Sun, Dec 14, 2025
Whatsapp

Punjab Floods : ਘੱਗਰ ਬਣਿਆ ਖਤਰਾ ! ਪਿੰਡਾਂ ਲਈ ਅਲਰਟ ਜਾਰੀ, ਪ੍ਰਸ਼ਾਸਨ ਨੇ ਜਾਰੀ ਕੀਤੇ ਕੰਟਰੋਲ ਰੂਮ ਨੰਬਰ

Ghaggar River Alert : ਪ੍ਰਸ਼ਾਸਨ ਵੱਲੋਂ ਹੁਣ ਤੱਕ ਦੇ ਪਾਣੀ ਦੀ ਸਥਿਤੀ ਨਸ਼ਰ ਕੀਤੇ ਜਾਣ ਮੁਤਾਬਕ ਟਾਂਗਰੀ ਅਤੇ ਘੱਗਰ ਡੇਂਜਰ ਲੈਵਲ ਤੋਂ ਪਾਰ ਹੈ, ਜਿਸ ਨੂੰ ਲੈ ਕੇ ਰਾਜਪੁਰਾ, ਸਮਾਣਾ ਅਤੇ ਪਾਤੜਾਂ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- September 04th 2025 12:43 PM -- Updated: September 04th 2025 12:44 PM
Punjab Floods : ਘੱਗਰ ਬਣਿਆ ਖਤਰਾ ! ਪਿੰਡਾਂ ਲਈ ਅਲਰਟ ਜਾਰੀ, ਪ੍ਰਸ਼ਾਸਨ ਨੇ ਜਾਰੀ ਕੀਤੇ ਕੰਟਰੋਲ ਰੂਮ ਨੰਬਰ

Punjab Floods : ਘੱਗਰ ਬਣਿਆ ਖਤਰਾ ! ਪਿੰਡਾਂ ਲਈ ਅਲਰਟ ਜਾਰੀ, ਪ੍ਰਸ਼ਾਸਨ ਨੇ ਜਾਰੀ ਕੀਤੇ ਕੰਟਰੋਲ ਰੂਮ ਨੰਬਰ

Ghaggar River Alert : ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਦਰਿਆਵਾਂ 'ਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਘੱਗਰ ਦਰਿਆ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਖਤਰੇ ਵਾਲੀ ਬਣੀ ਹੋਈ, ਜਿਸ ਨੂੰ ਲੈ ਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਲਈ ਵੀ ਕਿਹਾ ਗਿਆ ਹੈ।


ਪ੍ਰਸ਼ਾਸਨ ਵੱਲੋਂ ਹੁਣ ਤੱਕ ਦੇ ਪਾਣੀ ਦੀ ਸਥਿਤੀ ਨਸ਼ਰ ਕੀਤੇ ਜਾਣ ਮੁਤਾਬਕ ਟਾਂਗਰੀ ਅਤੇ ਘੱਗਰ ਡੇਂਜਰ ਲੈਵਲ ਤੋਂ ਪਾਰ ਹੈ, ਜਿਸ ਨੂੰ ਲੈ ਕੇ ਰਾਜਪੁਰਾ, ਸਮਾਣਾ ਅਤੇ ਪਾਤੜਾਂ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ।

ਸਮਾਣਾ - ਪਾਤੜਾਂ ਦੇ ਇਨ੍ਹਾਂ ਪਿੰਡਾਂ ਲਈ ਅਲਰਟ

ਲਗਾਤਾਰ ਭਾਰੀ ਸਥਾਨਕ ਬਾਰਿਸ਼ ਕਾਰਨ, ਖੇਤਾਂ ਵਿੱਚ ਪਾਣੀ ਭਰਨ ਕਾਰਨ ਅਤੇ ਬਾਦਸ਼ਾਹਪੁਰ ਵਿਖੇ ਘੱਗਰ ਦੇ ਸਾਰੇ ਗੇਜਾਂ ਦੇ ਖ਼ਤਰੇ ਦੇ ਪੱਧਰ ‘ਤੇ ਪਹੁੰਚਣ ਕਾਰਨ, ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਹੈ। ਇਸ ਲਈ ਪਿੰਡ ਹਰਚੰਦ ਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ/ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।  ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।

ਰਾਜਪੁਰਾ 'ਚ ਪੱਚੀਦਰਾ 'ਚ ਵਧਿਆ ਪਾਣੀ, ਅਲਰਟ

ਰਾਜਪੁਰਾ ਦੇ ਪੱਚੀਦਰਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਜਪੁਰਾ ਤਹਿਸੀਲ ਦੇ ਪੱਚੀਦਰਾ ਦੇ ਨਾਲ ਲੱਗਦੇ ਪਿੰਡਾਂ (ਚਿਤਕਾਰਾ ਵਾਲੇ ਪਾਸੇ) ਦੇ ਵਸਨੀਕਾਂ ਨੂੰ ਸੁਰੱਖਿਅਤ ਜਾਂ ਉੱਚੇ ਥਾਂਵਾਂ ‘ਤੇ ਜਾਣ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵਗਦੇ ਪਾਣੀ ਦੇ ਨੇੜੇ ਨਾ ਜਾਣ ਲਈ ਵੀ ਹਦਾਇਤ ਕੀਤੀ ਜਾਂਦੀ ਹੈ। ਕਿਸੇ ਵੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਨੰਬਰ ‘ਤੇ ਤੁਰੰਤ ਸੰਪਰਕ ਕਰੋ। ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132  ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ।

ਝੰਬੋਵਾਲੀ ਚੋਅ 'ਚ ਭਰਿਆ ਪਾਣੀ, ਅਡਵਾਈਜ਼ਰੀ ਜਾਰੀ

ਘੱਗਰ ਦੇ ਸੰਭਾਵੀ ਵਾਪਸੀ ਵਹਾਅ ਨੂੰ ਰੋਕਣ ਲਈ ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਾਰਨ ਝੰਬੋਵਾਲੀ ਚੋਅ ਭਰ ਗਿਆ ਹੈ। ਇਸ ਲਈ ਝੰਬੋਵਾਲੀ ਚੋਅ ਦੇ ਨਾਲ ਲੱਗਦੇ ਪਿੰਡਾਂ ਲਈ ਚੋਅ ਦੇ ਨੇੜੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਜਾਂਦੀ ਹੈ। ਖੇੜੀ ਨਗਾਈਆਂ, ਸਿਹਾਲ, ਬਰਾਸ, ਧੂਹੜ, ਦੁਗਾਲ ਕਲਾਂ, ਦੁਗਾਲ ਖੁਰਦ, ਹਰਿਆਓ ਖੁਰਦ, ਹਰਿਆਓ ਕਲਾਂ, ਸੇਲਵਾਲਾ,  ਖਾਨੇਵਾਲ ਆਦਿ ਪਿੰਡਾਂ ਦੇ ਲੋਕ ਸਾਵਧਾਨ ਰਹਿਣ।

ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਤੇ ਸਮਾਣਾ ਦੇ ਕੰਟਰੋਲ ਰੂਮ ਨੰਬਰ 01764-221190 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।

- PTC NEWS

Top News view more...

Latest News view more...

PTC NETWORK
PTC NETWORK