Bikram Majithia ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ , ਭਗਵੰਤ ਮਾਨ ਵੱਲੋਂ ਮਜੀਠੀਆ ਦੀ ਦੁਬਾਰਾ ਜਾਂਚ ਕਰਨ ਦਾ ਕੀ ਮਤਲਬ ?
Punjab News : ਬਿਕਰਮ ਸਿੰਘ ਮਜੀਠੀਏ ਦੇ ਕੇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਮਜੀਠੀਏ ਦੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਬੰਦ ਲਿਫਾਫੇ ਵਿੱਚ ਮਾਨਯੋਗ ਹਾਈਕੋਰਟ ਨੂੰ ਸੌਂਪ ਦਿੱਤੀ ਹੈ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ
Punjab News : ਬਿਕਰਮ ਸਿੰਘ ਮਜੀਠੀਏ ਦੇ ਕੇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਮਜੀਠੀਏ ਦੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਬੰਦ ਲਿਫਾਫੇ ਵਿੱਚ ਮਾਨਯੋਗ ਹਾਈਕੋਰਟ ਨੂੰ ਸੌਂਪ ਦਿੱਤੀ ਹੈ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ?
ਉਨ੍ਹਾਂ ਕਿਹਾ ਕਿ ਇੱਕ ਵਾਰ ਇਨਵੈਸਟੀਗੇਸ਼ਨ ਹੋਗੀ ਤੇ ਸੀਲ ਬੰਦ ਲਿਫਾਫੇ ਵਿੱਚ ਹਾਈਕੋਰਟ 'ਚ ਪਈ ਹੈ। ਹਾਈਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ, ਇਹ ਮੁੱਖ ਮੰਤਰੀ ਭਗਵੰਤ ਮਾਨ ਕੌਣ ਹੁੰਦਾ ਦੁਬਾਰਾ ਇਨਵੈਸਟੀਗੇਸ਼ਨ ਕਰਨ ਵਾਲਾ। ਦੁਬਾਰਾ ਇਨਵੈਸਟੀਗੇਸ਼ਨ ਕਰਨ ਨੂੰ ਅਮਰੀਕਾ 'ਚ ਡਬਲ ਜੇਪੀਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ 'ਤੇ ਦੋ ਇਨਵੈਸਟੀਗੇਸ਼ਨ ਨਹੀਂ ਹੋ ਸਕਦੀਆਂ।
ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ 'ਚ ਮੁੜ ਐਕਟਿਵ ਹੋ ਗਏ ਹਨ। ਪਿਛਲੇ 2 ਸਾਲ ਉਹ ਸਿਹਤ ਖ਼ਰਾਬ ਹੋਣ ਕਾਰਨ ਐਕਟਿਵ ਨਹੀਂ ਸਨ ਪਰ ਹੁਣ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆ ਗਿਆ ਹੈ। ਉਹ ਅੱਜ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਹਨ। ਇਸ ਤੋਂ ਪਹਿਲਾਂ ਉਹ ਮੋਗਾ ਦੇ ਭਾਜਪਾ ਦਫ਼ਤਰ ਵਿੱਚ ਪਹੁੰਚੇ ਸਨ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।