Tue, Dec 16, 2025
Whatsapp

Ludhiana 'ਚ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ, ਹੱਥ 'ਚ ਲੱਗੀ ਹੋਈ ਸੀ ਟੀਕੇ ਵਾਲੀ ਸਰਿੰਜ

ਨਸ਼ੇ ਦੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਉਕਿ ਨੌਜਵਾਨ ਦੇ ਹੱਥ ’ਚ ਸਰਿੰਜ ਲੱਗੀ ਹੋਈ ਹੈ।

Reported by:  PTC News Desk  Edited by:  Aarti -- December 16th 2025 01:38 PM
Ludhiana  'ਚ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ, ਹੱਥ 'ਚ ਲੱਗੀ ਹੋਈ ਸੀ ਟੀਕੇ ਵਾਲੀ ਸਰਿੰਜ

Ludhiana 'ਚ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ, ਹੱਥ 'ਚ ਲੱਗੀ ਹੋਈ ਸੀ ਟੀਕੇ ਵਾਲੀ ਸਰਿੰਜ

Ludhiana News : ਪੰਜਾਬ ’ਚ ਇੱਕ ਪਾਸੇ ਜਿੱਥੇ ਮਾਨ ਸਰਕਾਰ ਨਸ਼ੇ ਅਤੇ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਭਰ ’ਚ ਕਈ ਨੌਜਵਾਨ ਇਸਦੀ ਭੇਂਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਡਾਬਾ ਲੁਹਾਰਾ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ ਹੋ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਥਾਣਾ ਡਾਬਾ ਲੁਹਾਰਾ ਇਲਾਕੇ ਵਿੱਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਉਕਿ ਨੌਜਵਾਨ ਦੇ ਹੱਥ ’ਚ ਸਰਿੰਜ ਲੱਗੀ ਹੋਈ ਹੈ। ਜਿਸਦੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 


ਸਥਾਨਕ ਲੋਕਾਂ ਨੇ ਨੌਜਵਾਨ ਨੂੰ ਡਿੱਗਿਆ ਹੋਇਆ ਦੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਕੋਲ ਆ ਕੇ ਦੇਖਿਆ ਤਾਂ ਉਸਦੇ ਹੱਥ ’ਤੇ ਇੱਕ ਸਰਿੰਜ ਲਟਕੀ ਹੋਈ ਪਈ ਸੀ। ਕੁਝ ਦੂਰੀ ’ਤੇ ਇੱਕ ਐਕਟਿਵਾ ਖੜੀ ਹੋਈ ਮਿਲੀ ਹੈ। ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ। 

ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਿਸ ਤਰ੍ਹਾਂ ਨੌਜਵਾਨ ਦੇ ਹੱਥ ’ਚ ਟੀਕੇ ਵਾਸੇ ਸਰਿੰਜ ਲਟਕ ਰਹੀ ਸੀ ਤਾਂ ਵੇਛਣ ਤੋਂ ਲੱਗ ਰਿਹਾ ਹੈ ਕਿ ਉਸਦੀ ਮੌਤ ਨਸ਼ੇ ਦੇ ਓਵਰਡੋਜ ਕਾਰਨ ਹੋਈ ਹੈ ਫਿਲਹਾਲ ਪੋਸਟਮਾਰਟਮ ਮਗਰੋਂ ਅਸਲ ਸੱਚ ਸਾਹਮਣੇ ਆ ਜਾਵੇਗਾ। 

ਇਹ ਵੀ ਪੜ੍ਹੋ : Mohali ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਕਾਤਲਾਂ ਦੀ ਹੋਈ ਪਛਾਣ

- PTC NEWS

Top News view more...

Latest News view more...

PTC NETWORK
PTC NETWORK