kamal Kaur Bhabhi Murder : ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ 2 ਆਰੋਪੀ ਗ੍ਰਿਫ਼ਤਾਰ , ਪ੍ਰਮੋਸ਼ਨ ਦੇ ਬਹਾਨੇ ਬੁਲਾਇਆ ਬਠਿੰਡਾ ,ਗਲਾ ਘੁੱਟ ਕੇ ਕੀਤੀ ਹੱਤਿਆ
kamal Kaur Bhabhi Murder : ਬਠਿੰਡਾ ਪੁਲਿਸ ਨੇ ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ (30) ਦੇ ਦੋ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮੋਗਾ ਦੇ ਜਸਪ੍ਰੀਤ ਸਿੰਘ ਮਹਿਰੂ ਅਤੇ ਤਰਨਤਾਰਨ ਦੇ ਨਿਮਨਜੀਤ ਸਿੰਘ ਵਜੋਂ ਹੋਈ ਹੈ। ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਪੁਲਿਸ ਦੀ ਗਿਫ਼ਤ 'ਚੋਂ ਬਾਹਰ ਹੈ। ਟੀਮਾਂ ਉਸਨੂੰ ਗ੍ਰਿਫ਼ਤਾਰ ਕਰਨ ਲਈ ਜੁਟੀਆਂ ਹੋਈਆਂ ਹਨ।
ਬਠਿੰਡਾ ਦੀ ਐਸਐਸਪੀ ਅਮਨਦੀਪ ਕੌਂਡਲ ਨੇ ਕਿਹਾ ਕਿ ਇਸ ਪਿੱਛੇ ਮੁੱਖ ਮਨਸ਼ਾ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਵੱਲੋਂ ਸੋਸ਼ਲ ਮੀਡੀਆ 'ਤੇ ਬਲਗਰ ਵੀਡੀਓ ਪਾਉਣ ਪਾਉਣਾ ਸੀ। ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਵਾਰ-ਵਾਰ ਕਮਲ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਸੀ। ਅੰਮ੍ਰਿਤ ਪਾਲ ਸਿੰਘ ਵੱਲੋਂ ਪ੍ਰਮੋਸ਼ਨ ਦਾ ਕਹਿ ਕੇ ਕਮਲ ਕੌਰ ਨੂੰ ਬਠਿੰਡਾ ਬੁਲਾਇਆ ਗਿਆ। ਕਾਰ ਖਰਾਬ ਹੋਣ ਦੇ ਬਹਾਨੇ ਉਹ ਉਸਨੂੰ ਗੈਰਾਜ ਵਿੱਚ ਲੈ ਗਏ। ਇੱਥੇ ਉਨ੍ਹਾਂ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸਦੀ ਹੀ ਕਾਰ 'ਚ ਲਾਸ਼ ਨੂੰ ਰੱਖ ਕੇ ਪਾਰਕਿੰਗ ਵਿੱਚ ਖੜ੍ਹਾ ਕਰ ਆਏ।
ਇਸ ਘਟਨਾ ਨੂੰ ਅੰਜਾਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਵੱਲੋਂ ਦਿੱਤਾ ਗਿਆ। ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ਦੇ ਸਾਜਿਸ਼ ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਨੌਜਵਾਨਾਂ ਨੂੰ ਗਲਤ ਰਸਤੇ 'ਤੇ ਲੈ ਕੇ ਜਾ ਰਹੀ ਸੀ। ਕਮਲ ਕੌਰ ਨੂੰ ਇਸ ਬਾਰੇ ਵੀ ਸਮਝਾਇਆ ਗਿਆ ਸੀ ਪਰ ਉਸਨੇ ਨਹੀਂ ਸੁਣੀ।
ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਪੁਲਿਸ ਦੀਆਂ ਵੱਖ -ਵੱਖ ਟੀਮਾਂ ਪਹੁੰਚੀਆਂ ਸਨ। ਇਸ ਦੌਰਾਨ ਹੀ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦੀ ਮਾਤਾ ਵੱਲੋਂ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ 2 ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦਾ ਕਤਲ ਭੁੱਚੋ ਏਰੀਏ ਵਿੱਚ ਕੀਤਾ ਗਿਆ ਸੀ।
ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਪਿਛਲੇ 7 ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਸੀ ਪਰ ਲਗਭਗ 3 ਸਾਲਾਂ ਤੋਂ ਕੰਚਨ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਵਜੋਂ ਜਾਣੀ ਜਾਂਦੀ ਸੀ। ਉਹ ਪਿਛਲੇ 3 ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾ ਕੇ ਪੋਸਟ ਕਰ ਰਹੀ ਸੀ। ਅੱਤਵਾਦੀ ਅਰਸ਼ ਡੱਲਾ ਨੇ 7 ਮਹੀਨੇ ਪਹਿਲਾਂ ਅਸ਼ਲੀਲ ਸਮੱਗਰੀ ਨੂੰ ਲੈ ਕੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਕੰਚਨ ਪਹਿਲਾਂ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੀ ਸੀ। ਉਸਨੇ ਕੋਰੋਨਾ ਦੇ ਸਮੇਂ ਦੌਰਾਨ ਨੌਕਰੀ ਛੱਡ ਦਿੱਤੀ ਸੀ। ਹਾਲਾਂਕਿ, ਨੌਕਰੀ ਛੱਡਣ ਦਾ ਕਾਰਨ ਸਾਹਮਣੇ ਨਹੀਂ ਆਇਆ। ਉਸਨੂੰ ਲਗਜ਼ਰੀ ਜ਼ਿੰਦਗੀ ਦੀ ਸ਼ੌਕੀਨ ਸੀ। ਉਹ ਮਹਿੰਗੇ ਸੂਟ ਪਹਿਨਦੀ ਸੀ। ਉਹ ਉਸਦੇ ਨਾਲ ਮਹਿੰਗੇ ਹੋਟਲਾਂ ਅਤੇ ਸੈਲੂਨਾਂ ਵਿੱਚ ਜਾਂਦੀ ਸੀ। ਉਹ 9 ਜੂਨ ਨੂੰ ਘਰੋਂ ਚਲੀ ਗਈ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਈ।
- PTC NEWS