Amritpal's Video Message: ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਸਿੱਖ ਸੰਗਤ ਦੇ ਨਾਂਅ ਜਾਰੀ ਕੀਤਾ ਬਿਆਨ, ਸੁਣੋ ਕੀ ਕਿਹਾ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਬਣਾਈ ਗਈ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਜਾ ਰਹੀ ਹੈ।

By  Jasmeet Singh April 23rd 2023 01:50 PM -- Updated: April 23rd 2023 01:51 PM

ਪੀਟੀਸੀ ਵੈੱਬ ਡੈਸਕ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਬਣਾਈ ਗਈ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਜਾ ਰਹੀ ਹੈ। ਜਿਸ ਵਿੱਚ ਉਸਨੇ ਸਿੱਖ ਸੰਗਤਾਂ ਅਤੇ ਨੌਜਵਾਨਾਂ ਦੇ ਨਾਂਅ ਇੱਕ ਸੰਦੇਸ਼ ਜਾਰੀ ਕੀਤਾ ਹੈ। 

ਆਪਣੇ ਵੀਡੀਓ ਸੰਦੇਸ਼ ਵਿੱਚ ਅੰਮ੍ਰਿਤਪਾਲ ਨੇ ਕਿਹਾ "ਲਗਭਗ ਇੱਕ ਮਹੀਨਾ ਪਹਿਲਾਂ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ 'ਤੇ ਹਮਲਾ ਕੀਤਾ ਸੀ, ਉਸ ਵਿੱਚ ਉਨ੍ਹਾਂ ਜਿਸ ਤਰ੍ਹਾਂ ਦੀ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਜਤਨ ਕੀਤਾ, ਉਸ ਮੌਕੇ ਸਾਨੂੰ ਇਹ ਲਗਦਾ ਨਹੀਂ ਸੀ ਕਿ ਇਹ ਗ੍ਰਿਫ਼ਤਾਰੀ ਹੈ। ਜਿਹੜੇ ਤਰੀਕੇ ਦਾ ਰਵਈਆ ਉਨ੍ਹਾਂ ਬਣਿਆ ਸੀ। ਕਿਉਂਕਿ ਜੇ ਉਹ ਗ੍ਰਿਫ਼ਤਾਰੀ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਘਰੇ ਆਕੇ ਕਹਿ ਦਿੰਦੇ ਕਿ ਅਸੀਂ ਗ੍ਰਿਫ਼ਤਾਰੀ ਕਰਨੀ ਤੇ ਅਸੀਂ ਖੁਸ਼ੀ ਖੁਸ਼ੀ ਆਪਣੀ ਗ੍ਰਿਫ਼ਤਾਰੀ ਦੇ ਦਿੰਦੇ। ਪਰ ਜਿਹੜਾ ਤਰੀਕਾ ਉਨ੍ਹਾਂ ਆਪਣੀਆਂ ਉਸਤੋਂ ਬਾਅਦ ਇੱਕ ਮਹੀਨਾ ਲੱਗਿਆ ਪਰ ਹੁਣ ਸਟੇਟ ਦਾ ਚਿਹਰਾ ਸਾਰੀ ਦੁਨੀਆਂ ਸਾਹਮਣੇ ਨੰਗਾ ਹੋ ਗਿਆ।"

