IND vs PAK Match Highlights : ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਹਾਰ, 175 ਦੌੜਾਂ ਦਾ ਪਿੱਛਾ ਕਰਦੀ ਪਾਕਿ ਟੀਮ ਪੂਰੇ ਓਵਰ ਵੀ ਨਹੀਂ ਖੇਡ ਸਕੀ
97 ਦੌੜਾਂ 'ਤੇ, ਵਰੁਣ ਨੇ ਪਾਕਿਸਤਾਨ ਦਾ ਅੱਠਵਾਂ ਵਿਕਟ ਝਟਕਾਇਆ। ਉਸਨੇ ਫਹੀਮ ਅਸ਼ਰਫ ਨੂੰ ਰਿੰਕੂ ਸਿੰਘ ਹੱਥੋਂ ਕੈਚ ਕਰਵਾਇਆ। ਉਹ ਸਿਰਫ਼ 10 ਦੌੜਾਂ ਹੀ ਬਣਾ ਸਕਿਆ।
ਵਰੁਣ ਚੱਕਰਵਰਤੀ ਨੇ ਪਾਕਿਸਤਾਨ ਨੂੰ ਲਗਾਤਾਰ ਦਿੱਤਾ 9ਵਾਂ ਝਟਕਾ, ਅਬਰਾਰ ਅਹਿਮਦ ਨੂੰ ਵੀ ਬਣਾਇਆ ਆਇਆ ਰਾਮ ਗਿਆ ਰਾਮ
IND vs PAK Match Live Updates : ਵਰੁਣ ਚੱਕਰਵਰਤੀ ਨੇ ਪਾਕਿਸਤਾਨ ਨੂੰ ਦਿੱਤਾ 8ਵਾਂ ਝਟਕਾ, ਫਹੀਮ ਅਸ਼ਰਫ ਨੂੰ 10 ਦੌੜਾਂ 'ਤੇ ਪੈਵੇਲੀਅਨ ਭੇਜਿਆ
ਤਿਲਕ ਵਰਮਾ ਨੇ ਪਾਕਿਸਤਾਨ ਨੂੰ ਸੱਤਵਾਂ ਝਟਕਾ ਦਿੱਤਾ। ਉਸਨੇ ਸ਼ਾਦਾਬ ਖਾਨ ਨੂੰ ਆਊਟ ਕੀਤਾ, ਜੋ ਸਿਰਫ਼ 14 ਦੌੜਾਂ ਹੀ ਬਣਾ ਸਕਿਆ। ਫਹੀਮ ਅਸ਼ਰਫ਼ ਅਤੇ ਸ਼ਾਹੀਨ ਸ਼ਾਹ ਅਫਰੀਦੀ ਹੁਣ ਕ੍ਰੀਜ਼ 'ਤੇ ਹਨ।
IND vs PAK Match Live Updates : ਪਾਕਿਸਤਾਨ ਨੂੰ ਲੱਗਿਆ 7ਵਾਂ ਝਟਕਾ, ਤਿਲਕ ਵਰਮਾ ਨੇ ਸ਼ਾਦਾਬ ਖਾਨ ਨੂੰ ਪੈਵੇਲੀਅਨ ਵਾਪਸ ਦਾ ਰਸਤਾ ਵਿਖਾਇਆ
IND vs PAK Match Live Updates : ਪਾਕਿਸਤਾਨ ਨੂੰ ਲੱਗਿਆ 6ਵਾਂ ਝਟਕਾ, ਕੁਲਦੀਪ ਯਾਦਵ ਨੇ ਮੁਹੰਮਦ ਨਵਾਜ ਨੂੰ ਭੇਜਿਆ ਵਾਪਸ
IND vs PAK Match Live Updates : ਪਾਕਿਸਤਾਨ ਨੂੰ ਲੱਗਿਆ 5ਵਾਂ ਝਟਕਾ, ਅਕਸਰ ਪਟੇਲ ਨੇ ਉਸਮਾਨ ਖਾਨ ਨੂੰ ਭੇਜਿਆ ਵਾਪਸ
IND vs PAK Match Live Updates : ਪਾਕਿਸਤਾਨ ਨੂੰ ਲੱਗਿਆ ਚੌਥਾ ਝਟਕਾ, ਅਕਸਰ ਪਟੇਲ ਨੇ ਬਾਬਰ ਆਜ਼ਮ ਨੂੰ ਭੇਜਿਆ ਵਾਪਸ
175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਪਾਕਿ ਟੀਮ ਹੋਈ ਲੰਗੜੀ
22 ਦੌੜਾਂ 'ਤੇ 3 ਬੱਲੇਬਾਜ਼ੀ ਹੋਏ ਆਊਟ
ਸਾਹਿਬਜ਼ਾਦਾ ਫਰਹਾਨ 0, ਸੈਮ ਅਯੂਬ 6 ਅਤੇ ਕਪਤਾਨ ਸਲਮਾਨ ਅਲੀ 4 ਦੌੜਾਂ ਬਣਾ ਕੇ ਹੋਏ ਆਊਟ
ਬੁਮਰਾਹ ਨੇ 2 ਤੇ ਹਾਰਦਿਕ ਪਾਂਡਿਆ ਨੇ 1 ਵਿਕਟ ਝਟਕੀ
ਪਾਕਿਸਤਾਨ ਦੀਆਂ 22 ਦੌੜਾਂ 'ਤੇ ਡਿੱਗੀਆਂ 3 ਵਿਕਟਾਂ
IND vs PAK Match Live Updates : ਵਿਸ਼ਵ ਕੱਪ 2026 ਦੇ 27ਵੇਂ ਮੈਚ ਵਿੱਚ ਭਾਰਤ ਨੇ ਈਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੂੰ 176 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ-ਪਾਕਿਸਤਾਨ ਮੈਚ ਦਾ ਸਭ ਤੋਂ ਵੱਡਾ ਸਕੋਰ ਹੈ।
