MS Dhoni Jersy: ਹੁਣ ਮੈਦਾਨ ਤੇ ਨਹੀਂ ਵਿਖਾਈ ਦੇਵੇਗੀ ਧੋਨੀ ਦੀ ਜਰਸੀ ਨੰ: 7, ਬੀਸੀਸੀਆਈ ਨੇ ਕੀਤਾ ਰਿਟਾਇਰ

ਇਹ ਸਨਮਾਨ ਉਨ੍ਹਾਂ ਨੂੰ ਕ੍ਰਿਕਟ ਲਈ ਦਿੱਤੇ ਆਪਣੇ ਯੋਗਦਾਨ ਵੱਜੋਂ ਦਿੱਤਾ ਗਿਆ ਹੈ। ਬੀਸੀਸੀਆਈ ਨੇ ਦੱਸਿਆ ਕਿ ਜਰਸੀ ਨੰ: 7 ਨੂੰ ਧੋਨੀ ਨੇ ਆਪਣੇ ਪੂਰੇ ਕਰੀਅਰ ਦੌਰਾਨ ਪਹਿਨਿਆ ਹੈ ਅਤੇ ਹੁਣ ਉਸ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਗਿਆ।

By  KRISHAN KUMAR SHARMA December 15th 2023 04:12 PM -- Updated: December 15th 2023 04:58 PM

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਜਰਸੀ ਨੰ: 7 ਨੂੰ ਰਿਟਾਇਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਇਹ ਕ੍ਰਿਕਟ ਦੇ ਮੈਦਾਨ 'ਤੇ ਕਿਸੇ ਖਿਡਾਰੀ ਦੇ ਪਾਈ ਨਹੀਂ ਦੇਖੀ ਜਾਵੇਗੀ। ਜਰਸੀ ਨੰ: 7 ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇੱਕ ਮਹਿੰਦਰ ਸਿੰਘ ਧੋਨੀ ਦੀ ਹੈ, ਜਿਨ੍ਹਾਂ ਦੀ ਰਿਟਾਇਰਮੈਂਟ ਦੇ 3 ਸਾਲ ਬਾਅਦ ਬੀਸੀਸੀਆਈ ਨੇ ਇਹ ਫੈਸਲਾ ਲਿਆ ਹੈ। 

ਧੋਨੀ ਤੋਂ ਪਹਿਲਾਂ ਸਿਰਫ਼ ਸਚਿਨ ਨੂੰ ਮਿਲਿਆ ਸਨਮਾਨ

ਇਹ ਸਨਮਾਨ ਉਨ੍ਹਾਂ ਨੂੰ ਕ੍ਰਿਕਟ ਲਈ ਦਿੱਤੇ ਆਪਣੇ ਯੋਗਦਾਨ ਵੱਜੋਂ ਦਿੱਤਾ ਗਿਆ ਹੈ। ਬੀਸੀਸੀਆਈ ਨੇ ਦੱਸਿਆ ਕਿ ਜਰਸੀ ਨੰ: 7 ਨੂੰ ਧੋਨੀ ਨੇ ਆਪਣੇ ਪੂਰੇ ਕਰੀਅਰ ਦੌਰਾਨ ਪਹਿਨਿਆ ਹੈ ਅਤੇ ਹੁਣ ਉਸ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਗਿਆ। ਧੋਨੀ ਤੋਂ ਪਹਿਲਾਂ ਇਹ ਅਨੋਖਾ ਸਨਮਾਨ ਸਿਰਫ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਮਿਲਿਆ ਸੀ, ਜਦੋਂ 2017 'ਚ ਜਰਸੀ ਨੰ: 10 ਨੂੰ ਰਿਟਾਇਰ ਕੀਤਾ ਗਿਆ ਸੀ।


ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੇ 15 ਅਗਸਤ 2020 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ, ਜਿਸ ਤੋਂ ਪਹਿਲਾ ਉਨ੍ਹਾਂ ਨੇ 2007 'ਚ ਟੀ20 ਵਿਸ਼ਵ ਕੱਪ, 2011 'ਚ ਇੱਕ ਰੋਜ਼ਾ ਵਿਸ਼ਵ ਕੱਪ ਅਤੇ 2013 'ਚ ਆਈਸੀਸੀ ਚੈਂਪੀਅਨ ਟਰਾਫੀ ਭਾਰਤ ਦੀ ਝੋਲੀ ਪਾਏ।

ਬੀਸੀਸੀਆਈ ਨੇ ਇਸ ਸਬੰਧੀ ਸਾਰੇ ਖਿਡਾਰੀਆਂ ਨੂੰ ਇਸ ਸਬੰਧ 'ਚ ਜਾਣੂੰ ਕਰਵਾ ਦਿੱਤਾ ਹੈ ਅਤੇ ਨਵੇਂ ਡੈਬਿਊ ਕਰਨ ਵਾਲੇ ਖਿਡਾਰੀਆਂ ਨੂੰ ਵੀ 7 ਅਤੇ 10 ਨੰਬਰ ਵਰਤੋਂ 'ਚ ਨਾ ਲਿਆਉਣ ਬਾਰੇ ਕਿਹਾ ਹੈ। 

ਜਰਸੀ ਨੰ: ਚੁਣਨ ਦੇ ਹੁੰਦੇ ਹਨ ਨਿਯਮ

ਕ੍ਰਿਕਟ ਖਿਡਾਰੀਆਂ ਲਈ ਜਰਸੀ ਨੰ: ਚੁਣਨ ਦੇ ਨਿਯਮ ਹੁੰਦੇ ਹਨ। ਆਈਸੀਸੀ ਵੱਲੋਂ 1 ਤੋਂ 100 ਨੰ: ਵਿਚਕਾਰ ਨੰਬਰ ਖਿਡਾਰੀਆਂ ਲਈ ਰੱਖੇ ਜਾਂਦੇ ਹਨ, ਪਰ ਭਾਰਤ ਵਿੱਚ ਬੀਸੀਸੀਆਈ ਦੇ ਫੈਸਲੇ ਤੋਂ ਬਾਅਦ ਖਿਡਾਰੀਆਂ ਲਈ ਇਹ ਚੋਣ ਹੋਰ ਘੱਟ ਗਈ ਹੈ, ਜੋ ਹੁਣ 60 ਹੋ ਗਈ ਹੈ।

Related Post