ਅੰਮ੍ਰਿਤਪਾਲ ਨੇ ਅੱਗੇ ਕਿਹਾ, "ਇਸ ਕਾਰਵਾਰੀ ਨਾਲ ਦੁਨੀਆਂ ਭਰ ਦੇ ਸਿਖਾਂ ਦੇ ਦਿਲ ਪਸੀਜੇ ਗਏ ਸਨ ਤੇ ਉਨ੍ਹਾਂ ਨੇ ਸਿੱਖ ਕੌਮ 'ਤੇ ਹਮਲੇ ਦੀ ਪੀੜ ਨੂੰ ਮਹਿਸੂਸ ਕੀਤਾ। ਦੁਨੀਆਂ ਭਰ 'ਚ ਸਿਖਾਂ ਨੇ ਰੋਸ ਮੁਜ਼ਾਹਰੇ ਕੀਤੇ ਅਤੇ ਉਨ੍ਹਾਂ ਰੋਸ ਮੁਜ਼ਾਹਰਿਆਂ 'ਚ ਸਿਖਾਂ ਨੇ ਦਿਲ ਦੀ ਭਾਵਨਾ ਪ੍ਰਗਟ ਕੀਤੀ। ਸੋ ਇੱਕ ਮਹੀਨੇ ਦੇ ਵਿੱਚ ਅਨੇਕਾਂ ਹੀ ਸਿਖਾਂ ਦੇ ਉੱਤੇ ਜ਼ੁਲਮ ਕੀਤਾ ਗਿਆ।"

'ਵਾਰਿਸ ਪੰਜਾਬ ਦੇ' ਮੁਖੀ ਦਾ ਕਹਿਣਾ ਕਿ ਬੀਤੇ ਇੱਕ ਮਹੀਨੇ ਦੌਰਾਨ ਅਨੇਕਾਂ ਹੀ ਸਿਖਾਂ 'ਤੇ ਜੁਲਮ ਕੀਤਾ ਗਿਆ। ਅਨ੍ਹੇਵਾਹ ਫੜੋਫੜੀ ਕੀਤੀ ਗਈ ਅਤੇ ਜਿਹੜੇ ਸਿੱਖ ਨੌਜਵਾਨ ਸਿੱਖੀ ਦਾ ਦਰਦ ਰੱਖਦੇ ਹੈ, ਸੋਸ਼ਲ ਮੀਡੀਆ 'ਤੇ ਕੁਝ ਲਿਖਦੇ ਬੋਲਦੇ ਸੀ, ਉਨ੍ਹਾਂ ਵੀ ਹਕੂਮਤ ਨੇ ਇਸ ਤਰੀਕੇ ਦਾ ਵਤੀਰਾ ਕੀਤਾ ਕਿ ਚੁੱਕ ਚੁੱਕ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ। ਸੋ ਇਸ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਦਾ ਭਲੇਖਾ ਜਿਹੜਾ ਦੂਰ ਹੋ ਜਾਂਦਾ। ਉਹ ਭੂਲੇਖਾ ਇਹ ਹੈ ਕਿ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਮਪੂਰਨ ਆਜ਼ਾਦ ਹਾਂ, ਕਈਆਂ ਦੇ ਮਨਾਂ ਚ ਇਹ ਭੁਲੇਖਾ ਸੀ ਜਿਹੜਾ ਇਸ ਵਾਰੀ ਦੂਰ ਹੋਇਆ। 

ਇਸ ਦਰਮਿਆਨ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਪਹਿਲਾਂ ਕੋਈ ਗ੍ਰਿਫ਼ਤਾਰੀ ਦਾ ਡਰ ਸੀ ਨਾ ਅੱਜ ਹੈ। ਉਨ੍ਹਾਂ ਕਿਹਾ ਕਿ "ਮੈਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਕਿ ਭੀੜ ਪਵੇ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਕਿਸੇ ਹੋਰ ਮੁਲਕ 'ਚ ਤੁਰਿਆ ਫਿਰਾਂ"। ਅੰਮ੍ਰਿਤਪਾਲ ਦਾ ਕਹਿਣਾ ਸੀ ਕਿ ਇਸ ਲਈ ਮੈਂ ਅੱਜ ਦੇ ਦਿਨ ਆਪਣੀ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕੀਤਾ ਤੇ ਉਸੀ ਜਗ੍ਹਾ 'ਤੇ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕੀਤਾ ਜਿਥੋਂ ਇਹ ਸਾਰਾ ਕੁਝ ਸ਼ੁਰੂ ਹੋਇਆ। 

