ਰੇਲਵੇ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖ਼ਬਰ, ਵਿਸ਼ੇਸ਼ ਤੌਰ 'ਤੇ ਮਿਲਦੀਆਂ ਹਨ ਇਹ ਸਹੂਲਤਾਂ

By  KRISHAN KUMAR SHARMA February 27th 2024 08:00 AM

Indian Railway Enquiry: ਬਹੁਤੇ ਲੋਕ ਭਾਰਤੀ ਰੇਲਵੇ ਰਾਹੀਂ ਸਫ਼ਰ ਕਰਦੇ ਹਨ। ਦਸ ਦਈਏ ਕਿ ਰੇਲਵੇ ਆਪਣੀ ਮਹਿਲਾ (Women Rights) ਯਾਤਰੀਆਂ ਨੂੰ ਕੁੱਝ ਖਾਸ ਸਹੂਲਤਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਜੇਕਰ ਤੁਹਾਨੂੰ ਕਦੇ ਵੀ ਬੇਵਕਤੀ ਸਮੇਂ 'ਤੇ ਇਕੱਲੇ ਸਫ਼ਰ ਕਰਨਾ ਪਵੇ, ਤਾਂ ਤੁਸੀਂ ਆਪਣੇ ਅਧਿਕਾਰਾਂ ਅਤੇ ਸਹੂਲਤਾਂ ਬਾਰੇ ਪੂਰੀ ਤਰ੍ਹਾਂ ਜਾਣੂ ਹੋਵੋ, ਤਾਂ ਆਉ ਜਾਂਦੇ ਹਾਂ ਉਨ੍ਹਾਂ ਸਹੂਲਤਾਂ ਬਾਰੇ...

1. ਜੇਕਰ ਕਿਸੇ ਕਾਰਨ ਕਰਕੇ ਕੋਈ ਔਰਤ ਦੇਰ ਰਾਤ ਰੇਲਗੱਡੀ 'ਚ ਸਫ਼ਰ ਕਰ ਰਹੀ ਹੈ ਅਤੇ ਉਸਨੇ ਟਿਕਟ ਨਹੀਂ ਲਈ ਹੈ, ਗੁੰਮ ਹੋ ਗਈ ਹੈ ਜਾਂ ਟਿਕਟ ਨਹੀਂ ਹੈ, ਤਾਂ TTE ਉਨ੍ਹਾਂ ਨੂੰ ਟ੍ਰੇਨ ਤੋਂ ਹੇਠਾਂ ਨਹੀਂ ਉਤਾਰ ਸਕਦਾ ਹੈ। ਜੇਕਰ TTE ਵਲੋਂ ਰੇਲਗੱਡੀ ਤੋਂ ਉਤਾਰੇ ਜਾਣ ਲਈ ਜ਼ਿੱਦ ਕੀਤੀ ਜਾਂਦੀ ਹੈ ਤਾਂ ਮਹਿਲਾ ਰੇਲਵੇ ਅਥਾਰਟੀ ਨੂੰ ਸ਼ਿਕਾਇਤ ਕਰ ਸਕਦੀ ਹੈ। ਦਸ ਦਈਏ ਕਿ ਵੈਸੇ ਤਾਂ ਬਿਨਾਂ ਟਿਕਟ ਰੇਲਗੱਡੀ 'ਚ ਸਫਰ ਕਰਨਾ ਗੈਰ-ਕਾਨੂੰਨੀ ਹੈ। ਪਰ ਜੇਕਰ ਔਰਤ ਰੇਲ 'ਚ ਚੜ੍ਹ ਗਈ ਹੈ ਸੁਰੱਖਿਅਤ ਥਾਂ 'ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਆਰਪੀਐਫ ਜਾਂ ਜੀਆਰਪੀ ਦੀ ਹੋਵੇਗੀ।

