Help : ਕੈਂਸਰ ਨਾਲ ਜੂਝ ਰਿਹਾ ਗ਼ਰੀਬ ਪਰਿਵਾਰ ਦਾ ਡੇਢ ਸਾਲਾ ਮਾਸੂਮ, ਬੱਚੇ ਦੇ ਪਿਤਾ ਨੇ ਸਰਕਾਰ ਤੇ ਸਮਾਜ ਸੇਵੀਆਂ ਨੂੰ ਲਾਈ ਗੁਹਾਰ
Hoshiarpur News : ਪੀੜਤ ਬੱਚੇ ਦੇ ਪਿਤਾ ਨੇ ਕਿਹਾ ਕਿ ਪੀਜੀਆਈ 'ਚ ਇਲਾਜ ਚੱਲਣ ਕਾਰਨ ਉਸਨੂੰ ਅਤੇ ਉਸਦੀ ਪਤਨੀ ਨੂੰ ਉਥੇ ਹੀ ਕਿਰਾਏ ਦੇ ਕਮਰੇ 'ਤੇ ਰਹਿਣਾ ਪੈ ਰਿਹਾ ਹੈ ਅਤੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਕਮਰੇ ਦਾ ਕਿਰਾਇਆ ਦੇਣ ਤੋਂ ਵੀ ਅਸਮਰੱਥ ਹੈ।
Hoshiarpur News : ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਖਨੂਰ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਡੇਢ ਸਾਲਾ ਬੱਚਾ ਕੈਂਸਰ ਦੀ ਬਿਮਾਰੀ (Cancer Disease) ਦੇ ਨਾਲ ਜੂਝ ਰਿਹਾ ਹੈ। ਬੱਚੇ ਦੇ ਪਿਤਾ ਨੇ ਸਮਾਜ ਸੇਵੀਆਂ ਨੂੰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਦੇ ਬੱਚੇ ਦਾ ਇਲਾਜ ਹੋ ਸਕੇ।
ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਪਰਿਵਾਰ ਨੂੰ ਕਾਫੀ ਜ਼ਿਆਦਾ ਵਿੱਤੀ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਿਰਾਏ 'ਤੇ ਈ-ਰਿਕਸ਼ਾ ਲੈ ਕੇ ਚਲਾਉਣ ਦਾ ਕੰਮ ਕਰਦਾ ਹੈ ਤੇ ਉਸਦਾ ਡੇਢ ਸਾਲਾ ਪੁੱਤ ਜਿਸਦੇ ਸਰੀਰ 'ਚ ਕੈਂਸਰ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਉਸ ਨੇ ਕਿਹਾ ਕਿ ਬੱਚੇ ਦੇ ਇਲਾਜ ਲਈ ਲਗਭਗ 4 ਲੱਖ ਰੁਪਏ ਦਾ ਖਰਚਾ ਹੈ।
ਪੀੜਤ ਬੱਚੇ ਦੇ ਪਿਤਾ ਨੇ ਕਿਹਾ ਕਿ ਪੀਜੀਆਈ 'ਚ ਇਲਾਜ ਚੱਲਣ ਕਾਰਨ ਉਸਨੂੰ ਅਤੇ ਉਸਦੀ ਪਤਨੀ ਨੂੰ ਉਥੇ ਹੀ ਕਿਰਾਏ ਦੇ ਕਮਰੇ 'ਤੇ ਰਹਿਣਾ ਪੈ ਰਿਹਾ ਹੈ ਅਤੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਕਮਰੇ ਦਾ ਕਿਰਾਇਆ ਦੇਣ ਤੋਂ ਵੀ ਅਸਮਰੱਥ ਹੈ। ਇਸ ਮੌਕੇ ਉਸਨੇ ਸੰਸਥਾਵਾਂ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਇਸ ਔਖੀ ਘੜੀ 'ਚ ਬਾਂਹ ਫੜਨ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਹ 96467-93559 'ਤੇ ਸੰਪਰਕ ਕਰਕੇ ਮਦਦ ਕਰ ਸਕਦਾ ਹੈ।