Tarn Taran ਚ ਵਿਆਹ ਤੋਂ ਕੁੱਝ ਦਿਨ ਪਹਿਲਾਂ ਕੁੜੀ ਨੂੰ ਭਜਾ ਕੇ ਲੈ ਗਈ ਲੜਕੀ ,ਕਹਿੰਦੀਆਂ ਆਪਸ ਚ ਕਰਵਾਉਣਾ ਵਿਆਹ
Tarn Taran News : ਤਰਨਤਾਰਨ ਦੀ ਮੁਰਾਦਪੁਰਾ ਬਸਤੀ ਵਿਖੇ ਇੱਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਪਹਿਲਾਂ ਹੀ ਵਿਆਹ ਵਾਲੀ ਕੁੜੀ ਨੂੰ ਉਸਦੀ ਦੋਸਤ ਲੜਕੀ ਘਰੋਂ ਭਜਾ ਕੇ ਲੈ ਗਈ ਹੈ। ਜਦੋਂ ਕਿ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਵੱਲੋਂ ਲੜਕੀ ਦੇ ਵਿਆਹ ਲਈ ਦਾਜ ਵਗੈਰਾ ਵੀ ਖਰੀਦ ਕੇ ਰੱਖਿਆ ਗਿਆ ਹੈ
Tarn Taran News : ਤਰਨਤਾਰਨ ਦੀ ਮੁਰਾਦਪੁਰਾ ਬਸਤੀ ਵਿਖੇ ਇੱਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਪਹਿਲਾਂ ਹੀ ਵਿਆਹ ਵਾਲੀ ਕੁੜੀ ਨੂੰ ਉਸਦੀ ਦੋਸਤ ਲੜਕੀ ਘਰੋਂ ਭਜਾ ਕੇ ਲੈ ਗਈ ਹੈ। ਜਦੋਂ ਕਿ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਵੱਲੋਂ ਲੜਕੀ ਦੇ ਵਿਆਹ ਲਈ ਦਾਜ ਵਗੈਰਾ ਵੀ ਖਰੀਦ ਕੇ ਰੱਖਿਆ ਗਿਆ ਹੈ।
ਲੜਕੀ ਦੇ ਉਕਤ ਕਾਰਨਾਮੇ ਕਾਰਨ ਪਰਿਵਾਰ ਸ਼ਰਮ ਦੇ ਨਾਲ ਦੁਖੀ ਹੈ। ਲੜਕੀ ਦੀ ਮਾਂ ਨੇ ਦੱਸਿਆ ਕਿ ਲੜਕੀ ਲਖਵਿੰਦਰ ਦਾ 14 ਜਨਵਰੀ ਨੂੰ ਵਿਆਹ ਰੱਖਿਆ ਗਿਆ ਸੀ ਅਤੇ 25 ਦਸੰਬਰ ਨੂੰ ਵਿਆਹ ਲਈ ਲੜਕੀ ਨੂੰ ਚੂੜੀਆਂ ਪਾਈਆਂ ਜਾਣੀਆ ਸਨ ਪਰ 24 ਦਸੰਬਰ ਨੂੰ ਹੀ ਉਨ੍ਹਾਂ ਦੀ ਲੜਕੀ ਨੂੰ ਗਵਾਂਢ 'ਚ ਰਹਿੰਦੀ ਉਸਦੀ ਸਹੇਲੀ ਸੁਨੀਤਾ ਘਰੋਂ ਭਜਾ ਕੇ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਲੜਕੇ ਵਾਲਿਆਂ ਨੂੰ ਲੜਕੀ ਦੀ ਉਕਤ ਹਰਕਤ ਦੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਵਿਆਹ ਤੋਂ ਜਵਾਬ ਦੇ ਦਿੱਤਾ ਗਿਆ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁੰਡਿਆਂ ਵੱਲੋਂ ਕੁੜੀਆਂ ਨੂੰ ਭਜਾ ਕੇ ਲੈ ਜਾਣ ਦਾ ਤਾਂ ਦੇਖਿਆ ਸੀ ਪਰ ਲੜਕੀ ਨੂੰ ਲੜਕੀ ਭਜਾ ਕੇ ਲੈ ਜਾਣ ਦਾ ਕਦੇ ਸੁਣਿਆ ਨਹੀਂ ਸੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਬਾਰੇ ਨਾਂ ਤਾਂ ਲੜਕੀ ਨੂੰ ਭਜਾ ਕੇ ਲੈ ਜਾਣ ਵਾਲੀ ਲੜਕੀ ਦਾ ਪਰਿਵਾਰ ਹੀ ਕੁਝ ਦੱਸ ਰਿਹਾ ਹੈ ਅਤੇ ਨਾ ਹੀ ਪੁਲਿਸ ਵੱਲੋਂ ਸ਼ਿਕਾਇਤ ਦੇਣ 'ਤੇ ਕੋਈ ਕਾਰਵਾਈ ਕੀਤੀ ਹੈ। ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਲੜਕੀ ਨੂੰ ਘਰ ਵਾਪਸ ਪਰਤ ਆਉਣ ਦੀ ਅਪੀਲ ਕੀਤੀ ਹੈ।
ਉਧਰ ਜਦੋਂ ਥਾਣਾ ਸ਼ਹਿਰੀ ਵਿਖੇ ਜਾ ਕੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਮਹਿਲਾ ਅਧਿਕਾਰੀ ਸਿਮਰਨਜੀਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛੁੱਟੀ 'ਤੇ ਹੋਣ ਕਾਰਨ ਨਹੀਂ ਮਿਲੇ ,ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ ਉਹ ਛੁੱਟੀ 'ਤੇ ਹਨ।