Budget 2026 : ਸ਼ੇਅਰ ਮਾਰਕੀਟ ਨੇ ਕੇਂਦਰੀ ਬਜਟ 2026-27 ਨੂੰ ਨਕਾਰਿਆ, ਸ਼ੇਅਰ BuyBack ਤੇ ਲੱਗਿਆ ਟੈਕਸ ਤੇ STT ਚਾਰਜਿਜ਼ ਚ ਕੀਤਾ ਵਾਧਾ
Union Budget 2026 impect on Stock Market : ਸ਼ੇਅਰ ਬਾਜ਼ਾਰ ਬਜਟ ਤੋਂ ਪਹਿਲਾਂ 300 ਅੰਕਾਂ ਨਾਲ ਉਪਰ ਹਰੇ ਰੰਗ ਵਿੱਚ ਸੀ, ਪਰੰਤੂ ਜਦੋਂ ਹੀ ਬਜਟ ਦਾ ਐਲਾਨ ਸ਼ੁਰੂ ਹੋਇਆ ਤਾਂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਹੋਣੀ ਸ਼ੁਰੂ ਹੋ ਗਈ, ਜੋ ਕਿ 300 ਪਲੱਸ ਤੋਂ ਮਾਈਨਸ 1700 ਪੁਆਇੰਟ ਤੱਕ ਦਰਜ ਕੀਤੀ ਗਈ।
Budget 2026 impect on Share Market : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ 2026-27 ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਆਮ ਬਜਟ, ਭਾਰਤੀ ਸ਼ੇਅਰ ਮਾਰਕੀਟ ਨੇ ਰਾਸ ਨਹੀਂ ਆਇਆ ਹੈ। ਸ਼ੇਅਰ ਬਾਜ਼ਾਰ ਬਜਟ ਤੋਂ ਪਹਿਲਾਂ 300 ਅੰਕਾਂ ਨਾਲ ਉਪਰ ਹਰੇ ਰੰਗ ਵਿੱਚ ਸੀ, ਪਰੰਤੂ ਜਦੋਂ ਹੀ ਬਜਟ ਦਾ ਐਲਾਨ ਸ਼ੁਰੂ ਹੋਇਆ ਤਾਂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਹੋਣੀ ਸ਼ੁਰੂ ਹੋ ਗਈ, ਜੋ ਕਿ 300 ਪਲੱਸ ਤੋਂ ਮਾਈਨਸ 1700 ਪੁਆਇੰਟ ਤੱਕ ਦਰਜ ਕੀਤੀ ਗਈ।
ਬਜਟ 'ਚ ਸ਼ੇਅਰ ਬਾਜ਼ਾਰ ਨੂੰ ਚੰਗਾ ਹੁੰਗਾਰਾ ਨਹੀਂ ਮਿਲਿਆ, ਅਤੇ ਸੈਂਸੈਕਸ ਅਤੇ ਨਿਫਟੀ ਤੇਜ਼ੀ ਨਾਲ ਡਿੱਗ ਗਏ। ਦੁਪਹਿਰ 12:35 ਵਜੇ, ਸੈਂਸੈਕਸ 1,700 ਅੰਕ ਡਿੱਗ ਕੇ 80,804 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 377 ਅੰਕ ਡਿੱਗ ਕੇ 25,041 'ਤੇ ਕਾਰੋਬਾਰ ਕਰ ਰਿਹਾ ਸੀ।
ਸ਼ੇਅਰ BuyBack 'ਤੇ ਲਾਇਆ ਟੈਕਸ ਅਤੇ STT ਚਾਰਜਿਜ਼ 'ਚ ਕੀਤਾ ਵਾਧਾ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਸ਼ੇਅਰ ਬਾਇਬੈਕ 'ਤੇ ਪੂੰਜੀ ਲਾਭ ਟੈਕਸ ਲਗਾਉਣ ਅਤੇ STT ਨੂੰ 0.02% ਤੋਂ 0.05% ਤੱਕ ਵਧਾਉਣ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ, ਬਾਜ਼ਾਰ ਵਿਕਰੀ ਦੇ ਦਬਾਅ ਨਾਲ ਪ੍ਰਭਾਵਿਤ ਹੋਇਆ, ਅਤੇ ਬੈਂਚਮਾਰਕ ਸੂਚਕਾਂਕ ਤੇਜ਼ੀ ਨਾਲ ਡਿੱਗ ਗਏ। ਇੱਕ ਸਮੇਂ, ਨਿਫਟੀ ਅਤੇ ਸੈਂਸੈਕਸ ਦੋ ਪ੍ਰਤੀਸ਼ਤ ਤੱਕ ਡਿੱਗ ਗਏ।
ਡਿਫੈਂਸ ਸ਼ੇਅਰਾਂ 'ਚ ਭਾਰੀ ਕਮੀ
ਅੱਜ ਡਿਫੈਂਸ ਸ਼ੇਅਰਾਂ ਵਿੱਚ ਤੇਜ਼ੀ ਨਾਲ ਕਮੀ ਦੇਖਣ ਨੂੰ ਮਿਲੀ ਹੈ, ਕੁਝ ਸ਼ੇਅਰ 10 ਫ਼ੀਸਦ ਤੱਕ ਡਿੱਗ ਗਏ ਹਨ। ਨਿਫਟੀ ਡਿਫੈਂਸ ਇੰਡੈਕਸ ਵੀ ਤਿੰਨ ਪ੍ਰਤੀਸ਼ਤ ਤੋਂ ਵੱਧ ਹੇਠਾਂ ਵਪਾਰ ਕਰ ਰਿਹਾ ਹੈ। HAL, BEL, Bharat Dynamics, ਅਤੇ Mazagon Dock Shipbuilders ਸਮੇਤ ਕਈ ਪ੍ਰਮੁੱਖ ਡਿਫੈਂਸ ਸ਼ੇਅਰ ਲਾਲ ਰੰਗ ਵਿੱਚ ਵਪਾਰ ਕਰ ਰਹੇ ਹਨ।
ਸਿਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (STT) ਕੀ ਹੈ?
ਸਿਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ, ਇੱਕ ਸਿੱਧਾ ਟੈਕਸ ਹੈ ਜੋ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਜਾਇਦਾਦਾਂ, ਜਿਵੇਂ ਕਿ ਸ਼ੇਅਰ, ਡੈਰੀਵੇਟਿਵਜ਼, ਜਾਂ ਮਿਊਚੁਅਲ ਫੰਡ ਯੂਨਿਟਾਂ ਦੀ ਖਰੀਦ ਅਤੇ ਵਿਕਰੀ 'ਤੇ ਲਗਾਇਆ ਜਾਂਦਾ ਹੈ। ਇਹ ਟੈਕਸ ਅਦਾ ਕਰਨਾ ਹੀ ਪਵੇਗਾ, ਭਾਵੇਂ ਤੁਹਾਨੂੰ ਨੁਕਸਾਨ ਹੋਵੇ। ਇਹ ਤੁਹਾਡੇ ਲੈਣ-ਦੇਣ ਮੁੱਲ ਤੋਂ ਸਿੱਧਾ ਕੱਟਿਆ ਜਾਂਦਾ ਹੈ ਅਤੇ ਸਟਾਕ ਐਕਸਚੇਂਜ ਰਾਹੀਂ ਸਰਕਾਰ ਕੋਲ ਜਮ੍ਹਾ ਕੀਤਾ ਜਾਂਦਾ ਹੈ।