Kheti Khabran : ਤੇਜ਼ ਗਰਮੀ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ 'ਤੇ ਸੁੰਡੀ ਦੇ ਹਮਲੇ ਦੀ ਚਿੰਤਾ, ਖੇਤੀ ਵਿਭਾਗ ਦਾ ਵੀ ਆਇਆ ਬਿਆਨ
Crop Damage : ਲਗਾਤਾਰ ਵੱਧ ਰਹੀ ਗਰਮੀ ਕਰਕੇ ਜਿੱਥੇ ਆਮ ਲੋਕ ਹਾਲ ਤੋਂ ਬੇਹਾਲ ਹਨ, ਉਥੇ ਹੀ ਹੁਣ ਫਸਲਾਂ ਲਈ ਵੀ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਜ਼ਿਲ੍ਹਾ ਬਠਿੰਡਾ ਦੇ ਕਈ ਪਿੰਡਾਂ ਵਿੱਚ ਗਰਮੀ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਪੱਤਾ ਲਪੇਟ ਦੇ ਨਾਲ ਨਾਲ ਸੁੰਡੀ ਦਾ ਵੀ ਹਮਲਾ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਹੁੰਮਸ ਭਰਿਆ ਮੌਸਮ ਹੋਣ ਕਰਕੇ ਦਵਾਈਆਂ ਵੀ ਫਸਲਾਂ ਉੱਪਰ ਕੰਮ ਨਹੀਂ ਕਰ ਰਹੀਆਂ, ਜਿਸਨੂੰ ਦੇਖਦੇ ਹੋਏ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ, ਜਦੋਂ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਭ ਕੁਝ ਠੀਕ ਹੋਣ ਦੀ ਗੱਲ ਕਰ ਰਹੇ ਹਨ।
ਨਾ ਪੂਰੀ ਬਿਜਲੀ ਤੇ ਨਾ ਹੀ ਨਹਿਰੀ ਪਾਣੀ ਮਿਲ ਰਿਹਾ : ਕਿਸਾਨ
ਮਾਲਵੇ ਅੰਦਰ ਇਸ ਵਾਰ ਬਾਰਿਸ਼ ਨਾ ਹੋਣ ਕਰਕੇ ਕਿਸਾਨਾਂ ਨੂੰ ਝੋਨੇ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਨਾ ਹੀ ਤਾਂ ਪੂਰੀ ਬਿਜਲੀ ਤੇ ਨਾ ਹੀ ਪੂਰਾ ਨਹਿਰੀ ਪਾਣੀ ਮਿਲ ਰਿਹਾ ਹੈ, ਜਿਸਦੇ ਚਲਦਿਆਂ ਉਹਨਾਂ ਦੀਆਂ ਫਸਲਾਂ ਸੁਕਰੀਆਂ ਹਨ ਅਤੇ ਹੁਣ ਹੁੰਮਸ ਭਰੇ ਮੌਸਮ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਉੱਪਰ ਪੱਤਾ ਲਪੇਟ ਬਿਮਾਰੀ ਦੇ ਨਾਲ ਨਾਲ ਸੁੰਡੀ ਦਾ ਵੀ ਹਮਲਾ ਹੋ ਰਿਹਾ ਹੈ। ਬਠਿੰਡਾ ਵਿੱਚ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਗਰਮੀ ਜਿਆਦਾ ਹੋਣ ਅਤੇ ਹੁੰਮਸ ਭਰੇ ਮੌਸਮ ਕਰਕੇ ਫਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ...DGP ਅਨੁਰਾਗ ਧਨਖੜ ਦੀ ਸ਼ੱਕੀ ਹਾਲਾਤਾਂ 'ਚ ਮੌਤ, ਖ਼ੁਦਕੁਸ਼ੀ ਦਾ ਜਤਾਇਆ ਜਾ ਰਿਹਾ ਖ਼ਦਸ਼ਾ
'ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਫ਼ਸਲਾਂ'
ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਚ ਬਾਰਿਸ਼ ਨਹੀਂ ਆਉਂਦੀ ਤਾਂ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧਣਗੀਆਂ ਅਤੇ ਉਹਨਾਂ ਦੀਆਂ ਫਸਲਾਂ ਖਰਾਬ ਹੋਣ ਕੰਢੇ ਖੜੀਆਂ ਹਨ, ਇਸ ਦੇ ਨਾਲ ਝਾੜ ਵਿੱਚ ਵੀ ਵੱਡੀ ਕਮੀ ਆ ਸਕਦੀ ਹੈ। ਕਿਸਾਨਾਂ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਸੋਕੇ ਵਰਗੇ ਮਾਹੌਲ ਬਣੇ ਹਨ, ਕਿਉਂਕਿ ਬਾਰਿਸ਼ ਨਾ ਹੋਣ ਕਾਰਨ ਅਤੇ ਪੂਰਾ ਪਾਣੀ ਨਾ ਮਿਲਣ ਕਰਕੇ ਉਹਨਾਂ ਦੀ ਫਸਲ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ
ਖੇਤੀਬਾੜੀ ਵਿਭਾਗ ਦਾ ਕੀ ਹੈ ਕਹਿਣਾ ?
ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗਰਮੀ ਕਾਰਨ ਅਜੇ ਕੋਈ ਵੀ ਬਿਮਾਰੀ ਨਾ ਹੋਣ ਦੀ ਗੱਲ ਕਰ ਰਹੇ ਹਨ। ਹਰਪ੍ਰੀਤ ਪਾਲ ਕੌਰ ਜ਼ਿਲ੍ਹਾ ਖੇਤੀਬਾੜੀ ਅਫਸਰ ਬਠਿੰਡਾ ਨੇ ਕਿਹਾ ਕਿ ਟੀਮਾਂ ਲਗਾਤਾਰ ਇਲਾਕੇ ਦਾ ਦੌਰਾ ਕਰ ਰਹੇ ਹਨ ਪਰ ਅਜਿਹੀ ਕੋਈ ਵੀ ਬਿਮਾਰੀ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲ ਰਹੀ।
- PTC NEWS