Punjab Haryana Water Dispute - BBMB ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਖ਼ਤਮ, ਮੰਤਰੀ ਬਰਿੰਦਰ ਗੋਇਲ ਤੋਂ ਸੁਣੋ ਕੀ ਹੋਇਆ ਫੈਸਲਾ

Punjab Haryana Water Dispute - ਮੀਟਿੰਗ ਉਪਰੰਤ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਵੱਲੋਂ ਅੱਜ ਮੁੜ ਪਾਣੀ ਦੀ ਮੰਗ ਕੀਤੀ ਗਈ। ਹਰਿਆਣਾ ਨੇ ਕਿਹਾ ਕਿ ਉਸ ਨੂੰ 10300 ਕਿਊਸਿਕ ਪਾਣੀ ਦੀ ਜ਼ਰੂਰਤ ਹੈ।

By  KRISHAN KUMAR SHARMA May 15th 2025 06:51 PM -- Updated: May 15th 2025 07:26 PM

Punjab Haryana Water Dispute - ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਪਾਣੀ ਦੀ ਵੰਡ ਦੇ ਵਿਵਾਦ ਵਿਚਾਲੇ ਵੀਰਵਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਟੈਕਨੀਕਲ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਵੱਲੋਂ ਅੱਜ ਮੁੜ ਪਾਣੀ ਦੀ ਮੰਗ ਕੀਤੀ ਗਈ। ਹਰਿਆਣਾ ਨੇ ਕਿਹਾ ਕਿ ਉਸ ਨੂੰ 10300 ਕਿਊਸਿਕ ਪਾਣੀ ਦੀ ਜ਼ਰੂਰਤ ਹੈ।

ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਪੰਜਾਬ-ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਵਿਚਾਲੇ ਇਹ ਮੀਟਿੰਗ ਕੀਤੀ ਗਈ। ਇਸ ਬੈਠਕ 'ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਚੀਫ ਇੰਜੀਨੀਅਰ ਸ਼ਾਮਲ ਹੋਏ। ਹਾਲਾਂਕਿ ਕੇਂਦਰੀ ਜਲ ਵਿਭਾਗ ਦੇ ਸਕੱਤਰ ਤੇ ਚੀਫ਼ ਇੰਜੀਨੀਅਰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਹਨ। ਉਨ੍ਹਾਂ ਨੇ ਵੀਸੀ ਰਾਹੀਂ ਮੀਟਿੰਗ ਦਾ ਹਿੱਸਾ ਬਣਨਾ ਸੀ।

ਪੰਜਾਬ ਵੱਲੋਂ ਮੀਟਿੰਗ ਵਿੱਚ ਮੰਤਰੀ ਬਰਿੰਦਰ ਗੋਇਲ ਸਮੇਤ ਸੈਕਟਰੀ ਕ੍ਰਿਸ਼ਨ ਕੁਮਾਰ ਅਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਸ਼ਾਮਲ ਹੋਏ ਸਨ।

ਮੰਤਰੀ ਬਰਿੰਦਰ ਗੋਇਲ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਨੇ ਫਿਰ ਤੋਂ ਰਾਗ ਅਲਾਪਿਆ ਅਤੇ 21 ਮਈ ਤੋਂ 10300 ਕਿਊਸਿਕ ਪਾਣੀ ਦੇਣ ਦੀ ਡਿਮਾਂਡ ਕੀਤੀ ਗਈ। ਜਦਕਿ ਇਸਤੋਂ ਪਹਿਲਾਂ ਹਰਿਆਣਾ ਵੱਲੋਂ 9525 ਕਿਊਸਿਕ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਭਾਖੜਾ ਮੇਨ ਲਾਈਨ ਦੀ ਸਥਿਤੀ ਦਾ ਪਤਾ ਹੋਣ ਦੇ ਬਾਵਜੂਦ ਹਰਿਆਣਾ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ, ਜਦਕਿ ਪੰਜਾਬ ਵੱਲੋਂ ਰੂਲ ਨਿਯਮ/ਰੂਲ ਹਨ, ਉਨ੍ਹਾਂ ਦੀ ਪਾਲਣਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਨਹਿਰ 11700 ਕਿਊਸਿਕ ਪਾਣੀ ਲੈ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਨੂੰ 3000 ਕਿਊਸਿਕ ਪਾਣੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵੱਲੋਂ ਕਿਹਾ ਗਿਆ ਹੈ ਕਿ ਉਹ ਪੰਜਾਬ ਨੂੰ ਜਦੋਂ ਮੰਗ ਕਰੇਗਾ 4000 ਕਿਊਸਿਕ ਪਾਣੀ ਵਾਪਸ ਕਰੇਗਾ।

Related Post