BCCI Announces Schedule IPL 2025 : 17 ਮਈ ਤੋਂ ਮੁੜ ਸ਼ੁਰੂ ਹੋਵੇਗਾ ਆਈਪੀਐਲ 2025, ਜਾਣੋ ਕਦੋਂ ਹੋਵੇਗਾ ਫਾਈਨਲ, ਪਲੇਆਫ ਦੇ ਸਥਾਨ ਦਾ ਨਹੀਂ ਹੋਇਆ ਐਲਾਨ
ਇੰਡੀਅਨ ਪ੍ਰੀਮੀਅਰ ਲੀਗ ਦਾ 18ਵਾਂ ਸੀਜ਼ਨ 17 ਮਈ ਨੂੰ ਦੁਬਾਰਾ ਸ਼ੁਰੂ ਹੋਵੇਗਾ ਅਤੇ ਫਾਈਨਲ 3 ਜੂਨ ਨੂੰ ਸੋਧੇ ਹੋਏ ਸ਼ਡਿਊਲ ਅਨੁਸਾਰ ਹੋਵੇਗਾ। ਸੀਜ਼ਨ ਦੇ ਬਾਕੀ ਮੈਚ ਛੇ ਥਾਵਾਂ 'ਤੇ ਖੇਡੇ ਜਾਣਗੇ।
BCCI Announces Schedule IPL 2025 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਨੂੰ 17 ਮਈ ਤੋਂ ਛੇ ਥਾਵਾਂ 'ਤੇ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਦਾ ਫਾਈਨਲ ਸੋਧੇ ਹੋਏ ਸ਼ਡਿਊਲ ਅਨੁਸਾਰ 3 ਜੂਨ ਨੂੰ ਹੋਵੇਗਾ। 8 ਮਈ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ ਰੱਦ ਕਰਨ ਤੋਂ ਬਾਅਦ ਆਈਪੀਐਲ ਨੂੰ ਰੋਕ ਦਿੱਤਾ ਗਿਆ ਸੀ ਕਿਉਂਕਿ ਪਾਕਿਸਤਾਨ ਨੇ ਚੰਡੀਗੜ੍ਹ ਨੇੜੇ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਸਟੇਡੀਅਮ ਵਿੱਚ ਬਲੈਕਆਊਟ ਹੋ ਗਿਆ ਸੀ।
ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਸੀਸੀਆਈ ਆਈਪੀਐਲ 2025 ਦੀ ਮੁੜ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ ਹੈ। ਸਰਕਾਰ ਅਤੇ ਸੁਰੱਖਿਆ ਏਜੰਸੀਆਂ ਅਤੇ ਸਾਰੇ ਮੁੱਖ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ, ਬੋਰਡ ਨੇ ਸੀਜ਼ਨ ਦੇ ਬਾਕੀ ਸਮੇਂ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।,
ਲੀਗ ਦੁਬਾਰਾ ਸ਼ੁਰੂ ਹੋਣ 'ਤੇ ਪਹਿਲਾ ਮੈਚ 17 ਮਈ ਨੂੰ ਬੰਗਲੁਰੂ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ। ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਲੀਗ ਮੈਚਾਂ ਦੇ ਛੇ ਸਥਾਨ ਬੰਗਲੁਰੂ, ਜੈਪੁਰ, ਦਿੱਲੀ, ਲਖਨਊ, ਅਹਿਮਦਾਬਾਦ ਅਤੇ ਮੁੰਬਈ ਹੋਣਗੇ।
ਪਲੇਆਫ ਮੈਚਾਂ ਦੇ ਸਥਾਨਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਕੁੱਲ 17 ਮੈਚ ਛੇ ਥਾਵਾਂ 'ਤੇ ਖੇਡੇ ਜਾਣਗੇ ਅਤੇ ਸੋਧੇ ਹੋਏ ਸ਼ਡਿਊਲ ਵਿੱਚ ਦੋ ਐਤਵਾਰ ਨੂੰ ਖੇਡੇ ਜਾਣ ਵਾਲੇ ਦੋ 'ਡਬਲ-ਹੈਡਰ' ਸ਼ਾਮਲ ਹਨ।
IPL 2025 ਦੇ ਬਾਕੀ ਮੈਚਾਂ ਦਾ ਸ਼ਡਿਊਲ
- 17 ਮਈ (ਸ਼ਨੀਵਾਰ) - ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼ (ਸ਼ਾਮ 7:30 ਵਜੇ, ਬੰਗਲੁਰੂ)
