NORI Visa : ਨੋਰੀ ਵੀਜ਼ੇ ’ਤੇ ਪਾਕਿ ਗਈਆਂ ਮਹਿਲਾਵਾਂ ਨੂੰ ਵੱਡੀ ਰਾਹਤ, ਭਾਰਤ ਸਰਕਾਰ ਨੇ ਵਾਪਸ ਆਉਣ ਦੀ ਦਿੱਤੀ ਮਨਜ਼ੂਰੀ ,ਜਾਣੋ ਕੀ ਹੁੰਦਾ ਨੋਰੀ ਵੀਜ਼ਾ

NORI Visa : ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਨੋਰੀ ਵੀਜ਼ੇ ’ਤੇ ਪਾਕਿਸਤਾਨ ਗਏ ਲੋਕ ਹੁਣ ਭਾਰਤ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਨੋਰੀ ਵੀਜ਼ੇ ਵਾਲੇ ਪਾਕਿਸਤਾਨੀ ਲੋਕਾਂ ਨੂੰ ਭਾਰਤ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ

By  Shanker Badra April 28th 2025 07:20 PM

NORI Visa : ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਨੋਰੀ ਵੀਜ਼ੇ ’ਤੇ ਪਾਕਿਸਤਾਨ ਗਏ ਲੋਕ ਹੁਣ ਭਾਰਤ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਨੋਰੀ ਵੀਜ਼ੇ ਵਾਲੇ ਪਾਕਿਸਤਾਨੀ ਲੋਕਾਂ ਨੂੰ ਭਾਰਤ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਅੱਜ ਨੋਰੀ ਵੀਜ਼ਾ ਵਾਲੇ ਕੁੱਲ 70 ਲੋਕ ਭਾਰਤ ਵਾਪਸ ਆ ਗਏ ਹਨ। ਭਾਰਤ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਪਾਕਿਸਤਾਨੀ ਨਾਗਰਿਕ ਫ਼ਿਲਹਾਲ ਕਿਸੇ ਨਾ ਕਿਸੇ ਕਾਰਨ ਪਾਕਿਸਤਾਨ ਵਿੱਚ ਸਨ ਅਤੇ ਭਾਰਤ ਆਉਣ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਭਾਰਤ ਸਰਕਾਰ ਨੇ ਵੱਡੀ ਰਾਹਤ ਹੋਏ ਭਾਰਤ ਆਉਣ ਦੀ ਅਨੁਮਤੀ ਦੇ ਦਿੱਤੀ ਹੈ।

ਕੀ ਹੁੰਦਾ ਹੈ ਨੋਰੀ ਵੀਜ਼ਾ

ਭਾਰਤ ਸਰਕਾਰ ਵੱਲੋਂ ਨੋ ਅਬਜੈਕਸ਼ਨ ਟੂ ਰਿਟਰਨ ਟੂ ਇੰਡੀਆ (ਨੋਰੀ ਵੀਜ਼ਾ) ਉਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਵਿਆਹ ਭਾਰਤ ਵਿਚ ਹੋਇਆ ਹੈ ਅਤੇ ਜਿਨ੍ਹਾਂ ਨੂੰ ਆਪਣੇ ਵਿਆਹ ਜਾਂ ਪਾਸਪੋਰਟ ਸੰਬੰਧੀ ਦਸਤਾਵੇਜ਼ ਬਣਵਾਉਣ ਲਈ ਪਾਕਿਸਤਾਨ ਜਾਣਾ ਪੈਂਦਾ ਹੈ। ਉਨ੍ਹਾਂ ਪਾਕਿਸਤਾਨੀ ਵਿਆਹੁਤਾ ਔਰਤਾਂ ਨੂੰ ਪਾਕਿਸਤਾਨ ਜਾਣ ਤੋਂ ਪਹਿਲਾਂ ਭਾਰਤ ਵਾਪਸ ਆਉਣ ਲਈ ਵੀਜ਼ਾ ਜਾਰੀ ਕੀਤਾ ਜਾਂਦਾ ਹੈ ਤਾਂ ਜੋ ਉਹ ਆਸਾਨੀ ਨਾਲ ਆਪਣੇ ਪਰਿਵਾਰ ਨੂੰ ਮਿਲ ਸਕਣ। ਉਨ੍ਹਾਂ ਨੂੰ ਭਾਰਤ ਵਿਚ ਰਹਿਣ ਲਈ ਲਾਂਗ ਟਰਮ ਵੀਜ਼ਾ (ਐੱਲਟੀਵੀ) ਦਿੱਤਾ ਜਾਂਦਾ ਹੈ।

ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਜਦਕਿ 17 ਜ਼ਖਮੀ ਹੋਏ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਇਹ ਹਮਲਾ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਕੀਤਾ ਗਿਆ, ਜਿਸ ਵਿੱਚ ਅੱਤਵਾਦੀਆਂ ਨੇ ਚੁਣ -ਚੁਣ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ।ਹਮਲੇ ਤੋਂ ਬਾਅਦ ਕਾਰਵਾਈ ਕਰਦੇ ਹੋਏ ਭਾਰਤ ਨੇ ਅਟਾਰੀ ਵਾਹਗਾ ਸਰਹੱਦ ਬੰਦ ਕਰ ਦਿੱਤੀ ਹੈ ਅਤੇ ਸਿੰਧੂ ਜਲ ਸੰਧੀ (Indus Water Treaty) ਨੂੰ ਵੀ ਰੋਕ ਦਿੱਤਾ ਹੈ। 




Related Post