ਆਪਣੀ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਬਣਾਈ ਗਈ ਇਸ ਵੀਡੀਓ ਵਿੱਚ ਅੰਮ੍ਰਿਤਪਾਲ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਖੰਡੇ ਬਾਟੇ ਦੀ ਪਾਹੁਲ ਤੋਂ ਸਾਨੂੰ ਰੋਕਿਆ ਗਿਆ, ਜਿਸਦੇ ਪ੍ਰਚਾਰ ਤੋਂ ਰੋਕਿਆ ਗਿਆ ਅਤੇ ਜੇ ਇਸ ਖੰਡੇ ਬਾਟੇ ਦੀ ਪਾਹੁਲ ਛੱਕ ਹੀ ਅਸੀਂ ਆਜ਼ਾਦ ਹੋ ਸਕਦੇ ਹਾਂ, ਜੇ ਇਸਤੋਂ ਬਾਅਦ ਹੀ ਮੌਤ ਦਾ ਭੈਅ ਮੁਕ ਸਕਦਾ ਤੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਤਾਂ ਨੌਜਵਾਨ ਜ਼ਰੂਰ ਖੰਡੇ ਬਾਟੇ ਦੀ ਪਾਹੁਲ ਛੱਕਣ।

 

ਦੱਸਣਯੋਗ ਹੈ ਕਿ ਅੰਮ੍ਰਿਤਪਾਲ ਦੀ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਜਥੇਦਾਰ ਵਜੋਂ ਇਸੀ ਗੁਰਦੁਆਰੇ 'ਚ ਦਸਤਾਰਬੰਦੀ ਹੋਈ ਸੀ। ਇਸ ਕਰਕੇ ਆਪਣੀ ਗ੍ਰਿਫ਼ਤਾਰੀ ਦੇਣ ਲਈ ਅੰਮ੍ਰਿਤਪਾਲ ਸਿੰਘ ਵਲੋਂ ਖਾਸ ਤੌਰ 'ਤੇ ਇਹੀ ਅਸਥਾਨ ਚੁਣਿਆ ਗਿਆ।

ਅੰਮ੍ਰਿਤਪਾਲ ਦੀ ਮਾਂ ਦਾ ਵੱਡਾ ਬਿਆਨ 

ਉੱਥੇ ਹੀ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ 'ਤੇ ਉਸਦੀ ਮਾਤਾ ਬਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪੁੱਤ ’ਤੇ ਮਾਣ ਹੈ। ਮੇਰੇ ਪੁੱਤ ਨੇ ਕੁਝ ਵੀ ਗਲਤ ਨਹੀਂ ਕੀਤਾ। ਉਸਨੇ ਪੂਰੇ ਸਿੱਖੀ ਸਰੂਪ ’ਚ ਹੀ ਸਰੰਡਰ ਕੀਤਾ ਹੈ। ਮੇਰਾ ਪੁੱਤ ਯੋਧਾ ਸੀ ਅਤੇ ਉਸ ਨੇ ਯੋਧਿਆਂ ਵਾਲੀ ਕਰ ਵਿਖਾਈ ਹੈ। ਮੇਰੇ ਪੁੱਤ ਨੇ ਕੁਝ ਵੀ ਗਲਤ ਨਹੀਂ ਕੀਤਾ। 

ਆਈਜੀ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਕੀਤਾ ਦਾਅਵਾ 

ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਵੱਲੋਂ ਜਾਰੀ ਐੱਨਐੱਸਏ ਤਹਿਤ ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।



ਬਠਿੰਡਾ ਤੋਂ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਲੈ ਕੇ ਰਵਾਨਾ ਹੋਈ ਪੁਲਿਸ, ਜਾਣੋ ਹੁਣ ਤੱਕ ਦੀ ਅਪਡੇਟ

Related Post