BJP ਦੀ 5ਵੀਂ ਸੂਚੀ 'ਚ ਨਵੇਂ ਚਿਹਰਿਆਂ ਨਾਲ ਕਲਾਕਾਰ ਤੇ ਸਾਬਕਾ ਜੱਜ ਵੀ ਸ਼ਾਮਲ, ਰਾਹੁਲ ਗਾਂਧੀ ਨੂੰ ਟੱਕਰ ਦੇਵੇਗਾ ਇਹ ਸ਼ਖਸ

By  KRISHAN KUMAR SHARMA March 25th 2024 09:41 AM -- Updated: March 25th 2024 09:45 AM

BJP 5th List of Candidate: ਭਾਜਪਾ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕਰ ਦਿੱਤੀ ਹੈ। 111 ਉਮੀਦਵਾਰਾਂ ਦੀ ਸੂਚੀ ਵਿੱਚ BJP ਨੇ ਇਸ ਵਾਰ 37 ਲੋਕ ਸਭਾ ਸੀਟਾਂ ਲਈ ਬਾਹਰੀ ਉਮੀਦਵਾਰਾਂ ਤੋਂ ਇਲਾਵਾ ਸਾਬਕਾ ਕਾਂਗਰਸੀਆਂ, ਕਲਾਕਾਰਾਂ ਅਤੇ ਸਾਬਕਾ ਜੱਜ ਨੂੰ ਵੀ ਟਿਕਟ ਦਿੱਤੀ ਹੈ। ਜੇਕਰ ਗੱਲ ਕੀਤੀ ਭਾਜਪਾ ਵੱਲੋਂ ਉਤਾਰੇ ਗਏ ਨਵੇਂ ਤੇ ਵੱਡੇ ਚਿਹਰਿਆਂ ਦੀ ਤਾਂ ਉਨ੍ਹਾਂ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (kangana-ranaut) ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਦੋ ਵਾਰ ਸਾਂਸਦ ਰਹੇ ਅਤੇ ਕਾਂਗਰਸ ਛੱਡ ਕੇ ਆਏ ਨਵੀਨ ਜਿੰਦਲ (naveen-jindal) ਨੂੰ ਕੁਰੂਕਸ਼ੇਤਰ ਨੂੰ ਟਿਕਟ ਦਿੱਤੀ ਗਈ ਹੈ।

ਭਾਜਪਾ (BJP 5th candidate list) ਵੱਲੋਂ ਇਸ ਵਾਰ 37 ਮੌਜੂਦਾ ਸੰਸਦ ਮੈਂਬਰਾਂ ਦੀ ਸੀਟ ਕੱਟ ਦਿੱਤੀ ਹੈ, ਜਿਸ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ, ਵੀਕੇ ਸਿੰਘ ਅਤੇ ਵਰੁਣ ਗਾਂਧੀ ਵਰਗੇ ਮਹੱਤਵਪੂਰਨ ਨਾਮ ਸ਼ਾਮਲ ਹਨ, ਜਿਸ ਨੂੰ ਪੀਲੀਭੀਤ ਹਲਕੇ ਤੋਂ ਪਾਸੇ ਕਰ ਦਿੱਤਾ ਗਿਆ ਹੈ। ਹਾਲਾਂਕਿ ਉਸ ਦੀ ਮਾਤਾ ਮੇਨਿਕਾ ਗਾਂਧੀ (maneka-gandhi) ਨੂੰ ਸੁਲਤਾਨਪੁਰ ਤੋਂ ਟਿਕਟ ਮਿਲੀ ਹੈ।

ਪਾਰਟੀ ਨੇ ਰਾਹੁਲ ਗਾਂਧੀ (rahul-gandhi) ਨੂੰ ਟੱਕਰ ਦੇਣ ਲਈ ਸੀਨੀਅਰ ਨੇਤਾ ਤੇ ਕੇਰਲ ਭਾਜਪਾ ਪ੍ਰਧਾਨ ਕੇ. ਸੁਰੇਂਦਰਨ (K. Surendran) ਨੂੰ ਵਾਇਨਾਡ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਜਦਕਿ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਰਣਜੀਤ ਚੌਟਾਲਾ ਹਿਸਾਰ ਤੋਂ ਚੋਣ ਲੜਨਗੇ।

ਇਸ ਸੂਚੀ ਵਿੱਚ ਮਸ਼ਹੂਰ ਟੀਵੀ ਸੀਰੀਅਲ 'ਰਾਮਾਇਣ' (Ramayana) ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ (Arun Govil) ਨੂੰ ਭਾਜਪਾ ਨੇ ਮੇਰਠ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਧਰ, ਓਡੀਸ਼ਾ 'ਚ ਪਾਰਟੀ ਨੇ ਦੋ ਪ੍ਰਮੁੱਖ ਨੇਤਾਵਾਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਸੰਭਲਪੁਰ ਤੋਂ ਅਤੇ ਸੰਬਿਤ ਪਾਤਰਾ ਨੂੰ ਪੁਰੀ ਤੋਂ ਟਿਕਟ ਦਿੱਤੀ ਹੈ।

ਪਾਰਟੀ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ (Abhijit Gangopadhyay) ਨੂੰ ਵੀ ਟਿਕਟ ਦਿੱਤੀ ਹੈ, ਜੋ ਪਿੱਛੇ ਜਿਹੇ ਹੀ ਵਿੱਚ ਸਵੈ-ਇੱਛਤ ਸੇਵਾਮੁਕਤੀ ਲੈ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਰਾਜਨੀਤੀ ਵਿੱਚ ਸ਼ਾਮਲ ਹੋਣ ਵਾਲੇ ਉਹ ਪਹਿਲੇ ਸੇਵਾਮੁਕਤ ਜੱਜ ਹਨ, ਜਿਨ੍ਹਾਂ ਨੂੰ ਬੰਗਾਲ ਦੇ ਤਾਮਲੂਕ ਤੋਂ ਚੋਣ ਟਿਕਟ ਦਿੱਤੀ ਗਈ ਹੈ।

ਇਸਦੇ ਨਾਲ ਹੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਬੇਗੂਸਰਾਏ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

Related Post