Salman Khan Birthday : 57 ਸਾਲਾਂ ਦੇ ਹੋਏ ਸਲਮਾਨ ਖ਼ਾਨ, 75 ਰੁਪਏ ਸੀ ਪਹਿਲੀ ਕਮਾਈ

ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਅਦਾਕਾਰੀ ’ਚ ਉਨ੍ਹਾਂ ਨੂੰ 30 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਅੱਜ ਵੀ ਉਨ੍ਹਾਂ ਦਾ ਜਾਦੂ ਬਰਕਰਾਰ ਹੈ।

By  Aarti December 27th 2022 12:28 PM

Happy Birthday Salman Khan: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਆਪਣਾ ਅੱਜ 57ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਖਾਨ ਦੇ ਫੈਨਜ਼ ਪੂਰੀ ਦੁਨੀਆ ’ਚ ਹਨ। ਸਲਮਾਨ ਖ਼ਾਨ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਫੈਨਜ਼ ਅਤੇ ਦੋਸਤ ਉਨ੍ਹਾਂ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ। 

ਦੱਸ ਦਈਏ ਕਿ ਸਲਮਾਨ ਖਾਨ ਦਾ ਜਨਮ 27 ਦਸਬੰਰ 1965 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਹੋਇਆ ਸੀ। ਉਹ ਮਸ਼ਹੂਰ ਲੇਖਕ ਸਲੀਮ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਸੁਸ਼ੀਲਾ ਚਰਕ ਉਰਫ ਸਲਮਾ ਦੇ ਸਭ ਤੋਂ ਵੱਡੇ ਪੁੱਤਰ ਹਨ। ਸਲਮਾਨ ਖਾਨ ਦੇ ਚਾਰ ਭੈਣ ਭਰਾ ਅਰਬਾਜ਼, ਸੋਹੇਲ ਖਾਨ, ਅਲਵੀਰਾ ਅਤੇ ਅਰਪਿਤਾ ਹਨ। 

ਬਾਲੀਵੁੱਡ ਵਿੱਚ ਸਲਮਾਨ ਖਾਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ ਬੀਵੀ ਹੋ ਤੋ ਐਸੀ ਨਾਲ ਕੀਤੀ ਸੀ, ਪਰ ਉਨ੍ਹਾਂ ਨੂੰ ਮੈਂਨੇ ਪਿਆਰ ਕੀਆ ਫਿਲਮ ਦੇ ਨਾਲ ਪਛਾਣ ਮਿਲੀ ਸੀ ਜਿਸ ’ਚ ਉਨ੍ਹਾਂ ਨੂੰ ਇਸ ਫਿਲਮ ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ।

ਸਲਮਾਨ ਖਾਨ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲਾਂ ਕਮਾਈ 75 ਰੁਪਏ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। 75 ਰੁਪਏ ਤੋਂ ਸ਼ੁਰੂਆਤ ਕਰਨ ਵਾਲੇ ਸਲਮਾਨ ਖਾਨ ਅੱਜ ਕਰੋੜਾਂ ਚ ਕੰਮ ਕਰ ਰਹੇ ਹਨ। ਸਭ ਤੋਂ ਮਹਿੰਗੇ ਭਾਰਤੀ ਅਦਾਕਾਰਾ ਵਿੱਚੋਂ ਇੱਕ ਹਨ। ਉਨ੍ਹਾਂ ਦਾ ਆਪਣਾ ਇੱਕ ਬ੍ਰਾਂਡ ਵੀ ਹੈ ਜੋ ਕਿ ਬੀਇੰਗ ਹਿਊਮਨ ਦੇ ਨਾਂ ਨਾਲ ਮਸ਼ਹੂਰ ਹੈ। 

ਇਹ ਵੀ ਪੜ੍ਹੋ: ਮਾਮਲੇ ਦੇ ਢਾਈ ਸਾਲ ਬਾਅਦ ਹੈਰਾਨੀਜਨਕ ਖੁਲਾਸਾ; 'ਸੁਸ਼ਾਂਤ ਸਿੰਘ ਨੇ ਨਹੀਂ ਕੀਤੀ ਸੀ ਖੁਦਕੁਸ਼ੀ, ਹੋਇਆ ਸੀ ਕਤਲ

Related Post