ਭਾਜਪਾ ਨੇ ਦੇਸ਼ ਵਿਚ ਡਰ ਦਾ ਮਾਹੌਲ ਪੈਦਾ ਕੀਤਾ : ਰਾਹੁਲ ਗਾਂਧੀ

By  Ravinder Singh January 17th 2023 01:55 PM -- Updated: January 17th 2023 02:16 PM

ਹੁਸ਼ਿਆਰਪੁਰ : ਭਾਰਤ ਜੋੜੋ ਯਾਤਰਾ ਦੌਰਾਨ ਅੱਜ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਵਿਚ ਕਾਨਫਰੰਸ ਦੌਰਾਨ ਭਾਜਪਾ ਉਤੇ ਨਿਸ਼ਾਨਾ ਵਿੰਨ੍ਹਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਫਰਤ ਦੇ ਬਾਜ਼ਾਰ ਵਿਚ ਅਸੀਂ ਮੁਹੱਬਤ ਦੀ ਦੁਕਾਨ ਖੋਲ੍ਹ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਹਿੰਸਾ ਤੇ ਨਫ਼ਰਤ ਦੇ ਖ਼ਿਲਾਫ਼ ਹੈ।


ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਵੱਡੇ ਅਦਾਰਿਆਂ ਉਤੇ ਆਰਐਸਸ ਅਤੇ ਭਾਜਪਾ ਦਾ ਕਬਜ਼ਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਹਮੇਸ਼ਾ ਗਰੀਬ ਲੋਕਾਂ ਨੂੰ ਉਪਰ ਚੁੱਕਣ ਲਈ ਉਪਰਾਲੇ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਹਮੇਸ਼ਾ ਬੇਰੁਜ਼ਗਾਰੀ ਨੂੰ ਘੱਟ ਕੀਤਾ ਹੈ ਪਰ ਇਸ ਦੇ ਉਲਟ ਭਾਜਪਾ ਨੇ ਲੋਕਾਂ ਨੂੰ ਬੇਰੁਜ਼ਗਾਰੀ ਦੀ ਖੱਡ ਵਿਚ ਧੱਕਾ ਦੇ ਦਿੱਤਾ ਹੈ। Syl ਦੇ ਮੁੱਦੇ ਉਤੇ ਰਾਹੁਲ ਗਾਂਧੀ ਨੇ ਕੋਈ ਸਾਫ ਜਵਾਬ ਨਹੀ ਦਿੱਤਾ। ਉਨ੍ਹਾਂ ਨੇ ਕਿਹਾ ਸਿਰਫ਼ ਯਾਤਰਾ ਨਾਲ ਜੁੜੇ ਮੁੱਦਿਆਂ ਦੀ ਗੱਲ ਕੀਤੀ ਜਾਵੇ।

ਆਪਣੀ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਖਸ਼ ਜੱਫੀ ਪਾਉਣ ਲਈ ਉਤਸ਼ਾਹਿਤ ਸੀ, ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ ਹੈ। 1984 ਦੇ ਮੁੱਦੇ ਉੱਤੇ ਬੋਲਦੇ ਹੋਏ ਉਨ੍ਹਾਂ ਕਿਹਾ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਸੀ। ਕਿਸਾਨਾਂ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਰੀੜ ਦੀ ਹੱਡੀ ਹੈ। ਅਸੀਂ ਆਪਣੀ ਸਰਕਾਰ ਵੇਲੇ UAPA ਸਮੇਂ ਕਰਜ਼ੇ ਮੁਆਫ ਕਰਵਾਏ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਜਿੰਨਾ ਅਸੀਂ ਕੀਤਾ ਹੈ, ਉਸ ਤੋਂ ਵੱਧ ਹੋਣਾ ਚਾਹੀਦਾ ਸੀ। ਕਿਸਾਨਾਂ ਉੱਤੇ ਬੇਰੋਕ ਹਮਲੇ ਹੋ ਰਹੇ ਹਨ। ਕਿਸਾਨਾਂ ਨਾਲ ਹੋ ਰਹੀ ਲੁੱਟ ਨਹੀਂ ਦਿਖਾਈ ਜਾ ਰਹੀ ਹੈ ਪਰ ਮੀਡੀਆ ਵਿੱਚ ਅਸਲ ਮੁੱਦੇ ਭਟਕਾਉਣ ਲਈ ਜਾਤੀਵਾਦ ਦੇ ਮੁੱਦੇ ਉਛਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ : ਜ਼ੀਰਾ ਈਥਾਨੌਲ ਪਲਾਂਟ ਪਹੁੰਚਿਆ ਹਾਈਕੋਰਟ ਦਾ ਪੈਨਲ, ਜਾਂਚ ਮਗਰੋਂ ਪਿੰਡ ਵਾਸੀਆਂ ਨਾਲ ਕਰਨਗੇ ਮੁਲਾਕਾਤ 

Related Post