਿਸਦੀ ਗਰਦਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਸੀ ਅਤੇ ਮੌਕੇ 'ਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਸੀ। ਆਖਿਰਕਾਰ ਵੱਖ- ਵੱਖ ਪਹਿਲੂਆਂ ਤੋਂ ਜਾਂਚ ਪੜਤਾਲ 'ਚੋਂ ਪਤਾ ਲੱਗ ਗਿਆ ਕਿ ਉਸਦੇ ਪਤੀ ਨੇ ਹੀ ਇਸ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਤਲ ਦੇ ਪਿੱਛੇ ਦੀ ਮੁੱਖ ਵਜ੍ਹਾ ਪਤਨੀ ਦੇ ਕਥਿਤ ਤੌਰ 'ਤੇ ਵਿਆਹ ਤੋਂ ਬਾਅਦ ਵੀ ਨਜਾਇਜ਼ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਰਿਤਿਕਾ ਗੋਇਲ ਦਾ ਪਤੀ ਸਾਹਿਲ ਕੁਮਾਰ ਜੋ ਕਿ ਉਸ ਨੂੰ ਤਾਂ ਰਾਸਤੇ ਵਿੱਚ ਸੁਨਸਾਨ ਥਾਂ ਉੱਪਰ ਬਾਥਰੂਮ ਦੇ ਬਹਾਨੇ ਲਿਜਾ ਕੇ ਉਸਦੀ ਗਰਦਨ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਉਸ ਦੀ ਲਾਸ਼ ਨੂੰ ਉਸ ਥਾਂ 'ਤੇ ਸੁੱਟ ਕੇ ਫਰਾਰ ਹੋ ਗਿਆ।
ਬੀਤੇ ਕੱਲ ਸਾਰੀ ਝੂਠੀ ਕਹਾਣੀ ਰਚਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮ੍ਰਿਤਿਕ ਰਿਤਿਕਾ ਗੋਇਲ ਦੀ ਤਿੰਨ ਸਾਲ ਪਹਿਲਾ ਸਾਹਿਲ ਕੁਮਾਰ ਨਾਲ ਲਵ ਮੈਰਿਜ ਹੋਈ ਸੀ ਅਤੇ ਇਹਨਾਂ ਦੇ ਦੋ ਸਾਲ ਦਾ ਇੱਕ ਬੱਚਾ ਹੈ।