2. ਔਰਤਾਂ ਲਈ ਸਲੀਪਰ ਕਲਾਸ 'ਚ ਪ੍ਰਤੀ ਕੋਚ 6 ਤੋਂ ਸੱਤ ਲੋਅਰ ਬਰਥ, ਏਅਰ ਕੰਡੀਸ਼ਨਡ 3 ਟੀਅਰ (3AC) 'ਚ ਪ੍ਰਤੀ ਕੋਚ ਚਾਰ ਤੋਂ ਪੰਜ ਲੋਅਰ ਬਰਥ ਅਤੇ ਏਅਰ ਕੰਡੀਸ਼ਨਡ 2 ਟੀਅਰ (2AC) 'ਚ ਪ੍ਰਤੀ ਕੋਚ ਤਿੰਨ ਤੋਂ ਚਾਰ ਲੋਅਰ ਬਰਥ ਦਾ ਕੋਟਾ ਹੈ। ਦਸ ਦਈਏ ਕਿ ਇਹ ਇੱਕ ਅਜਿਹਾ ਕੋਟਾ ਹੈ, ਜੋ ਗਰਭਵਤੀ ਔਰਤਾਂ, ਬਜ਼ੁਰਗ ਨਾਗਰਿਕਾਂ, 45 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾ ਯਾਤਰੀਆਂ ਲਈ ਨਿਰਧਾਰਤ ਕੀਤਾ ਗਿਆ ਹੈ।

3. ਦਸ ਦਈਏ ਕਿ ਰੇਲਵੇ ਦੀ ਇਹ ਪ੍ਰਣਾਲੀ ਸਵੈ-ਚਾਲਿਤ ਹੈ, ਇਸ ਲਈ ਸੀਨੀਅਰ ਨਾਗਰਿਕਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਮਹਿਲਾ ਯਾਤਰੀਆਂ ਨੂੰ ਹੇਠਲੀ ਬਰਥ ਦੇਣ ਦਾ ਸਰਕਾਰੀ ਪ੍ਰਬੰਧ ਡਿਫਾਲਟ ਹੈ ਅਤੇ ਇਹ ਲਾਗੂ ਹੁੰਦਾ ਹੈ ਭਾਵੇਂ ਕੋਈ ਵਿਕਲਪ ਨਹੀਂ ਦਿੱਤਾ ਜਾਂਦਾ ਹੈ।

4. ਆਨਲਾਈਨ ਬੁਕਿੰਗ ਤੋਂ ਇਲਾਵਾ, ਜਿਨ੍ਹਾਂ ਰਿਜ਼ਰਵੇਸ਼ਨ ਦਫ਼ਤਰਾਂ 'ਚ ਕੰਪਿਊਟਰਾਈਜ਼ਡ ਸਿਸਟਮ ਨਹੀਂ ਹੈ ਅਤੇ ਜਿੱਥੇ ਮਹਿਲਾ ਯਾਤਰੀਆਂ ਲਈ ਵੱਖਰੇ ਕਾਊਂਟਰ ਨਹੀਂ ਹਨ, ਉੱਥੇ ਮਹਿਲਾ ਯਾਤਰੀਆਂ ਨੂੰ ਆਮ ਕਤਾਰਾਂ 'ਚ ਖੜ੍ਹਨ ਦੀ ਲੋੜ ਨਹੀਂ ਹੈ। ਆਮ ਕਤਾਰ ਤੋਂ ਇਲਾਵਾ ਔਰਤਾਂ ਇੱਕੋ ਕਾਊਂਟਰ 'ਤੇ ਵੱਖਰੇ ਤੌਰ 'ਤੇ ਕਤਾਰ ਲਗਾ ਸਕਦੀਆਂ ਹਨ।

