ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ ਸੁਪਰਫੂਡ, ਤੇਜ਼ੀ ਨਾਲ ਹੋਵੇਗਾ ਦਿਮਾਗੀ ਵਿਕਾਸ

By  KRISHAN KUMAR SHARMA February 21st 2024 11:57 AM

Super Foods For Child Brain Development: ਦਸ ਦਈਏ ਕਿ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਖੁਰਾਕ (Brain-boosting foods) ਦਾ ਧਿਆਨ ਰੱਖੋ। ਕਿਉਂਕਿ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੇਕਰ 1 ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਦੀ ਖੁਰਾਕ (Children Superfood) 'ਚ ਜ਼ਰੂਰੀ ਪੋਸ਼ਣ ਸ਼ਾਮਲ ਕੀਤਾ ਜਾਵੇ ਤਾਂ ਉਨ੍ਹਾਂ ਦੇ ਦਿਮਾਗੀ ਵਿਕਾਸ ਕਈ ਗੁਣਾ ਤੇਜ਼ੀ ਨਾਲ ਹੁੰਦਾ ਹੈ ਅਤੇ ਉਹ ਗੁੰਝਲਦਾਰ ਕੰਮਾਂ ਨੂੰ ਵੀ ਆਸਾਨੀ ਨਾਲ ਹੱਲ ਕਰ ਸਕਦੇ ਹਨ। ਤਾਂ ਆਉ ਜਾਂਦੇ ਹਾਂ ਉਨ੍ਹਾਂ ਸੁਪਰਫੂਡ (Healthy Food) ਬਾਰੇ, ਜਿੰਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਦੇ ਦਿਮਾਗੀ ਦਾ ਵਿਕਾਸ ਕਰ ਸਕੋਗੇ...

ਦਸ ਦਈਏ ਕਿ ਸਿਹਤਮੰਦ ਦਿਮਾਗੀ ਵਿਕਾਸ ਲਈ ਬੱਚਿਆਂ ਦੀ ਖੁਰਾਕ 'ਚ ਕੋਲੀਨ, ਫੋਲੇਟ, ਆਇਓਡੀਨ, ਆਇਰਨ, ਪੌਲੀਅਨਸੈਚੁਰੇਟਿਡ ਫੈਟੀ ਐਸਿਡ ਜਿਵੇਂ ਕਿ ਓਮੇਗਾ-3 ਫੈਟੀ ਐਸਿਡ, ਪ੍ਰੋਟੀਨ, ਵਿਟਾਮਿਨ ਏ, ਡੀ, ਬੀ6 ਅਤੇ ਬੀ12, ਜ਼ਿੰਕ ਆਦਿ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਅੰਡੇ: ਤੁਸੀਂ ਬੱਚਿਆਂ ਦੇ ਦਿਮਾਗ ਨੂੰ ਬਿਹਤਰ ਢੰਗ ਨਾਲ ਵਿਕਸਿਤ ਕਰਨ ਲਈ ਉਨ੍ਹਾਂ ਦੀ ਖੁਰਾਕ 'ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਪਹਿਲਾ ਸੁਪਰ ਫੂਡ ਆਂਡਾ ਹੈ, ਜੀ ਹਾਂ, ਅੰਡੇ 'ਚ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਦਿਮਾਗ ਦੇ ਵਿਕਾਸ ਲਈ ਜ਼ਰੂਰੀ ਹੁੰਦੀਆਂ ਹਨ। ਦਸ ਦਈਏ ਕਿ ਜੇਕਰ ਤੁਸੀਂ 8 ਸਾਲ ਤੱਕ ਦੇ ਬੱਚੇ ਨੂੰ ਰੋਜ਼ਾਨਾ 2 ਅੰਡੇ ਦਿੰਦੇ ਹੋ ਤਾਂ ਇਹ ਉਸ ਲਈ ਬਹੁਤ ਫਾਇਦੇਮੰਦ ਹੋਵੇਗਾ।

ਸੀ-ਫੂਡ: ਬੱਚਿਆਂ ਨੂੰ ਸੀ-ਫੂਡ ਜਿਵੇਂ ਕਿ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਮੱਛੀ ਅਤੇ ਟੂਨਾ, ਸਵੋਰਡਫਿਸ਼, ਤਿਲਾਪੀਆ ਦਿਓ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫੈਟੀ ਐਸਿਡ ਤੋਂ ਇਲਾਵਾ ਇਹ ਪ੍ਰੋਟੀਨ, ਜ਼ਿੰਕ, ਆਇਰਨ, ਕੋਲੀਨ, ਆਇਓਡੀਨ ਪਾਏ ਜਾਂਦੇ ਹਨ, ਜੋ ਉਨ੍ਹਾਂ ਦੇ ਦਿਮਾਗ਼ ਦੇ ਵਿਕਾਸ 'ਚ ਮਦਦ ਕਰਦੇ ਹਨ।