IND vs PAK Match Live Updates : ਭਾਰਤ ਨੂੰ 6ਵਾਂ ਝਟਕਾ, ਸ਼ਿਵਮ ਦੂਬੇ ਹੋਏ ਆਊਟ
IND vs PAK Match Live Updates : ਭਾਰਤ ਨੂੰ ਪੰਜਵਾਂ ਝਟਕਾ, ਕਪਤਾਨ ਸੂਰੀਆ ਕੁਮਾਰ ਯਾਦਵ 32 ਦੌੜਾਂ ਬਣਾ ਕੇ ਹੋਏ ਆਊਟ
ਭਾਰਤ ਨੂੰ ਹਾਰਦਿਕ ਪਾਂਡਿਆ ਦੇ ਰੂਪ 'ਚ ਲੱਗਿਆ ਚੌਥਾ ਝਟਕਾ, 1 ਗੇਂਦ 'ਤੇ 0 ਬਣਾ ਕੇ ਹੋਏ ਆਊਟ
IND vs PAK Match Live Updates : ਭਾਰਤ ਨੂੰ ਲੱਗਿਆ ਤੀਜਾ ਝਟਕਾ, ਤਿਲਕ ਵਰਮਾ ਆਊਟ ਹੋਏ
IND vs PAK Match Live Updates : ਭਾਰਤ ਨੇ 11.1 ਓਵਰਾਂ 'ਚ ਪਾਰ ਕੀਤਾ 100 ਦੌੜਾਂ ਦਾ ਟੀਚਾ, ਕਪਤਾਨ ਸੂਰੀਆ ਕੁਮਾਰ ਯਾਦਵ, ਤਿਲਕ ਵਰਮਾ ਦਾ ਦੇ ਰਹੇ ਸਾਥ
IND vs PAK Match Live Updates : ਤਿਲਕ ਵਰਮਾ ਕਰੀਜ਼ 'ਤੇ, ਭਾਰਤੀ ਕਪਤਾਨ ਸੂਰੀਆ ਕੁਮਾਰ ਯਾਦਵ ਸਾਥ ਦੇਣ ਲਈ ਬੱਲੇਬਾਜ਼ੀ ਕਰਨ ਆਏ
IND vs PAK Match Live Updates : ਭਾਰਤ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ ਆਊਟ ਹੋਏ
IND vs PAK Match Live Updates : ਭਾਰਤ ਨੇ 8 ਓਵਰਾਂ 'ਚ 10.25 ਦੀ ਐਵਰੇਜ਼ ਨਾਲ ਬਣਾਈਆਂ 82 ਦੌੜਾਂ
ਈਸ਼ਾਨ ਕਿਸ਼ਨ ਤੇ ਤਿਲਕ ਵਰਮਾ ਪਾਕਿਸਤਾਨ ਗੇਂਦਬਾਜ਼ਾਂ ਦੀ ਭੰਨ ਰਹੇ ਬੱਖੀਆਂ
IND vs PAK Match Live Updates : ਈਸ਼ਾਨ ਕਿਸ਼ਨ, ਭੰਨ ਰਹੇ ਪਾਕਿਸਤਾਨ ਦੀਆਂ ਬੱਖੀਆਂ, ਅਰਧ ਸੈਂਕੜਾ ਕੀਤਾ ਪੂਰਾ
IND vs PAK Match Live Updates : ਪਾਵਰ ਪਲੇਅ 'ਚ ਭਾਰਤ ਨੇ ਬਣਾਈਆਂ 52 ਦੌੜਾਂ, ਪਾਕਿਸਤਾਨ ਖਿਲਾਫ਼ ਡਟੇ ਈਸ਼ਾਨ ਕਿਸ਼ਨ, 42 ਦੌੜਾਂ ਬਣਾ ਕੇ ਅਰਧ ਸੈਂਕੜੇ ਨੇੜੇ ਪਹੁੰਚੇ।

ਭਾਰਤ ਨੂੰ ਪਹਿਲਾ ਝਟਕਾ, ਅਭਿਸ਼ੇਕ ਸ਼ਰਮਾ 4 ਗੇਂਦਾਂ ਖੇਡ ਕੇ ਜ਼ੀਰੋ ਦੌੜ ਬਣਾ ਕੇ ਹੋਏ ਆਊਟ
ਮੈਚ ਹੋਇਆ ਸ਼ੁਰੂ, ਭਾਰਤ ਵੱਲੋਂ ਈਸ਼ਾਨ ਕਿਸ਼ਨ ਤੇ ਅਭਿਸ਼ੇਕ ਸ਼ਰਮਾ ਕਰ ਰਹੇ ਬੱਲੇਬਾਜ਼ੀ
ਸੂਰੀਆ ਕੁਮਾਰ ਯਾਦਵ ਨੇ ਨਹੀਂ ਮਿਲਾਇਆ ਪਾਕਿਸਤਾਨੀ ਕਪਤਾਨ ਨਾਲ ਹੱਥ
ਭਾਰਤ ਵੱਲੋਂ No Handshake Policy 'ਚ ਨਹੀਂ ਕੀਤਾ ਕੋਈ ਬਦਲਾਅ
ਕੀ ਭਾਰਤ ਦਾ ਇਹ ਫੈਸਲਾ ਸਹੀ ਹੈ ?
