ਗੁਰਦਾਸਪੁਰ ਚ ਖੂਨੀ ਟਕਰਾਅ, ਆੜ੍ਹਤੀਏ ਨੇ ਟਰੱਕ ਡਰਾਈਵਰ ਨੂੰ ਮਾਰੀ ਗੋਲੀ

ਗੁਰਦਾਸਪੁਰ 'ਚ ਟਰੱਕ ਡਰਾਈਵਰ ਅਤੇ ਇੱਕ ਆੜ੍ਹਤੀਏ ਵਿਚਕਾਰ ਹੋਇਆ ਮਾਮੂਲੀ ਝਗੜਾ ਉਦੋਂ ਇੱਕ ਖੂਨੀ ਟਕਰਾਅ ਵਿੱਚ ਬਦਲ ਗਿਆ, ਜਦੋਂ ਆੜ੍ਹਤੀਏ ਨੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ।

By  KRISHAN KUMAR SHARMA May 26th 2024 03:32 PM -- Updated: May 26th 2024 03:46 PM

ਪੀਟੀਸੀ ਨਿਊਜ ਡੈਸਕ: ਗੁਰਦਾਸਪੁਰ 'ਚ ਟਰੱਕ ਡਰਾਈਵਰ ਅਤੇ ਇੱਕ ਆੜ੍ਹਤੀਏ ਵਿਚਕਾਰ ਹੋਇਆ ਮਾਮੂਲੀ ਝਗੜਾ ਉਦੋਂ ਇੱਕ ਖੂਨੀ ਟਕਰਾਅ ਵਿੱਚ ਬਦਲ ਗਿਆ, ਜਦੋਂ ਆੜ੍ਹਤੀਏ ਨੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ। ਨਤੀਜੇ ਵੱਜੋਂ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਝਗੜਾ ਗੁਰਦਾਸਪੁਰ ਦੇ ਐਫਸੀਆਈ ਦੇ ਗੋਦਾਮਾਂ ਵਿੱਚ ਕਣਕ ਉਤਾਰਨ ਦੌਰਾਨ ਟਰੱਕਾਂ ਦੇ ਆਪਸ 'ਚ ਟਰੱਕ ਟਕਰਾਉਣ ਨੂੰ ਲੈ ਕੇ ਹੋਇਆ। ਇਸ ਦੌਰਾਨ ਗੱਲਬਾਤ ਤੂੰ-ਤੂੰ ਮੈਂ-ਮੈਂ ਤੋਂ ਹੁੰਦੀ ਹੋਈ ਤਿੱਖੀ ਬਹਿਸਬਾਜ਼ੀ ਵਿੱਚ ਚਲੀ ਗਈ ਅਤੇ ਫਿਰ ਗੁੱਸੇ ਵਿੱਚ ਆ ਕੇ ਆੜ੍ਹਤੀ ਹਰਪਾਲ ਸਿੰਘ ਨੇ ਟਰੱਕ ਡਰਾਈਵਰ ਮੱਖਣ ਮਸੀਹ ਨੂੰ ਗੋਲੀ ਮਾਰ ਦਿੱਤੀ। ਨਤੀਜੇ ਵੱਜੋਂ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੱਖਣ ਮਸੀਹ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਵਿਚਕਾਰ ਗੁੱਸਾ ਪੂਰੀ ਤਰ੍ਹਾਂ ਭਖ ਗਿਆ, ਜਿਸ ਪਿੱਛੋਂ ਉਨ੍ਹਾਂ ਨੇ ਆੜ੍ਹਤੀਆਂ ਦੀਆਂ ਗੱਡੀਆਂ ਦੀ ਜੰਮ ਕੇ ਭੰਨ ਤੋੜ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਐਫਸੀਆਈ ਗੋਦਾਮ ਦੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ। ਮੌਕੇ 'ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਸਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

Related Post