5. ਮਹਿਲਾ ਯਾਤਰੀਆਂ ਨੂੰ ਵੀ ਮੇਲ/ਐਕਸਪ੍ਰੈਸ ਟਰੇਨਾਂ ਦੇ ਡੱਬਿਆਂ 'ਚ ਅਨਰਿਜ਼ਰਵਡ ਕਲਾਸ 'ਚ ਸੀਟ ਦਿੱਤੀ ਜਾਂਦੀ ਹੈ। ਛੋਟੇ ਰੂਟ ਵਾਲੀਆਂ ਟਰੇਨਾਂ 'ਚ ਵੱਖਰੇ ਡੱਬੇ/ਕੋਚ ਉਪਲਬਧ ਹੋਣਗੇ। ਉਪਨਗਰੀ ਰੇਲ ਗੱਡੀਆਂ 150 ਕਿਲੋਮੀਟਰ ਤੱਕ ਛੋਟੀਆਂ ਦੂਰੀਆਂ ਨੂੰ ਕਵਰ ਕਰਨ ਵਾਲੀਆਂ ਯਾਤਰੀ ਰੇਲਗੱਡੀਆਂ ਹਨ।

6. ਭਾਰਤੀ ਰੇਲਵੇ ਵੱਲੋਂ ਔਰਤਾਂ ਲਈ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਜਾਂਦੀਆਂ ਹਨ, ਤੁਸੀਂ ਇਸ ਬਾਰੇ ਰੇਲਵੇ ਦਫਤਰ ਤੋਂ ਪਤਾ ਕਰ ਸਕਦੇ ਹੋ।

7. ਕਈ ਮਹੱਤਵਪੂਰਨ ਸਟੇਸ਼ਨਾਂ 'ਤੇ ਮਹਿਲਾ ਯਾਤਰੀਆਂ ਲਈ ਵਿਸ਼ੇਸ਼ ਤੌਰ 'ਤੇ ਵੇਟਿੰਗ ਰੂਮ/ਹਾਲ ਬਣਾਏ ਗਏ ਹਨ।

8. ਰੇਲਵੇ ਨੇ ਔਰਤਾਂ ਲਈ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਤੁਸੀਂ ਹੈਲਪਲਾਈਨ ਨੰਬਰ 182 ਰਾਹੀਂ ਦਿਨ ਜਾਂ ਰਾਤ ਕਿਸੇ ਵੀ ਸਮੇਂ ਸੁਰੱਖਿਆ ਦੀ ਮੰਗ ਕਰ ਸਕਦੇ ਹੋ। ਦਸ ਦਈਏ ਕਿ ਇਹ ਨੰਬਰ ਡਿਵੀਜ਼ਨਲ ਸੁਰੱਖਿਆ ਕੰਟਰੋਲ ਰੂਮ ਨਾਲ ਸਿੱਧਾ ਜੁੜਿਆ ਹੋਇਆ ਹੈ, ਜੋ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੇ ਅਧੀਨ ਆਉਂਦਾ ਹੈ। ਜੇਕਰ ਕੋਈ ਤੁਹਾਡੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਜੇਕਰ ਤੁਹਾਨੂੰ ਭੋਜਨ ਜਾਂ ਮੈਡੀਕਲ ਐਮਰਜੈਂਸੀ ਨਾਲ ਸਬੰਧਤ ਕੋਈ ਹੋਰ ਸਮੱਸਿਆ ਹੈ ਤਾਂ ਤੁਸੀਂ ਇਸ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ।

9. ਇਨ੍ਹਾਂ ਨਿਯਮਾਂ ਦੇ ਨਾਲ ਰੇਲਵੇ ਸੁਰੱਖਿਆ ਬਲ ਵੱਲੋਂ ਇੱਕ ਮੁਹਿੰਮ 'ਮੇਰੀ ਸਹੇਲੀ' ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੁਲਿਸ ਮਹਿਲਾ ਯਾਤਰੀਆਂ ਕੋਲ ਪਹੁੰਚ ਕੇ ਪੁੱਛਦੀ ਹੈ ਕਿ ਕੀ ਉਨ੍ਹਾਂ ਨੂੰ ਕੋਈ ਸਮੱਸਿਆ ਆ ਰਹੀ ਹੈ। ਜੇਕਰ ਕੋਈ ਸਮੱਸਿਆ ਹੈ ਤਾਂ ਤੁਰੰਤ ਹੱਲ ਕੀਤਾ ਜਾਵੇਗਾ।

Related Post