- 18 ਮਈ (ਐਤਵਾਰ) - ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼ (ਸ਼ਾਮ 3:30 ਵਜੇ, ਜੈਪੁਰ)
- 18 ਮਈ (ਐਤਵਾਰ) - ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਟਾਈਟਨਜ਼ (ਸ਼ਾਮ 7:30 ਵਜੇ, ਦਿੱਲੀ)
- 19 ਮਈ (ਸੋਮਵਾਰ) - ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (ਸ਼ਾਮ 7:30 ਵਜੇ, ਲਖਨਊ)
- 20 ਮਈ (ਮੰਗਲਵਾਰ) - ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ (ਸ਼ਾਮ 7:30 ਵਜੇ, ਦਿੱਲੀ)
- 21 ਮਈ (ਬੁੱਧਵਾਰ) - ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼ (ਸ਼ਾਮ 7:30 ਵਜੇ, ਮੁੰਬਈ)
- 22 ਮਈ (ਵੀਰਵਾਰ) - ਗੁਜਰਾਤ ਟਾਈਟਨਸ ਬਨਾਮ ਲਖਨਊ ਸੁਪਰ ਜਾਇੰਟਸ (ਸ਼ਾਮ 7:30 ਵਜੇ, ਅਹਿਮਦਾਬਾਦ)
- 23 ਮਈ (ਸ਼ੁੱਕਰਵਾਰ) - ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (ਸ਼ਾਮ 7:30 ਵਜੇ, ਬੰਗਲੁਰੂ)
- 24 ਮਈ (ਸ਼ਨੀਵਾਰ) - ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼ (ਸ਼ਾਮ 7:30 ਵਜੇ, ਜੈਪੁਰ)
- 25 ਮਈ (ਐਤਵਾਰ) - ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼ (ਸ਼ਾਮ 3:30 ਵਜੇ, ਅਹਿਮਦਾਬਾਦ)
- 25 ਮਈ (ਐਤਵਾਰ) - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼ (ਸ਼ਾਮ 7:30 ਵਜੇ, ਦਿੱਲੀ)
- 26 ਮਈ (ਸੋਮਵਾਰ) – ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ (ਸ਼ਾਮ 7:30 ਵਜੇ, ਜੈਪੁਰ)
- 27 ਮਈ (ਮੰਗਲਵਾਰ) - ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਸ ਬੰਗਲੌਰ (ਸ਼ਾਮ 7:30 ਵਜੇ, ਲਖਨਊ)
- 29-ਮਈ (ਵੀਰਵਾਰ) – ਕੁਆਲੀਫਾਇਰ 1 (ਸ਼ਾਮ 7:30 ਵਜੇ)
- 30-ਮਈ (ਸ਼ੁੱਕਰਵਾਰ) – ਐਲੀਮੀਨੇਟਰ (ਸ਼ਾਮ 7:30 ਵਜੇ)
- 01-ਜੂਨ (ਐਤਵਾਰ) – ਕੁਆਲੀਫਾਇਰ 2 (ਸ਼ਾਮ 7:30 ਵਜੇ)
- 03-ਜੂਨ-(ਮੰਗਲਵਾਰ)- ਫਾਈਨਲ (ਸ਼ਾਮ 7:30 ਵਜੇ)
ਇਹ ਵੀ ਪੜ੍ਹੋ : Majitha Poisonous Liquor Updates : ਮਜੀਠਾ ਹਲਕੇ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ; 3 ਪਿੰਡਾਂ ਦੇ 15 ਨੌਜਵਾਨਾਂ ਦੀ ਹੋਈ ਮੌਤ