IND vs PAK Match Live Updates : ਭਾਰਤ ਦੀ ਪਲੇਇੰਗ ਇਲੈਵਨ : ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਪਾਕਿ ਦੀ ਪਲੇਇੰਗ ਇਲੈਵਨ : ਸਾਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਸਲਮਾਨ ਆਗਾ (ਕਪਤਾਨ), ਬਾਬਰ ਆਜ਼ਮ, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਫਹੀਮ ਅਸ਼ਰਫ, ਉਸਮਾਨ ਖਾਨ (ਵਿਕਟਕੀਪਰ), ਸ਼ਾਹੀਨ ਅਫਰੀਦੀ, ਅਬਰਾਰ ਅਹਿਮਦ, ਉਸਮਾਨ ਤਾਰਿਕ।
T20 World Cup 2026 : ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
IND vs PAK Match Live Updates : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ, ਜਿਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੀਂਹ ਦੀ ਸੰਭਾਵਨਾ ਹੈ, ਨੂੰ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਕਿ ਕੋਲੰਬੋ 'ਚ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਇਹ ਜ਼ਿਆਦਾ ਤੇਜ਼ ਨਹੀਂ ਹੈ, ਪਰੰਤੂ ਟਾਸ 'ਚ ਦੇਰੀ ਹੋ ਸਕਦੀ ਹੈ।
IND vs PAK Match Live Updates : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਲਈ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਹੋਵੇਗਾ। ਸਭ ਤੋਂ ਦਿਲਚਸਪ ਪਹਿਲੂ ਕੋਲੰਬੋ ਦੇ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਵਿੱਚ ਟਾਸ ਜਿੱਤਣ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨਾਂ ਵੱਲੋਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦੀ ਚੋਣ ਹੋਵੇਗੀ। ਭਵਿੱਖਬਾਣੀ ਦੇ ਹਾਲਾਤਾਂ ਨੂੰ ਦੇਖਦੇ ਹੋਏ, ਦੋਵੇਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰਨ ਦੀ ਸੰਭਾਵਨਾ ਹੈ।
IND vs PAK Match Live Updates : ਭਾਰਤੀ ਟੀਮ ਪਾਕਿਸਤਾਨ ਵਿਰੁੱਧ ਮੈਚ ਲਈ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਪਹੁੰਚ ਗਈ ਹੈ। ਜਦਕਿ ਪਾਕਿਸਤਾਨੀ ਖਿਡਾਰੀ, ਪਹਿਲਾਂ ਹੀ ਪਹੁੰਚੇ ਹੋਏ ਸਨ ਅਤੇ ਇਸ ਸਮੇਂ ਅਭਿਆਸ ਕਰ ਰਹੇ ਹਨ।
ਉਧਰ, ਹੁਣ ਭਾਰਤੀ ਟੀਮ ਪਹਿਲਾਂ ਹੀ ਅਭਿਆਸ ਲਈ ਮੈਦਾਨ 'ਤੇ ਉਤਰ ਚੁੱਕੀ ਹੈ। ਓਪਨਰ ਅਭਿਸ਼ੇਕ ਸ਼ਰਮਾ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਸਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾਵੇਗਾ।
IND vs PAK Match Live Updates : ਭਾਰਤ-ਪਾਕਿਸਤਾਨ ਮੈਚ ਲਈ ਪ੍ਰਸ਼ੰਸਕ ਸਟੇਡੀਅਮ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਹਨ। ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਮੀਂਹ ਦੀ ਸੰਭਾਵਨਾ ਘੱਟ ਗਈ ਹੈ ਅਤੇ ਪੂਰਾ 40 ਓਵਰਾਂ ਦਾ ਮੈਚ ਖੇਡਿਆ ਜਾਵੇਗਾ।
#WATCH | Sri Lanka: Fans continue to arrive at R Premadasa Stadium in Colombo for the #T20WorldCup match between India and Pakistan; visuals from outside the stadium#INDvPAK #ICCT20WORLDCUP pic.twitter.com/DcNBFRSTzf
— ANI (@ANI) February 15, 2026
IND vs PAK Match Live Updates : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਕੋਲੰਬੋ ਦੀਆਂ ਗਲੀਆਂ ਵਿੱਚ ਭੀੜ ਇਕੱਠੀ ਕਰ ਦਿੱਤੀ ਹੈ। ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਰਸਲ ਅਰਨੋਲਡ ਨੇ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ।
How about this ???????? on the streets of Colombo #indvpak #t20wc #t20worldcup pic.twitter.com/ZzHHrGJAZx
— Russel Arnold (@RusselArnold69) February 15, 2026
IND vs PAK Match Live Updates : ਇਹ ਸਵਾਲ ਹਰ ਇੱਕ ਦੇ ਜ਼ਿਹਨ 'ਚ ਦੌੜ ਰਿਹਾ ਹੈ, ਪਰੰਤੂ ਮਹਾਂ-ਮੁਕਾਬਲੇ ਤੋਂ ਪਹਿਲਾਂ ਪਤਾ ਲੱਗਿਆ ਹੈ ਕਿ ਭਾਰਤੀ ਟੀਮ, ਹੱਥ ਨਹੀਂ ਮਿਲਾਵੇਗੀ। ਸੂਤਰਾਂ ਅਨੁਸਾਰ, ਭਾਰਤ ਆਪਣੀ 'ਨੋ ਹੈਂਡ ਸ਼ੇਕ' ਪਾਲਿਸੀ 'ਚ ਕੋਈ ਬਦਲਾਅ ਨਹੀਂ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਨਾ ਤਾਂ ਟਾਸ ਸਮੇਂ ਅਤੇ ਨਾ ਹੀ ਮੈਚ ਦੌਰਾਨ ਕਿਸੇ ਨਾਲ ਹੱਕ ਮਿਲਾਵੇਗੀ।
IND vs PAK Match Live Updates : ਭਾਰਤ ਤੇ ਪਾਕਿਸਤਾਨ ਮੈਚ 'ਤੇ ਸੁਰੱਖਿਆ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੈ। ਕੋਲੰਬੋ ਪੁਲਿਸ ਅਧਿਕਾਰੀਆਂ ਵੱਲੋਂ ਚੱਪੇ-ਚੱਪੇ 'ਤੇ ਤੈਨਾਤੀ ਕੀਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੋਲੰਬੋ ਇੱਕ ਅੰਤਰਰਾਸ਼ਟਰੀ ਖੇਡ ਸਥਾਨ ਹੈ ਅਤੇ ਸਾਨੂੰ ਪਤਾ ਹੈ ਕਿ ਇਥੇ ਸਥਿਤੀ ਆਮ ਨਹੀਂ, ਜਿਸ ਕਾਰਨ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ।
IND vs PAK Match Live Updates : ਭਾਰਤ ਤੇ ਪਾਕਿਸਤਾਨ ਮੈਚ 'ਤੇ ਮੀਂਹ ਦੇ ਬੱਦਲ ਛਾਏ ਹੋਏ ਹਨ, ਜਿਸ ਨੂੰ ਲੈ ਕੇ ਲੋਕਾਂ 'ਚ ਰਿਜ਼ਰਵ ਦਿਨ ਬਾਰੇ ਵੀ ਸ਼ੰਕਾ ਹੈ। ਦੱਸ ਦਈਏ ਕਿ ਇਸ ਮੈਚ ਲਈ ਕੋਈ ਰਿਜ਼ਰਵ ਦਿਨ ਨਹੀਂ ਹੈ। ਆਈਸੀਸੀ, ਵੱਲੋਂ ਟੀ-20 ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਜਾਂ ਸੁਪਰ 8 ਮੈਚਾਂ ਲਈ ਕੋਈ ਰਿਜ਼ਰਵ ਦਿਨ ਨਹੀਂ ਹਨ।
IND vs PAK Match Live Updates : ਭਾਰਤ ਤੇ ਪਾਕਿਸਤਾਨ ਦੇ ਮੈਚ ਵਿਚਾਲੇ ਮੀਂਹ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਮੈਚ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਅੱਜ ਸ਼ਾਮ 7:00 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਣਾ ਹੈ। ਇਸ ਵੇਲੇ ਕੋਲੰਬੋ ਵਿੱਚ ਮੌਸਮ ਬੱਦਲਵਾਈ ਵਾਲਾ ਹੈ, ਨਮੀ 90% ਹੈ, ਅਤੇ ਦਿਨ ਵੇਲੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।
IND vs PAK Match Live Updates : ਜੇਕਰ ਪਾਕਿਸਤਾਨ ਅੱਜ ਦਾ ਮੈਚ ਭਾਰਤ ਤੋਂ ਹਾਰ ਜਾਂਦਾ ਹੈ, ਤਾਂ ਨਾਮੀਬੀਆ ਵਿਰੁੱਧ ਉਸਦਾ ਅਗਲਾ ਮੈਚ 'ਕਰੋ ਜਾਂ ਮਰੋ' ਦਾ ਮਾਮਲਾ ਹੋਵੇਗਾ, ਕਿਉਂਕਿ ਅੱਜ ਦਾ ਮੈਚ ਅਮਰੀਕਾ ਅਤੇ ਨਾਮੀਬੀਆ ਵਿਚਕਾਰ ਹੈ। ਜੇਕਰ ਇੱਕ ਟੀਮ ਜਿੱਤ ਜਾਂਦੀ ਹੈ, ਤਾਂ ਉਹ ਪਾਕਿਸਤਾਨ ਦੇ 4 ਅੰਕਾਂ ਦੀ ਬਰਾਬਰੀ ਕਰ ਲਵੇਗੀ। ਇਸ ਲਈ, ਜੇਕਰ ਪਾਕਿਸਤਾਨ ਭਾਰਤ ਤੋਂ ਹਾਰ ਜਾਂਦਾ ਹੈ ਅਤੇ ਆਪਣਾ ਆਖਰੀ ਮੈਚ ਜਿੱਤਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਸਕਦਾ ਹੈ।
IND vs PAK Match Live Updates : ਅਭਿਸ਼ੇਕ ਸ਼ਰਮਾ ਬਾਰੇ ਸਵਾਲ ਉਠਾਏ ਜਾ ਰਹੇ ਹਨ, ਜਿਸ ਨੂੰ ਬਿਮਾਰੀ ਕਾਰਨ ਨਾਮੀਬੀਆ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਸਨੇ ਮੈਚ ਤੋਂ ਇੱਕ ਦਿਨ ਪਹਿਲਾਂ ਅਭਿਆਸ ਕੀਤਾ ਸੀ, ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਇਸਦੀ ਪੁਸ਼ਟੀ ਕੀਤੀ। ਉਸਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਪਾਕਿਸਤਾਨੀ ਕਪਤਾਨ ਅਭਿਸ਼ੇਕ ਸ਼ਰਮਾ ਨੂੰ ਖੇਡਣਾ ਚਾਹੁੰਦਾ ਹੈ, ਤਾਂ ਉਹ ਖੇਡੇਗਾ।
