ਅੱਖਾਂ ਦੀ ਸਭ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਇਹ ਤੇਲ, ਖੋਜ 'ਚ ਆਇਆ ਸਾਹਮਣੇ

By  KRISHAN KUMAR SHARMA February 6th 2024 08:54 AM

Castor Oil for Eyes: ਦੁਨੀਆ ਭਰ 'ਚ ਕਰੋੜਾਂ ਲੋਕ ਅੱਖਾਂ ਦੀ ਖੁਸ਼ਕੀ ਤੋਂ ਪ੍ਰੇਸ਼ਾਨ ਹਨ। ਇਹ ਅੱਖਾਂ ਦੀ ਸਭ ਤੋਂ ਵੱਡੀ ਅਤੇ ਗੰਭੀਰ ਸਮੱਸਿਆ ਹੈ, ਜਿਸ ਦਾ ਕੋਈ ਸਹੀ ਇਲਾਜ ਨਹੀਂ ਹੈ। ਆਮ ਤੌਰ 'ਤੇ ਡਾਕਟਰ ਖੁਸ਼ਕੀ ਨੂੰ ਦੂਰ ਕਰਨ ਲਈ ਨਕਲੀ ਅੱਥਰੂ ਦੀਆਂ ਬੂੰਦਾਂ ਦੀ ਸਲਾਹ ਦਿੰਦੇ ਹਨ। ਹਾਲਾਂਕਿ ਇਸ ਦੇ ਬਾਵਜੂਦ ਕਈ ਲੋਕਾਂ ਦੀ ਸਮੱਸਿਆ ਦੂਰ ਨਹੀਂ ਹੁੰਦੀ ਅਤੇ ਉਹ ਸੁੱਕੀਆਂ ਅੱਖਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ।

ਕੰਮ-ਕਾਜੀ ਲੋਕਾਂ 'ਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਅੱਖਾਂ ਜਦੋਂ ਖੁਸ਼ਕ ਹੋ ਜਾਂਦੀਆਂ ਹਨ, ਤਾਂ ਕਿਸੇ ਚੀਜ਼ ਨੂੰ ਦੇਖਦੇ ਸਮੇਂ ਸਿੱਲ੍ਹੇਪਣ ਦਾ ਅਹਿਸਾਸ ਹੁੰਦਾ ਹੈ ਅਤੇ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਸਕ੍ਰੀਨ ਦੀ ਵਰਤੋਂ ਕਰਨ 'ਚ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਵਧਦੀ ਉਮਰ, ਬਹੁਤ ਜ਼ਿਆਦਾ ਸਕਰੀਨ ਟਾਈਮ ਅਤੇ ਕਾਂਟੈਕਟ ਲੈਂਸ ਦੀ ਵਰਤੋਂ ਨਾਲ ਅੱਖਾਂ ਖੁਸ਼ਕ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਬਲੇਫੇਰਾਈਟਿਸ ਨਾਂ ਦੀ ਬੀਮਾਰੀ ਕਾਰਨ ਵੀ ਅੱਖਾਂ ਦੇ ਖੁਸ਼ਕ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਖੁਸ਼ਕੀ ਤੋਂ ਛੁਟਕਾਰਾ ਦਿਵਾ ਸਕਦਾ ਹੈ 'ਅਰੰਡੀ ਦਾ ਤੇਲ'

ਆਸਟ੍ਰੇਲੀਆ ਦੀ ਆਕਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਹੈ ਕਿ ਅੱਖਾਂ ਦੀ ਖੁਸ਼ਕੀ ਤੋਂ ਛੁਟਕਾਰਾ ਦਿਵਾਉਣ 'ਚ ਅਰੰਡੀ ਦਾ ਤੇਲ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਖੋਜ ਕਰ ਰਹੇ ਵਿਗਿਆਨੀਆਂ ਨੇ ਇਸ ਤੇਲ ਨੂੰ ਅੱਖਾਂ ਦੀ ਖੁਸ਼ਕੀ ਨੂੰ ਦੂਰ ਕਰਨ ਦਾ ਕੁਦਰਤੀ ਇਲਾਜ ਦੱਸਿਆ ਹੈ।

ਵਿਗਿਆਨੀਆਂ ਨੇ ਅਧਿਐਨ ਵਿੱਚ ਸ਼ਾਮਲ 26 ਲੋਕਾਂ ਦੀਆਂ ਪਲਕਾਂ ਦਾ ਲਗਾਤਾਰ ਚਾਰ ਹਫ਼ਤਿਆਂ ਤੱਕ ਅਰੰਡੀ ਦੇ ਤੇਲ ਨਾਲ ਇਲਾਜ ਕੀਤਾ। 4 ਹਫਤਿਆਂ ਬਾਅਦ ਲੋਕਾਂ ਨੂੰ ਅੱਖਾਂ ਦੀ ਖੁਸ਼ਕੀ, ਪਲਕਾਂ ਦੇ ਕਿਨਾਰੇ ਲਾਲੀ, ਪਲਕਾਂ ਦਾ ਸੰਘਣਾ ਹੋਣਾ ਅਤੇ ਬੈਕਟੀਰੀਆ ਦੀ ਕਮੀ ਸਮੇਤ ਅੱਖਾਂ ਦੀਆਂ ਕਈ ਸਮੱਸਿਆਵਾਂ ਤੋਂ ਬਹੁਤ ਰਾਹਤ ਮਿਲੀ।

ਖੋਜਕਰਤਾਵਾਂ ਨੇ ਸਭ ਤੋਂ ਪਹਿਲਾਂ ਇੱਕ ਸ਼ੀਸ਼ੀ ਵਿੱਚ ਅਰੰਡੀ ਦੇ ਤੇਲ ਨਾਲ ਮਨੂਕਾ ਅਤੇ ਕਾਨੁਕਾ ਦਾ ਤੇਲ ਮਿਲਾ ਕੇ ਰੋਲਰ ਬਾਲ ਦੀ ਮਦਦ ਨਾਲ ਪਲਕਾਂ 'ਤੇ ਲਗਾਇਆ, ਤਾਂ ਖੁਸ਼ਕੀ ਤੋਂ ਕਾਫੀ ਹੱਦ ਤੱਕ ਰਾਹਤ ਮਹਿਸੂਸ ਕੀਤੀ ਗਈ।

ਅਧਿਐਨ ਦੀ ਪ੍ਰਮੁੱਖ ਜਾਂਚਕਰਤਾ ਪ੍ਰੋਫੈਸਰ ਜੈਨੀਫਰ ਕ੍ਰੇਗ ਦਾ ਕਹਿਣਾ ਹੈ ਕਿ ਅੱਖਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਅਰੰਡੀ ਦਾ ਤੇਲ ਕੁਦਰਤੀ ਉਤਪਾਦ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ ਅਤੇ ਇਹ ਵਰਤਮਾਨ ਵਿੱਚ ਵਰਤੀ ਜਾ ਰਹੀ ਥੈਰੇਪੀ ਦਾ ਇੱਕ ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਵਿਕਲਪ ਹੋ ਸਕਦਾ ਹੈ। ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਹ ਅਧਿਐਨ ਬਲੇਫੇਰਾਈਟਿਸ ਦੇ ਇਲਾਜ ਸੰਬੰਧੀ ਡਾਕਟਰਾਂ ਲਈ ਸਬੂਤ-ਆਧਾਰਿਤ ਮਾਰਗਦਰਸ਼ਨ ਪ੍ਰਦਾਨ ਕਰੇਗਾ।

Related Post