ਹਰੀਆਂ ਪੱਤੇਦਾਰ ਸਬਜ਼ੀਆਂ: ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਕੇ ਵੀ ਆਪਣੇ ਬੱਚਿਆਂ ਦੇ ਦਿਮਾਂਗ ਨੂੰ ਵਿਕਾਸ ਕਰ ਸਕਦੇ ਹਨ ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਆਇਰਨ ਅਤੇ ਫੋਲੇਟ ਪਾਇਆ ਜਾਂਦਾ ਹੈ, ਜੋ ਯਾਦਦਾਸ਼ਤ ਨੂੰ ਤੇਜ਼ ਕਰਨ ਅਤੇ ਸਿੱਖਣ ਦੀ ਸਮਰੱਥਾ ਨੂੰ ਵਧਾਉਣ 'ਚ ਮਦਦ ਕਰ ਸਕਦਾ ਹੈ। ਅਜਿਹੇ 'ਚ ਬੱਚਿਆਂ ਨੂੰ ਆਪਣੀ ਖੁਰਾਕ 'ਚ ਘੱਟੋ-ਘੱਟ ਇਕ ਕੱਪ ਪੱਤੇਦਾਰ ਸਬਜ਼ੀਆਂ ਜ਼ਰੂਰ ਦੇਣੀਆਂ ਚਾਹੀਦੀਆਂ ਹਨ।

ਦਹੀਂ: ਬੱਚਿਆਂ ਨੂੰ ਦਹੀਂ ਬਹੁਤ ਪਸੰਦ ਹੈ। ਤੁਸੀਂ ਤਾਜ਼ਾ ਦਹੀਂ ਤਿਆਰ ਕਰਕੇ ਉਨ੍ਹਾਂ ਨੂੰ ਦੇ ਸਕਦੇ ਹੋ। ਦਹੀਂ ਦਿਮਾਗ ਦੇ ਵਿਕਾਸ ਦੇ ਨਾਲ-ਨਾਲ ਨਿਊਰੋਲੋਜੀਕਲ ਪ੍ਰਕਿਰਿਆਵਾਂ ਨੂੰ ਵੀ ਸੁਧਾਰ ਸਕਦਾ ਹੈ। ਇੰਨਾ ਹੀ ਨਹੀਂ ਇਹ ਬੱਚਿਆਂ 'ਚ ਆਇਓਡੀਨ ਦੀ ਕਮੀ ਨੂੰ ਵੀ ਦੂਰ ਕਰ ਸਕਦਾ ਹੈ।

ਮੇਵੇ ਅਤੇ ਬੀਜ: ਬੱਚਿਆਂ ਨੂੰ ਮੇਵੇ ਅਤੇ ਬੀਜ ਵੀ ਦਿੱਤੇ ਜਾਣੇ ਚਾਹੀਦੇ ਹਨ। ਦਿਮਾਗ ਦੇ ਵਿਕਾਸ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਵਿਟਾਮਿਨ, ਖਣਿਜ, ਆਇਰਨ, ਜ਼ਿੰਕ, ਓਮੇਗਾ 3 ਫੈਟੀ ਐਸਿਡ ਆਦਿ ਨਾਲ ਭਰਪੂਰ ਹੁੰਦਾ ਹੈ, ਜੋ ਦਿਮਾਗ ਦੀ ਸ਼ਕਤੀ ਨੂੰ ਵਧਾਉਂਦਾ ਹੈ।

ਫਲੀਆਂ: ਬੱਚਿਆਂ ਦੀ ਖੁਰਾਕ ਵਿੱਚ ਕਈ ਤਰ੍ਹਾਂ ਦੀਆਂ ਫਲੀਆਂ ਨੂੰ ਸ਼ਾਮਲ ਕਰਨਾ ਦਿਮਾਗ ਦੇ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਜ਼ਿੰਕ, ਪ੍ਰੋਟੀਨ, ਆਇਰਨ, ਫੋਲੇਟ, ਕੋਲੀਨ ਆਦਿ ਹੁੰਦੇ ਹਨ। ਤੁਸੀਂ ਬੱਚਿਆਂ ਨੂੰ ਸੋਇਆਬੀਨ ਅਤੇ ਕਿਡਨੀ ਬੀਨਜ਼ ਆਸਾਨੀ ਨਾਲ ਦੇ ਸਕਦੇ ਹੋ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ:

- ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

- Yummy Cake From Roti: ਰਾਤ ਦੀਆਂ ਰੋਟੀਆਂ ਤੋਂ ਬਣਾਓ ਸਵਾਦਿਸ਼ਟ ਕੇਕ, ਜਾਣੋ ਵਿਧੀ

- Breakup Day 2024: ਬ੍ਰੇਕਅਪ ਤੋਂ ਬਾਅਦ ਹੋਣ ਵਾਲੇ ਡਿਪ੍ਰੈਸ਼ਨ ਤੋਂ ਬਾਹਰ ਨਿਕਲਣ 'ਚ ਸਹਾਈ ਇਹ 3 Tips

Related Post