ਮੋਹਾਲੀ ਚ ਆਰਕੀਟੈਕਟ ਕੁੜੀ ਨਾਲ ਕੈਬ ਡਰਾਈਵਰ ਨੇ ਕੀਤੀ ਬਦਸਲੂਕੀ, ਸੁੰਨਸਾਨ ਸੜਕ ‘ਤੇ ਛੱਡ ਕੇ ਭੱਜਿਆ

ਚੰਡੀਗੜ੍ਹ-ਮੋਹਾਲੀ ਦੇ ਰਸਤੇ ‘ਚ ਇੱਕ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਵੱਲੋਂ ਰਾਤ ਸਮੇਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਪਿਤਾ ਨੇ ਮੋਹਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹਦੀ ਧੀ ਰੋਜ਼ਾਨਾ ਮੋਹਾਲੀ ਦੇ ਇੰਡਸਟਰੀਅਲ ਏਰੀਆ-8 ‘ਚ ਆਰਕੀਟੈਕਟ ਦੀ ਟ੍ਰੇਨਿੰਗ ਲੈ ਕੇ ਘਰ ਚੰਡੀਗੜ੍ਹ ਵਾਪਸ ਜਾਂਦੀ ਹੈ

By  Shanker Badra October 30th 2025 10:16 AM

ਚੰਡੀਗੜ੍ਹ-ਮੋਹਾਲੀ ਦੇ ਰਸਤੇ ‘ਚ ਇੱਕ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਵੱਲੋਂ ਰਾਤ ਸਮੇਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਪਿਤਾ ਨੇ ਮੋਹਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹਦੀ ਧੀ ਰੋਜ਼ਾਨਾ ਮੋਹਾਲੀ ਦੇ ਇੰਡਸਟਰੀਅਲ ਏਰੀਆ-8 ‘ਚ ਆਰਕੀਟੈਕਟ ਦੀ ਟ੍ਰੇਨਿੰਗ ਲੈ ਕੇ ਘਰ ਚੰਡੀਗੜ੍ਹ ਵਾਪਸ ਜਾਂਦੀ ਹੈ।

27 ਅਕਤੂਬਰ ਨੂੰ ਵੀ ਉਹ ਰਾਤ ਨੂੰ ਔਨਲਾਈਨ ਕੈਬ ਬੁੱਕ ਕਰਕੇ ਵਾਪਸ ਜਾ ਰਹੀ ਸੀ। ਲੜਕੀ ਦੇ ਪਿਤਾ ਅਨੁਸਾਰ ਔਨਲਾਈਨ ਕੈਬ ਬੁੱਕ ਹੋਈ ਅਤੇ ਐਪ 'ਤੇ ਡਰਾਈਵਰ ਦਾ ਨਾਮ ਬਲਦੀਪ ਦਿਖਾ ਰਿਹਾ ਸੀ। ਜਦੋਂ ਕੈਬ ਲੋਕੇਸ਼ਨ 'ਤੇ ਪਹੁੰਚੀ ਤਾਂ OTP ਦੇਣ ਤੋਂ ਬਾਅਦ ਰਾਇਡ ਸ਼ੁਰੂ ਹੋਈ। ਥੋੜ੍ਹੀ ਦੂਰੀ 'ਤੇ ਜਾ ਕੇ ਕੈਬ ਡਰਾਈਵਰ ਬਲਦੀਪ ਨੇ ਅਸ਼ਲੀਲ ਗਾਣੇ ਲਗਾ ਲਏ।

ਪਿਤਾ ਦੇ ਅਨੁਸਾਰ ਜਦੋਂ ਉਸਦੀ ਧੀ ਨੇ ਡਰਾਈਵਰ ਬਲਦੀਪ ਨੂੰ ਗੀਤ ਬੰਦ ਕਰਨ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ। ਕੁੜੀ ਵੱਲੋਂ ਰੋਕਣ ‘ਤੇ ਉਸਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਕੁੜੀ ਨੇ ਆਪਣੇ ਮਾਪਿਆਂ ਨੂੰ ਕਾਲ ਕੀਤੀ ਤਾਂ ਡਰਾਈਵਰ ਨੇ ਕਾਰ ਰੋਕ ਕੇ ਉਸਨੂੰ ਏਅਰਪੋਰਟ ਰੋਡ 'ਤੇ ਇੱਕ ਸੁੰਨਸਾਨ ਸੜਕ ‘ਤੇ ਉਤਾਰ ਕੇ ਫਰਾਰ ਹੋ ਗਿਆ।

ਪਰਿਵਾਰ ਨੇ ਮੋਹਾਲੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਕੈਬ ਕੰਪਨੀ ਤੋਂ ਡਰਾਈਵਰ ਤੇ ਵਾਹਨ ਦੀਆਂ ਡੀਟੇਲ ਮੰਗੀਆਂ ਹਨ। ਮੋਹਾਲੀ ਦੇ ਡੀਐਸਪੀ ਸਿਟੀ 1 ਪ੍ਰਿਥਵੀ ਸਿੰਘ ਚਾਹਲ ਨੇ ਕਿਹਾ, "ਸਾਨੂੰ ਇੱਕ ਸ਼ਿਕਾਇਤ ਮਿਲੀ ਸੀ। ਕੈਬ ਉਬਰ ਦੀ ਸੀ। ਅਸੀਂ ਉਬਰ ਨੂੰ ਈਮੇਲ ਕਰਕੇ ਡਰਾਈਵਰ ਅਤੇ ਵਾਹਨ ਬਾਰੇ ਜਾਣਕਾਰੀ ਮੰਗੀ ਹੈ। ਲੜਕੀ ਨੇ ਵਾਹਨ ਨੰਬਰ ਅਤੇ ਹੋਰ ਵੇਰਵੇ ਦਿੱਤੇ ਹਨ। ਇਲਾਕੇ ਦੇ ਸਾਰੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।

Related Post