ਸੁਰਖੀ-ਬਿੰਦੀ ਲਗਾ ਕੁੜੀ ਬਣ ਪੇਪਰ ਦੇਣ ਪਹੁੰਚਿਆ ਮੁੰਡਾ, ਸ਼ੱਕ ਹੋਣ ’ਤੇ ਕੀਤਾ ਕਾਬੂ

By  Aarti January 9th 2024 01:15 PM

Faridkot Boy Arrest: ਫਰੀਦਕੋਟ ’ਚ ਇਕ ਲੜਕਾ ਲੜਕੀ ਦਾ ਭੇਸ ਬਣਾ ਕੇ ਕੋਟਕਪੂਰਾ ਸਥਿਤ ਇਕ ਸੈਂਟਰ 'ਚ ਪੇਪਰ ਦੇਣ ਦਾ ਮਾਮਲਾ ਸਾਹਮਣੋੇ ਆਇਆ। ਮਿਲੀ ਜਾਣਕਾਰੀ ਮੁਤਾਬਿਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਐਤਵਾਰ ਨੂੰ ਪੈਰਾ ਮੈਡੀਕਲ ਦੀਆਂ ਵੱਖ-ਵੱਖ ਭਰਤੀਆਂ ਤਹਿਤ ਲਏ ਗਏ ਪੇਪਰ ਲਏ ਜਾ ਰਹੇ ਸੀ ਇਸ ਦੌਰਾਨ ਇੱਕ ਲੜਕੇ ਨੂੰ ਕਾਬੂ ਕੀਤਾ ਗਿਆ ਜੋ ਕਿ ਲੜਕੀ ਦਾ ਭੇਸ ਬਣਾ ਕੇ ਪੇਪਰ ਦੇਣ ਆਇਆ ਸੀ। 

ਨੌਜਵਾਨ ਕੁੜ ਬਣ ਪੇਪਰ ਦੇਣ ਪਹੁੰਚਿਆ 

ਦੱਸ ਦਈਏ ਕਿ ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਦੇ ਸੈਂਟਰ ਵਿੱਚ ਇੱਕ ਨੌਜਵਾਨ ਨੂੰ ਲੜਕੀ ਦਾ ਰੂਪ ਦੇ ਕੇ ਇੱਕ ਲੜਕੀ ਦਾ ਪੇਪਰ ਦੇਣ ਆਇਆ ਸੀ। ਇਹ ਪੇਪਰ ਫਾਜ਼ਿਲਕਾ ਦੇ ਪਿੰਡ ਢਾਣੀ ਮੁਨਸ਼ੀ ਰਾਮ ਵਾਸੀ ਭਜਨ ਲਾਲ ਦੀ ਪੁੱਤਰੀ ਪਰਮਜੀਤ ਕੌਰ ਦਾ ਸੀ ਪਰ ਉਸ ਦੀ ਜਗ੍ਹਾ ਪੇਪਰ ਦੇਣ ਆਇਆ। ਲੜਕੀ 'ਤੇ ਸ਼ੱਕ ਹੋਣ 'ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੋਈ ਕੁੜੀ ਨਹੀਂ ਸੀ ਉਹ ਇੱਕ ਮੁੰਡਾ ਸੀ। 

ਮੁੰਡਾ ਸੁਰਖੀ-ਬਿੰਦੀ ਲਗਾ ਕੇ ਕੁੜੀ ਬਣ ਯੂਨੀਵਰਸਿਟੀ 'ਚ ਦੇਣ ਗਿਆ ਸੀ ਪੇਪਰ

ਮੁੰਡਾ ਸੁਰਖੀ-ਬਿੰਦੀ ਲਗਾ ਕੇ ਕੁੜੀ ਬਣ ਯੂਨੀਵਰਸਿਟੀ 'ਚ ਦੇਣ ਗਿਆ ਸੀ ਪੇਪਰ, ਦੇਖੋ ਫੇਰ ਕੀ ਬਣਿਆ ਮਾਹੌਲ #Punjab #PunjabNews #froud #exam #FakeGirl #Faridkot #PTCNews #PunjabEducationDepartment

Posted by PTC News on Monday, January 8, 2024

ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਿਆ ਜਾ ਰਿਹਾ ਸੀ ਪੇਪਰ

ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਮਲਟੀ ਪਰਪਜ਼ ਹੈਲਥ ਵਰਕਰ ਦੀਆਂ 806 ਅਤੇ ਓਫਥੈਲਮਿਕ ਅਫਸਰ ਦੀਆਂ 83 ਅਸਾਮੀਆਂ ਲਈ ਪ੍ਰੀਖਿਆ ਲਈ। ਇਸ ਪ੍ਰੀਖਿਆ ਲਈ ਯੂਨੀਵਰਸਿਟੀ ਵੱਲੋਂ ਫਰੀਦਕੋਟ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਕੇਂਦਰ ਬਣਾਏ ਗਏ ਸਨ। ਇਨ੍ਹਾਂ ਵਿੱਚੋਂ 7500 ਉਮੀਦਵਾਰ ਪ੍ਰੀਖਿਆ ਦੇਣ ਲਈ ਆਏ ਸਨ।

ਨੌਜਵਾਨ ਨੂੰ ਕੀਤਾ ਗਿਆ ਕਾਬੂ 

ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਕਾਗਜ਼ਾਂ ਵਿੱਚ ਜਾਅਲੀ ਵੋਟਰ ਕਾਰਡ ਆਦਿ ਵੀ ਬਣਾਏ ਗਏ। ਪੁਲੀਸ ਨੇ ਉਕਤ ਨੌਜਵਾਨ ਨੂੰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਬੇਖੌਫ ਲੁਟੇਰੇ: ਪਹਿਲਾਂ ਲੁੱਟਿਆ ਹਿਮਾਚਲ ਦਾ ਪਰਿਵਾਰ, ਫਿਰ ਗੋਲੀਆਂ ਚਲਾ ਕੇ ਆੜ੍ਹਤੀਏ ਤੋਂ ਖੋਹੀ ਕਾਰ

Related Post