Ludhiana Boiler Blast : ਲੁਧਿਆਣਾ ਚ ਡਾਇੰਗ ਫੈਕਟਰੀ ਚ ਫਟਿਆ ਬੁਆਇਲਰ, ਇਮਾਰਤ ਦੇ ਮਲਬੇ ਹੇਠ ਦੱਬੇ 5 ਮਜਦੂਰ
Ludhiana Boiler Blast : ਮੌਕੇ 'ਤੇ ਸੂਚਨਾ ਮਿਲਣ 'ਤੇ ਤੁਰੰਤ ਪੁਲਿਸ ਪ੍ਰਸ਼ਾਸਨ ਅਤੇ ਐਨਡੀਆਰਐਫ਼ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ ਅਤੇ ਰੈਸਕਿਊ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਇਹ ਧਮਾਕਾ ਕੋਹਲੀ ਡਾਇੰਗ ਫੈਕਟਰੀ ਵਿੱਚ ਹੋਇਆ ਹੈ।

Ludhiana Boiler Blast : ਲੁਧਿਆਣਾ ਵਿੱਚ ਇੱਕ ਡਾਇੰਗ ਫੈਕਟਰੀ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ। ਫੋਕਲ ਪੁਆਇੰਟ ਫੇਸ-8 'ਚ ਸਥਿਤ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਦੀ ਸੂਚਨਾ ਹੈ, ਜਿਸ ਕਾਰਨ ਫੈਕਟਰੀ ਦੀ ਇਮਾਰਤ ਢਹਿ-ਢੇਰੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੁਆਇਲਰ ਧਮਾਕੇ ਸਮੇਂ 5 ਤੋਂ ਵੱਧ ਮਜਦੂਰ ਫੈਕਟਰੀ 'ਚ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਖ਼ਬਰ ਹੈ।
ਮੌਕੇ 'ਤੇ ਸੂਚਨਾ ਮਿਲਣ 'ਤੇ ਤੁਰੰਤ ਪੁਲਿਸ ਪ੍ਰਸ਼ਾਸਨ ਅਤੇ ਐਨਡੀਆਰਐਫ਼ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ ਅਤੇ ਰੈਸਕਿਊ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਇਹ ਧਮਾਕਾ ਕੋਹਲੀ ਡਾਇੰਗ ਫੈਕਟਰੀ ਵਿੱਚ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ 2 ਮੰਜਿਲਾ ਸੀ, ਜੋ ਕਿ ਧਮਾਕੇ ਪਿੱਛੋਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡਿੱਗ ਗਈ।
ਪ੍ਰਤੱਖਦਰਸ਼ੀ ਅਨੁਸਾਰ ਹਾਦਸਾ ਪਿੱਲਰ ਡਿੱਗਣ ਕਾਰਨ ਵਾਪਰਿਆ। ਮੌਕੇ 'ਤੇ ਮਜਦੂਰਾਂ ਵੱਲੋਂ ਦੱਸਿਆ ਗਿਆ ਕਿ ਫੈਕਟਰੀ ਮਾਲਕ ਵੱਲੋਂ ਅੰਦਰ ਕੋਈ ਕੰਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ 7-8 ਮਜਦੂਰਾਂ ਦੇ ਅੰਦਰ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਹਾਲਾਂਕਿ, ਇਮਾਰਤ ਡਿੱਗਣ ਪਿੱਛੇ ਅਜੇ ਵੀ ਸਪੱਸ਼ਟ ਕਾਰਨਾਂ ਬਾਰੇ ਸਥਿਤੀ ਸਾਫ਼ ਨਹੀਂ ਹੋਈ ਹੈ।
ਪੰਜਾਬ ਸਰਕਾਰ ਕਰਵਾਏਗੀ ਜ਼ਖ਼ਮੀਆਂ ਦਾ ਇਲਾਜ਼
ਉਧਰ, ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਗੱਲ ਹੋਈ ਹੈ, ਜਿਸ ਪਿੱਛੋਂ ਫੈਕਟਰੀ ਧਮਾਕੇ 'ਚ ਜਿਹੜੇ ਜ਼ਖਮੀ ਹੋਏ ਨੇ, ਉਹਨਾਂ ਦਾ ਇਲਾਜ ਪੰਜਾਬ ਸਰਕਾਰ ਕਰਵਾਏਗੀ।