CJP ਦੇ ਪ੍ਰਦਰਸ਼ਨ ਤੇ ਭੜਕੀ BJP ਸਾਂਸਦ ਕੰਗਨਾ ਰਣੌਤ, ਕਿਹਾ - ਸਰਕਾਰ ਨੂੰ ਤੁਸੀ ਨਹੀਂ ਦੱਸੋਗੇ, ਕੀ ਕਿਸ ਨੂੰ ਹਟਾਉਣਾ ਤੇ ਕਿਸ ਨੂੰ ਰੱਖਣਾ ਹੈ
CJP Protest : ਕੰਗਨਾ ਨੇ ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਤੁਸੀ ਨਹੀਂ ਦੱਸੋਗੇ ਕਿ ਕਿਸ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਕਿਸ ਨੂੰ ਰੱਖਿਆ ਜਾਣਾ ਚਾਹੀਦਾ ਹੈ।
MP Kangana Ranaut Slams CJP Protest : ਕਾਕਰੋਚ ਜਨਤਾ ਪਾਰਟੀ (CJP) ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ (Dharmendra Pradhan) ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਰਹੀ ਹੈ, ਪਰ ਭਾਜਪਾ (BJP) ਸੰਸਦ ਮੈਂਬਰ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਪ੍ਰਦਰਸ਼ਨ ਦੀ ਜੰਮ ਕੇ ਆਲੋਚਨਾ ਕੀਤੀ ਹੈ।
ਮੀਡੀਆ ਨਾਲ ਗੱਲ ਕਰਦਿਆਂ, ਕੰਗਨਾ ਨੇ ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਤੁਸੀ ਨਹੀਂ ਦੱਸੋਗੇ ਕਿ ਕਿਸ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਕਿਸ ਨੂੰ ਰੱਖਿਆ ਜਾਣਾ ਚਾਹੀਦਾ ਹੈ।
'ਜਿਸ ਢੰਗ ਨਾਲ ਵਿਰੋਧ ਪ੍ਰਦਰਸ਼ਨ ਹੋ ਰਿਹਾ, ਇਹ ਸਹੀ ਨਹੀਂ...'
ਕਾਕਰੋਚ ਜਨਤਾ ਪਾਰਟੀ NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਵਿਰੋਧ (Jantar Mantar Protest) ਪ੍ਰਦਰਸ਼ਨ ਕਰ ਰਹੀ ਹੈ।
ਸੋਮਵਾਰ, 20 ਜੁਲਾਈ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਕੰਪਲੈਕਸ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ BJP ਸਾਂਸਦ ਨੇ ਵਿਰੋਧ ਕਿਹਾ, "ਸੰਸਦ ਸੈਸ਼ਨ ਇਸ ਲਈ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰ ਸਕੀਏ ਅਤੇ ਸਰਕਾਰ ਹਰ ਚੀਜ਼ ਲਈ ਜਵਾਬਦੇਹ ਹੈ, ਇਹ ਇਸੇ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸੈਸ਼ਨ ਜਾਰੀ ਰਹੇ ਅਤੇ ਉੱਥੇ ਆਪਣੇ ਸਵਾਲ ਚੁੱਕ ਸਕੀਏ। ਪਰ, ਜੇਕਰ ਅਸੀਂ ਹੰਗਾਮਾ ਕਰਦੇ ਹਾਂ, ਗੜਬੜ ਪੈਦਾ ਕਰਦੇ ਹਾਂ ਅਤੇ ਜਿਸ ਤਰੀਕੇ ਨਾਲ ਇਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ, ਇਹ ਸਹੀ ਨਹੀਂ ਹੈ।"#WATCH | Monsoon session of Parliament | Delhi: On issues being raised by the Opposition, BJP MP Kangana Ranaut says, "Parliament sessions are convened so that we can discuss all issues in detail. Government is answerable for everything and so the session is held. We want the… pic.twitter.com/Fy213UfHA2
— ANI (@ANI) July 20, 2026
'ਜੇ ਤੁਹਾਨੂੰ ਇੰਨਾ ਹੀ ਹੈ, ਤਾਂ ਤੁਸੀ ਖੜੇ ਹੋ ਜਾਓ...'
ਕੰਗਨਾ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ 'ਤੇ ਕਿਹਾ, "ਲੋਕਾਂ ਨੇ ਇੱਕ ਸਰਕਾਰ ਚੁਣੀ ਹੈ ਅਤੇ ਇਹ ਇਸਨੂੰ ਕਿਵੇਂ ਚਲਾਏਗੀ ਇਹ ਉਨ੍ਹਾਂ ਦਾ ਅਧਿਕਾਰ ਹੈ। ਜੇਕਰ ਤੁਹਾਨੂੰ ਇੰਨਾ ਹੀ ਹੈ ਤਾਂ ਤੁਸੀ ਵੀ ਖੜੇ ਹੋ ਜਾਓ। ਤੁਸੀਂ ਸਰਕਾਰ 'ਤੇ ਇਹ ਫੈਸਲਾ ਲੈਣ ਲਈ ਦਬਾਅ ਨਹੀਂ ਪਾ ਸਕਦੇ ਕਿ ਕਿਸ ਨੂੰ ਹਟਾਉਣਾ ਹੈ ਅਤੇ ਕਿਸ ਨੂੰ ਰੱਖਣਾ ਹੈ।"
ਇਹ ਵੀ ਪੜ੍ਹੋ... ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ, ਕਈ ਲਾਪਤਾ