Mon, Dec 29, 2025
Whatsapp

Drug Boycott : ਗਿੱਦੜਬਾਹਾ ਦੇ ਇਸ ਪਿੰਡ ਨੇ ਨਸ਼ੇ ਵਾਲਿਆਂ ਦਾ ਕੀਤਾ ਬਾਈਕਾਟ, ਪੰਚਾਇਤ ਨੇ ਪਾਇਆ ਮਤਾ

Boycott drugs : ਮਤੇ ਅਨੁਸਾਰ, ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਕਰਨ ਵਾਲੇ, ਲੁੱਟਾਂ-ਖੋਹਾਂ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਜਾਂ ਨਸ਼ੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਦਾ ਸਾਥ ਨਹੀਂ ਦੇਵੇਗਾ ਅਤੇ ਨਾ ਹੀ ਅਜਿਹੇ ਹੀ ਕਿਸੇ ਵਿਅਕਤੀ ਦੀ ਜ਼ਮਾਨਤ ਕਰਵਾਈ ਜਾਵੇਗੀ।

Reported by:  PTC News Desk  Edited by:  KRISHAN KUMAR SHARMA -- December 29th 2025 10:12 AM -- Updated: December 29th 2025 10:23 AM
Drug Boycott : ਗਿੱਦੜਬਾਹਾ ਦੇ ਇਸ ਪਿੰਡ ਨੇ ਨਸ਼ੇ ਵਾਲਿਆਂ ਦਾ ਕੀਤਾ ਬਾਈਕਾਟ, ਪੰਚਾਇਤ ਨੇ ਪਾਇਆ ਮਤਾ

Drug Boycott : ਗਿੱਦੜਬਾਹਾ ਦੇ ਇਸ ਪਿੰਡ ਨੇ ਨਸ਼ੇ ਵਾਲਿਆਂ ਦਾ ਕੀਤਾ ਬਾਈਕਾਟ, ਪੰਚਾਇਤ ਨੇ ਪਾਇਆ ਮਤਾ

Drug Boycott : ਪੰਜਾਬ 'ਚ ਜਿਥੇ ਲਗਾਤਾਰ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਨਸ਼ੇੜੀਆਂ ਵੱਲੋਂ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਧੜੱਲੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਨਸ਼ੇੜੀ ਨੌਜਵਾਨਾਂ ਵੱਲੋਂ ਬਜ਼ੁਰਗ ਔਰਤਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਅਤੇ ਲੁੱਟ-ਖੋਹ ਦੌਰਾਨ ਕਈ ਵਾਰ ਵੱਡੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਸੇ ਦੇ ਮੱਦੇਨਜ਼ਰ ਗਿੱਦੜਬਾਹਾ (Gidderbaha News) ਦੇ ਪਿੰਡ ਘੱਗਾ ਦੀ ਪੰਚਾਇਤ ਨੇ ਨਸ਼ੇ ਖਿਲਾਫ਼ ਮੁਹਿੰਮ ਛੇੜਦੇ ਹੋਏ ਨਸ਼ੇ ਦੇ ਬਾਈਕਾਟ ਦਾ ਐਲਾਨ ਕੀਤਾ ਹੈ।

ਜਾਣਕਾਰੀ ਅਨੁਸਾਰ, ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਇਕਜੁਟ ਹੋ ਕੇ ਨਸ਼ਿਆਂ ਖਿਲਾਫ਼ ਮਤਾ ਪਾਇਆ। ਮਤੇ ਅਨੁਸਾਰ, ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਕਰਨ ਵਾਲੇ, ਲੁੱਟਾਂ-ਖੋਹਾਂ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਜਾਂ ਨਸ਼ੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਦਾ ਸਾਥ ਨਹੀਂ ਦੇਵੇਗਾ ਅਤੇ ਨਾ ਹੀ ਅਜਿਹੇ ਹੀ ਕਿਸੇ ਵਿਅਕਤੀ ਦੀ ਜ਼ਮਾਨਤ ਕਰਵਾਈ ਜਾਵੇਗੀ।


ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਵਿੱਚ ਦਿਨ-ਦਿਹਾੜੇ ਨਸ਼ੇੜੀ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਲੁੱਟਣ ਦੀ ਵਾਰਦਾਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਪਿੰਡ ਦੀ ਪੰਚਾਇਤ ਨੇ ਲੁੱਟਾਂ ਖੋਹਾਂ, ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਮਤਾ ਪਾਇਆ ਹੈ।

- PTC NEWS

Top News view more...

Latest News view more...

PTC NETWORK
PTC NETWORK