Tue, Jul 21, 2026
Whatsapp

CJP ਦੇ ਪ੍ਰਦਰਸ਼ਨ 'ਤੇ ਭੜਕੀ BJP ਸਾਂਸਦ ਕੰਗਨਾ ਰਣੌਤ, ਕਿਹਾ - ਸਰਕਾਰ ਨੂੰ ਤੁਸੀ ਨਹੀਂ ਦੱਸੋਗੇ, ਕੀ ਕਿਸ ਨੂੰ ਹਟਾਉਣਾ ਤੇ ਕਿਸ ਨੂੰ ਰੱਖਣਾ ਹੈ

CJP Protest : ਕੰਗਨਾ ਨੇ ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਤੁਸੀ ਨਹੀਂ ਦੱਸੋਗੇ ਕਿ ਕਿਸ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਕਿਸ ਨੂੰ ਰੱਖਿਆ ਜਾਣਾ ਚਾਹੀਦਾ ਹੈ।

Reported by:  PTC News Desk  Edited by:  KRISHAN KUMAR SHARMA -- July 20th 2026 06:30 PM -- Updated: July 20th 2026 07:24 PM
CJP ਦੇ ਪ੍ਰਦਰਸ਼ਨ 'ਤੇ ਭੜਕੀ BJP ਸਾਂਸਦ ਕੰਗਨਾ ਰਣੌਤ, ਕਿਹਾ - ਸਰਕਾਰ ਨੂੰ ਤੁਸੀ ਨਹੀਂ ਦੱਸੋਗੇ, ਕੀ ਕਿਸ ਨੂੰ ਹਟਾਉਣਾ ਤੇ ਕਿਸ ਨੂੰ ਰੱਖਣਾ ਹੈ

CJP ਦੇ ਪ੍ਰਦਰਸ਼ਨ 'ਤੇ ਭੜਕੀ BJP ਸਾਂਸਦ ਕੰਗਨਾ ਰਣੌਤ, ਕਿਹਾ - ਸਰਕਾਰ ਨੂੰ ਤੁਸੀ ਨਹੀਂ ਦੱਸੋਗੇ, ਕੀ ਕਿਸ ਨੂੰ ਹਟਾਉਣਾ ਤੇ ਕਿਸ ਨੂੰ ਰੱਖਣਾ ਹੈ

MP Kangana Ranaut Slams CJP Protest : ਕਾਕਰੋਚ ਜਨਤਾ ਪਾਰਟੀ (CJP) ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ (Dharmendra Pradhan) ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਰਹੀ ਹੈ, ਪਰ ਭਾਜਪਾ (BJP) ਸੰਸਦ ਮੈਂਬਰ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਪ੍ਰਦਰਸ਼ਨ ਦੀ ਜੰਮ ਕੇ ਆਲੋਚਨਾ ਕੀਤੀ ਹੈ।

ਮੀਡੀਆ ਨਾਲ ਗੱਲ ਕਰਦਿਆਂ, ਕੰਗਨਾ ਨੇ ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਤੁਸੀ ਨਹੀਂ ਦੱਸੋਗੇ ਕਿ ਕਿਸ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਕਿਸ ਨੂੰ ਰੱਖਿਆ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ... ਗੈਂਗਸਟਰਾਂ ਖਿਲਾਫ਼ ਕੌਮਾਂਤਰੀ ਅਪ੍ਰੇਸ਼ਨ, ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ ਅਫ਼ਰੀਕਾ ਤੋਂ ਗ੍ਰਿਫ਼ਤਾਰ

'ਜਿਸ ਢੰਗ ਨਾਲ ਵਿਰੋਧ ਪ੍ਰਦਰਸ਼ਨ ਹੋ ਰਿਹਾ, ਇਹ ਸਹੀ ਨਹੀਂ...'

ਕਾਕਰੋਚ ਜਨਤਾ ਪਾਰਟੀ NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਵਿਰੋਧ (Jantar Mantar Protest) ਪ੍ਰਦਰਸ਼ਨ ਕਰ ਰਹੀ ਹੈ।

ਸੋਮਵਾਰ, 20 ਜੁਲਾਈ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਕੰਪਲੈਕਸ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ BJP ਸਾਂਸਦ ਨੇ ਵਿਰੋਧ ਕਿਹਾ, "ਸੰਸਦ ਸੈਸ਼ਨ ਇਸ ਲਈ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰ ਸਕੀਏ ਅਤੇ ਸਰਕਾਰ ਹਰ ਚੀਜ਼ ਲਈ ਜਵਾਬਦੇਹ ਹੈ, ਇਹ ਇਸੇ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸੈਸ਼ਨ ਜਾਰੀ ਰਹੇ ਅਤੇ ਉੱਥੇ ਆਪਣੇ ਸਵਾਲ ਚੁੱਕ ਸਕੀਏ। ਪਰ, ਜੇਕਰ ਅਸੀਂ ਹੰਗਾਮਾ ਕਰਦੇ ਹਾਂ, ਗੜਬੜ ਪੈਦਾ ਕਰਦੇ ਹਾਂ ਅਤੇ ਜਿਸ ਤਰੀਕੇ ਨਾਲ ਇਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ, ਇਹ ਸਹੀ ਨਹੀਂ ਹੈ।"

'ਜੇ ਤੁਹਾਨੂੰ ਇੰਨਾ ਹੀ ਹੈ, ਤਾਂ ਤੁਸੀ ਖੜੇ ਹੋ ਜਾਓ...'

ਕੰਗਨਾ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ 'ਤੇ ਕਿਹਾ, "ਲੋਕਾਂ ਨੇ ਇੱਕ ਸਰਕਾਰ ਚੁਣੀ ਹੈ ਅਤੇ ਇਹ ਇਸਨੂੰ ਕਿਵੇਂ ਚਲਾਏਗੀ ਇਹ ਉਨ੍ਹਾਂ ਦਾ ਅਧਿਕਾਰ ਹੈ। ਜੇਕਰ ਤੁਹਾਨੂੰ ਇੰਨਾ ਹੀ ਹੈ ਤਾਂ ਤੁਸੀ ਵੀ ਖੜੇ ਹੋ ਜਾਓ। ਤੁਸੀਂ ਸਰਕਾਰ 'ਤੇ ਇਹ ਫੈਸਲਾ ਲੈਣ ਲਈ ਦਬਾਅ ਨਹੀਂ ਪਾ ਸਕਦੇ ਕਿ ਕਿਸ ਨੂੰ ਹਟਾਉਣਾ ਹੈ ਅਤੇ ਕਿਸ ਨੂੰ ਰੱਖਣਾ ਹੈ।"

ਇਹ ਵੀ ਪੜ੍ਹੋ... ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ, ਕਈ ਲਾਪਤਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK