ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਨੇੜਿਓ ਮਿਲੀ ਲਾਸ਼ ; ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਖਦਸ਼ਾ

ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਜਿਵੇਂ ਹੀ ਨਜ਼ਦੀਕ ਕੁਝ ਨੌਜਵਾਨ ਕ੍ਰਿਕਟ ਖੇਡਣ ਲਈ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਬੰਦ ਪਏ ਸਵਿਮਿੰਗ ਪੂਲ ’ਤੇ ਇੱਕ ਲਾਸ਼ ਨੂੰ ਵੇਖਿਆ ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

By  Aarti July 19th 2026 04:30 PM

Nabha News ਪੰਜਾਬ ਵਿੱਚ ਓਵਰਡੋਜ ਨਸ਼ੇ ਨਾਲ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਗਏ ਕੰਮ ਵਿਖਾਈ ਹੀ ਨਹੀਂ ਦੇ ਰਹੇ ਹਨ। ਸਗੋਂ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਣ ਦਾ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦੇ ਨੇੜਿਓ ਇੱਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਹੈ। 

ਨੌਜਵਾਨ ਦੀ ਮਿਲੀ ਅਣਪਛਾਤੀ ਲਾਸ਼ 

ਦੱਸ ਦਈਏ ਕਿ ਨਾਭਾ ਵਿਖੇ ਇੱਕ ਨੌਜਵਾਨ ਅਣਪਛਾਤੇ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਜਿਵੇਂ ਹੀ ਨਜ਼ਦੀਕ ਕੁਝ ਨੌਜਵਾਨ ਕ੍ਰਿਕਟ ਖੇਡਣ ਲਈ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਬੰਦ ਪਏ ਸਵਿਮਿੰਗ ਪੂਲ ’ਤੇ ਇੱਕ ਲਾਸ਼ ਨੂੰ ਵੇਖਿਆ ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। 

ਮੁੱਢਲੀ ਜਾਂਚ ’ਤੇ ਸਾਹਮਣੇ ਆਇਆ ਕਿ ਲਾਸ਼ ਨੂੰ ਕੁਝ ਪੁਰਾਣੀ ਜਾਪ ਰਹੀ ਹੈ ਅਤੇ ਸ਼ਾਇਦ ਨਸ਼ੇ ਦੀ ਓਵਰਡੋਜ ਕਰਕੇ ਨੌਜਵਾਨ ਦੀ ਮੌਤ ਹੋਈ ਵੀ ਜਾਪ ਰਹੀ ਹੈ। ਕਿਉਂਕਿ ਸਰੀਰ ਦੇ ਉੱਪਰ ਕੋਈ ਸੱਟਾਂ ਦੇ ਨਿਸ਼ਾਨ ਨਜ਼ਰ ਨਹੀਂ ਆਏ। ਲੋਕਾਂ ਦਾ ਕਹਿਣਾ ਹੈ ਕਿ ਇਲਾਕਾ ਸੁੰਨਸਾਨ ਹੋਣ ਕਾਰਨ ਇੱਥੇ ਨੌਜਵਾਨ ਇਸ ਥਾਂ ਨੂੰ ਨਸ਼ਾ ਕਰਨ ਦੇ ਲਈ ਵਰਤਦੇ ਹਨ। ਕਿਉਂਕਿ ਲੰਬੇ ਸਮੇਂ ਤੋਂ ਇਹ ਪੂਲ ਬੰਦ ਪਿਆ ਹੈ ਨਾ ਹੀ ਇਸ ਦੀ ਰਾਖੀ ਕਰਨ ਵਾਲਾ ਕੋਈ ਹੈ। 

ਕਾਫੀ ਸਮੇਂ ਤੋਂ ਖਾਲੀ ਪਿਆ ਹੈ ਗ੍ਰਾਊਂਡ 

ਲਾਸ਼ ਨੂੰ ਵੇਖਣ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਐਤਵਾਰ ਨੂੰ ਕ੍ਰਿਕਟ ਖੇਡਣ ਲਈ ਨੇੜੇ ਗਰਾਊਂਡ ਵਿੱਚ ਜਿਵੇਂ ਹੀ ਆਏ ਤਾਂ ਉਹਨਾਂ ਨੇ ਸਵੇਰੇ ਸਵੀਮਿੰਗ ਪੂਲ ਦੇ ਨੇੜੇ ਇਹ ਲਾਸ਼ ਪਈ ਵੇਖੀ ਜਿਸ ਦੀ ਸੂਚਨਾ ਕੌਂਸਲਰ ਅਤੇ ਪੁਲਿਸ ਨੂੰ ਦਿੱਤੀ ਗਈ ਪਰ ਉਹ ਇਸ ਨੌਜਵਾਨ ਨੂੰ ਨਹੀਂ ਜਾਣਦੇ।  

ਰੋਹਟੀ ਪੁਲਿਸ ਚੌਂਕੀ ਇੰਚਾਰਜ ਬੂਟਾ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੰਦ ਪਏ ਸਵੀਮਿੰਗ ਪੂਲ ’ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਵਿੱਚ ਪਛਾਣ ਲਈ 72 ਘੰਟੇ ਲਈ ਰੱਖਿਆ ਗਿਆ ਹੈ। ਜਿਸ ਦੇ ਮੌਤ ਦੇ ਕਾਰਨਾਂ ਦਾ ਪਤਾ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। 

ਫਿਲਹਾਲ ਲਾਸ਼ ਦੀ ਨਹੀਂ ਹੋ ਪਛਾਣ 

ਇਸ ਸਬੰਧੀ ਸਿਵਲ ਹਸਪਤਾਲ ਨਾਭਾ ਦੇ ਡਾਕਟਰ ਦਾ ਵੀ ਕਹਿਣਾ ਹੈ ਕਿ ਪੁਲਿਸ ਵੱਲੋਂ ਅਣਪਛਾਤੇ ਨੌਜਵਾਨ ਦੀ ਲਾਸ਼ ਨੂੰ ਮੋਰਚਰੀ ਵਿੱਚ ਰੱਖਿਆ ਹੈ ਜਿਸ ਦੇ ਵਾਰਸਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਿਸ ਤੋਂ ਬਾਅਦ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ  : Punjab Roadways Bus ਨਾਲ ਵਾਪਰਿਆ ਹਾਦਸਾ, ਚੱਲਦੀ ਬੱਸ ਦਾ ਨਿਕਲਿਆ ਟਾਇਰ, ਮਚਿਆ ਹੜਕੰਪ

Related Post