ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਦੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਨੇ ਇਹ ਤਸਵੀਰਾਂ
ਪੰਜਾਬ ਸਰਕਾਰ ਵਲੋਂ ਆਏ ਦਿਨ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਦੀਆਂ ਗੱਲਾਂ ਅਤੇ ਦਾਅਵੇ ਕੀਤੇ ਜਾਂਦੇ ਹਨ।

ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਆਏ ਦਿਨ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਦੀਆਂ ਗੱਲਾਂ ਅਤੇ ਦਾਅਵੇ ਕੀਤੇ ਜਾਂਦੇ ਹਨ। ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਬੇਹਤਰ ਬਣਾਏ ਜਾਣਗੇ ਅਤੇ ਨਾਲ ਹੀ ਉੱਚ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਪਰ ਇਹਨਾਂ ਦਾਅਵਿਆਂ ਦੀ ਪੋਲ ਖੋਲਦੀਆਂ ਇਹ ਤਸਵੀਰਾਂ ਦਰਸ਼ਾ ਰਹੀਆਂ ਹਨ ਕੀ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ 'ਤੇ ਪਿੰਡ ਦੋਹਲਰੋਂ ਦੇ ਸਰਾਕਰੀ ਐਲੀਮੈਂਟਰੀ ਸਮਾਰਟ ਸਕੂਲ ਦੀਆਂ ਇਹ ਤਸਵੀਰਾਂ ਵਿੱਚ ਸਾਫ ਦਿੱਖ ਰਿਹਾ ਹੈ ਕੀ ਸਿੱਖਿਆ ਦਾ ਮਿਆਰ ਕਿੰਨਾ ਉਪਰ ਚੁੱਕਿਆ ਜਾ ਰਿਹਾ ਹੈ। ਸਕੂਲ ਵਿੱਚ ਪੜਨ ਆਏ ਛੋਟੇ-ਛੋਟੇ ਬੱਚੇ ਕੁੜੇ ਦਾ ਕੁੜੇਦਾਨ ਚੁੱਕ ਕੇ ਸਕੂਲ ਤੋਂ ਬਾਹਰ 100 ਮੀਟਰ ਦੀ ਦੂਰੀ 'ਤੇ ਸੁੱਟਦੇ ਦਿਖਾਈ ਦਿੱਤੇ ਹਨ।
ਇਸ ਤੋਂ ਬਾਅਦ ਇਸ ਬਾਰੇ ਜਿੱਥੇ ਸਕੂਲ ਦੀ ਕੁੱਕ ਨੇ ਇਹ ਗੱਲ ਮੰਨੀ ਕਿ ਇਨ੍ਹਾਂ ਬੱਚਿਆਂ ਨੂੰ ਮੈਂ ਕਿਹਾ ਸੀ ਕੂੜਾ ਸੁੱਟ ਕੇ ਆਉਣ ਨੂੰ, ਉਥੇ ਹੀ ਜਦੋਂ ਇਸ ਬਾਰੇ ਸਕੂਲ ਦੀ ਅਧਿਆਪਕ ਨਾਲ ਗੱਲ ਕਰਨੀ ਚਾਹੀ ਤਾਂ ਅਧਿਆਪਕ ਵਲੋਂ ਵੀ ਸਕੂਲ ਦੇ ਬੋਰਡ 'ਤੇ ਨੋਟ ਲਿਖਿਆ ਪਾਇਆ ਗਿਆ ਸੀ ਕਿ ਉਹ ਹੋਰ ਸਕੂਲ ਦਾਖਲਾ ਕਰਵਾਉਣ ਜਾ ਰਹੇ ਹਨ।
ਇਹ ਤਸਵੀਰਾਂ ਆਪ ਬਿਆਨ ਕਰ ਰਹੀਆਂ ਨੇ ਕਿ ਕਿਹੜਾ ਮਿਆਰ ਅਤੇ ਕਿਹੜੀ ਉੱਚ ਸਿਕਸ਼ਾ। ਜਦੋਂ ਪੀਟੀਸੀ ਪੱਤਰਕਾਰ ਨੇ ਅਧਿਆਪਿਕਾ ਸਾਹਿਬਾ ਨਾਲ ਗੱਲ ਕੀਤੀ ਤਾਂ ਉਹਨਾਂ ਵਲੋਂ ਇਸ ਕੰਮ ਨੂੰ ਗਲਤ ਨਹੀ ਬਲਕਿ ਸਹਿਯੋਗ ਦੱਸਿਆ ਗਿਆ।