Sangrur : ਟਰੈਕਟਰ ਨਾਲ ਦਰੜ ਕੇ ਵੱਡੇ ਭਰਾ ਦਾ ਕਤਲ, ਭਾਬੀ ਤੇ ਵੀ ਹਮਲੇ ਦੀ ਕੋਸ਼ਿਸ਼, ਜਾਣੋ ਪੂਰਾ ਮਾਮਲਾ
Sangrur Murder : ਸੰਗਰੂਰ ਦੇ ਧਨੌਲਾ ਦੇ ਪਿੰਡ ਬਡਬਰ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਘਟਨਾ ਵਾਪਰੀ। ਇੱਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਟਰੈਕਟਰ ਨਾਲ ਕੁਚਲ ਕੇ ਮਾਰ ਦਿੱਤਾ। ਇਹ ਘਟਨਾ ਕਥਿਤ ਤੌਰ 'ਤੇ ਪੈਸਿਆਂ ਅਤੇ ਖੇਤ ਵਿੱਚ ਇੱਕ ਦਰੱਖਤ ਨੂੰ ਲੈ ਕੇ ਹੋਏ ਝਗੜੇ ਦਾ ਨਤੀਜਾ ਹੈ।
Sangrur : ਸੰਗਰੂਰ ਦੇ ਧਨੌਲਾ ਦੇ ਪਿੰਡ ਬਡਬਰ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਘਟਨਾ ਵਾਪਰੀ। ਇੱਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਟਰੈਕਟਰ ਨਾਲ ਕੁਚਲ ਕੇ (Brother Killed Brother) ਮਾਰ ਦਿੱਤਾ। ਇਹ ਘਟਨਾ ਕਥਿਤ ਤੌਰ 'ਤੇ ਪੈਸਿਆਂ ਅਤੇ ਖੇਤ ਵਿੱਚ ਇੱਕ ਦਰੱਖਤ ਨੂੰ ਲੈ ਕੇ ਹੋਏ ਝਗੜੇ ਦਾ ਨਤੀਜਾ ਹੈ।
ਮ੍ਰਿਤਕ ਦੀ ਪਛਾਣ 50 ਸਾਲਾ ਮਨਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਜੋਂ ਹੋਈ ਹੈ, ਜਦੋਂ ਕਿ ਮੁਲਜ਼ਮ ਉਸਦਾ ਛੋਟਾ ਭਰਾ, ਸੁਖਵਿੰਦਰ ਸਿੰਘ (45) ਪੁੱਤਰ ਜੀਤ ਸਿੰਘ ਹੈ। ਜਾਣਕਾਰੀ ਅਨੁਸਾਰ, ਦੋਵੇਂ ਭਰਾ ਪਿਛਲੇ ਚਾਰ ਦਿਨਾਂ ਤੋਂ ਲਗਭਗ ਇੱਕ ਲੱਖ ਰੁਪਏ ਅਤੇ ਖੇਤ ਵਿੱਚ ਇੱਕ ਦਰੱਖਤ ਨੂੰ ਲੈ ਕੇ ਝਗੜਾ ਕਰ ਰਹੇ ਸਨ।
ਟਰੈਕਟਰ ਹੇਠਾਂ 4-5 ਵਾਰ ਦਰੜਿਆ ਮਨਜਿੰਦਰ
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਸਵੇਰੇ ਕਣਕ ਦੀ ਵਾਢੀ ਲਈ ਕੰਬਾਈਨ ਹਾਰਵੈਸਟਰ ਦਾ ਪ੍ਰਬੰਧ ਕਰਨ ਜਾ ਰਿਹਾ ਸੀ। ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਪਹੁੰਚਿਆ ਹੀ ਸੀ ਕਿ ਸੁਖਵਿੰਦਰ ਸਿੰਘ ਪਿੱਛੇ ਤੋਂ ਆਇਆ ਅਤੇ ਸਵਰਾਜ ਟਰੈਕਟਰ ਨਾਲ ਉਸ 'ਤੇ ਚੜ੍ਹ ਗਿਆ। ਪਰਮਜੀਤ ਕੌਰ ਨੇ ਦੋਸ਼ ਲਗਾਇਆ ਕਿ ਸੁਖਵਿੰਦਰ ਨੇ ਚਾਰ-ਪੰਜ ਵਾਰ ਟਰੈਕਟਰ ਮਨਜਿੰਦਰ ਸਿੰਘ 'ਤੇ ਚੜ੍ਹਾਅ ਦਿੱਤਾ।
ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਉਹ ਰੌਲਾ ਸੁਣ ਕੇ ਘਰੋਂ ਬਾਹਰ ਆਈ ਅਤੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ 'ਤੇ ਵੀ ਟਰੈਕਟਰ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਵਿੱਚ ਮਨਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਸੁਖਵਿੰਦਰ ਸਿੰਘ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੀ ਹੈ।