IND vs PAK Match Live Updates : ਲੰਬੇ ਸਮੇਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਮੈਚ ਦਾ ਇੰਤਜਾਰ ਖ਼ਤਮ ਹੋਣ ਜਾ ਰਿਹਾ ਹੈ। ਟੀ-20 ਵਿਸ਼ਵ ਕੱਪ 2026 'ਚ ਭਾਰਤ ਅਤੇ ਪਾਕਿਸਤਾਨ (India vs Pakistan Match) ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋਣ ਵਾਲੇ ਹਨ। Ind vs Pak ਦੇ ਇਸ ਮਹਾਂ-ਮੁਕਾਬਲੇ ਲਈ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਡੀ ਗਿਣਤੀ ਦਰਸ਼ਕ ਵੀ ਪੈਸੇ ਖਰਚ ਕੇ ਸ਼੍ਰੀਲੰਕਾ ਦੇ ਕੋਲੰਬੋ (Colombo Forecase) 'ਚ ਇੱਕ ਦਿਨ ਪਹਿਲਾਂ ਹੀ ਪਹੁੰਚੇ ਹੋਏ ਹਨ। ਇਹ ਮੁਕਾਬਲਾ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ 'ਚ ਮੀਂਹ ਵੱਲੋਂ ਖਲਲ ਪਾਉਣ ਦੀਆਂ ਸੰਭਾਵਨਾਵਾਂ ਵੀ ਹਨ, ਹਾਲਾਂਕਿ, ਮੈਚ ਹੋਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਹੈ ਕਿ ਮੈਚ 'ਚ ਸਿਰਫ਼ ਦੇਰੀ ਹੀ ਹੋਵੇ, ਪਰ ਮੈਚ ਹੋਵੇ।
ਮੈਚ, ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਹੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਭਾਰਤੀ ਟੀਮ ਦੇ ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਸ਼ਰਮਾ (AbhiShek Sharma) ਅਤੇ ਪਾਕਿਸਤਾਨ ਦੇ ਗੇਂਦਬਾਜ਼ ਉਸਮਾਨ ਤਾਰਿਕ (Usman Tariq) ਹਨ। ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ, ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ (Salman Ali Agha) ਨੇ ਕਿਹਾ ਕਿ ਅਭਿਸ਼ੇਕ ਮੈਚ ਖੇਡਣ ਲਈ ਫਿੱਟ ਹੋਵੇਗਾ। ਜਵਾਬ ਵਿੱਚ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ (Suryakumar Yadav) ਨੇ ਕਿਹਾ ਕਿ ਜੇ ਉਹ ਚਾਹੁੰਦੇ ਹਨ, ਤਾਂ ਇਹ ਜ਼ਰੂਰ ਹੋਵੇਗਾ।
ਤੁਹਾਡੇ ਲਈ ਅਸੀਂ ਮੈਚ ਦੀ ਪੂਰੀ ਅਪਡੇਟ ਲੈ ਕੇ ਹਾਜ਼ਰ ਹਾਂ, ਵੇਖੋ ਪਲ-ਪਲ ਦੀ ਅਪਡੇਟ...
- PTC NEWS