Tue, Dec 16, 2025
Whatsapp

Jalandhar 'ਚ ਲੁਟੇਰਿਆਂ ਨੇ PNB ਦੇ ATM ਨੂੰ ਗੈਸ ਕਟਰ ਨਾਲ ਕੱਟਿਆ , CCTV ਕੈਮਰੇ 'ਤੇ ਕੀਤਾ ਸਪਰੇਅ

Jalandhar News : ਜਲੰਧਰ ਦੇ ਪੰਜਾਬੀ ਬਾਗ ਵਿੱਚ ਸਥਿਤ ਏਟੀਐਮ ਮਸ਼ੀਨ ਨੂੰ ਲੁਟੇਰਿਆਂ ਨੇ ਕੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।ਲੁਟੇਰਿਆਂ ਨੇ ਜਲੰਧਰ ਦੇ ਪਠਾਨਕੋਟ ਹਾਈਵੇਅ 'ਤੇ ਪੰਜਾਬੀ ਬਾਗ ਪਿੰਡ ਨੇੜੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਚੋਰ ਏਟੀਐਮ ਵਿੱਚੋਂ ਨਕਦੀ ਕਢਵਾਉਣ ਵਿੱਚ ਸਫਲ ਹੋਏ ਜਾਂ ਨਹੀਂ

Reported by:  PTC News Desk  Edited by:  Shanker Badra -- December 16th 2025 01:36 PM
Jalandhar 'ਚ ਲੁਟੇਰਿਆਂ ਨੇ PNB ਦੇ ATM ਨੂੰ ਗੈਸ ਕਟਰ ਨਾਲ ਕੱਟਿਆ , CCTV ਕੈਮਰੇ 'ਤੇ ਕੀਤਾ ਸਪਰੇਅ

Jalandhar 'ਚ ਲੁਟੇਰਿਆਂ ਨੇ PNB ਦੇ ATM ਨੂੰ ਗੈਸ ਕਟਰ ਨਾਲ ਕੱਟਿਆ , CCTV ਕੈਮਰੇ 'ਤੇ ਕੀਤਾ ਸਪਰੇਅ

Jalandhar News : ਜਲੰਧਰ ਦੇ ਪੰਜਾਬੀ ਬਾਗ ਵਿੱਚ ਸਥਿਤ ਏਟੀਐਮ ਮਸ਼ੀਨ ਨੂੰ ਲੁਟੇਰਿਆਂ ਨੇ ਕੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।ਲੁਟੇਰਿਆਂ ਨੇ ਜਲੰਧਰ ਦੇ ਪਠਾਨਕੋਟ ਹਾਈਵੇਅ 'ਤੇ ਪੰਜਾਬੀ ਬਾਗ ਪਿੰਡ ਨੇੜੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਚੋਰ ਏਟੀਐਮ ਵਿੱਚੋਂ ਨਕਦੀ ਕਢਵਾਉਣ ਵਿੱਚ ਸਫਲ ਹੋਏ ਜਾਂ ਨਹੀਂ। 

ਬੀਤੀ ਦੇਰ ਰਾਤ ਦੋ ਚੋਰ ਗੈਸ ਕਟਰ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿੱਚ ਦਾਖਲ ਹੋਏ। ਜਾਣਕਾਰੀ ਅਨੁਸਾਰ ਦੋ ਨੌਜਵਾਨ ਪੀਐਨਬੀ ਏਟੀਐਮ ਵਿੱਚ ਦਾਖਲ ਹੋਏ ਅਤੇ ਪਹਿਲਾਂ ਆਪਣੀ ਪਛਾਣ ਛੁਪਾਉਣ ਲਈ ਏਟੀਐਮ ਦੇ ਅੰਦਰ ਸੀਸੀਟੀਵੀ ਕੈਮਰੇ 'ਤੇ ਸਪਰੇਅ ਕੀਤਾ। ਫਿਰ ਮੁਲਜ਼ਮਾਂ ਨੇ ਗੈਸ ਕਟਰ ਨਾਲ ਏਟੀਐਮ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।


ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮਕਸੂਦਾਂ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਚੋਰ ਏਟੀਐਮ ਵਿੱਚੋਂ ਨਕਦੀ ਕਢਵਾਉਣ ਵਿੱਚ ਸਫਲ ਹੋਏ ਜਾਂ ਨਹੀਂ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਦੋਂ ਇਸ ਮਾਮਲੇ ਸਬੰਧੀ ਮਕਸੂਦਾ ਪੁਲਿਸ ਸਟੇਸ਼ਨ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK