ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਚਾਹਲ ਤੇ ਸੀਬੀਆਈ ਜਾਂਚ ਸ਼ੁਰੂ- ਸੂਤਰ

ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਖਿਲਾਫ ਸੀਬੀਆਈ ਨੇ ਸ਼ਿਕੰਜ਼ਾ ਕੱਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

By  Aarti February 2nd 2023 12:38 PM

ਚੰਡੀਗੜ੍ਹ: ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਖਿਲਾਫ ਸੀਬੀਆਈ ਨੇ ਸ਼ਿਕੰਜ਼ਾ ਕੱਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਸਐਸਪੀ ’ਤੇ ਚੰਡੀਗੜ੍ਹ ਦੇ ਦੋ ਵੱਡੇ ਹੋਟਲਾਂ ਦੇ ਵਿਵਾਦ ’ਚ ਮਾਮਲੇ ਨੂੰ ਰਫਾ ਦਫਾ ਕਰਨ ਦੇ ਇਲਜ਼ਾਮ ਲੱਗੇ ਸਨ।

ਸੂਤਰਾਂ ਅਨੁਸਾਰ ਕੁਲਦੀਪ ਸਿੰਘ ਚਾਹਲ ਖਿਲਾਫ ਇਹ ਕਾਰਵਾਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਐਸਐਸਪੀ ਹੁੰਦਿਆਂ ਕਥਿਤ ਭ੍ਰਿਸ਼ਟਾਚਾਰ ਅਤੇ ਦੁਰਵਿਹਾਰ ਦੇ ਦੋਸ਼ਾਂ ਦੇ ਹੇਠ ਸੀਬੀਆਈ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ 10 ਮਹੀਨੇ ਪਹਿਲਾਂ ਹੀ ਕੁਲਦੀਪ ਚਾਹਲ ਨੂੰ ਚਾਰਜ ਮੁਕਤ ਕੀਤਾ ਗਿਆ ਸੀ। 

ਦੱਸ ਦਈਏ ਕਿ ਸਾਲ 2009 ਬੈਚ ਦੇ ਆਈਪੀਐਸ ਅਧਿਕਾਰੀ ਚਾਹਲ ਨੇ 29 ਸਤੰਬਰ 2020 ’ਚ ਐਸਐਸਪੀ ਚੰਡੀਗੜ੍ਹ ਦਾ ਕਾਰਜਭਾਰ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਐਸਐਸਪੀ ਸੀ। 

ਇਹ ਵੀ ਪੜ੍ਹੋ: CM ਮਾਨ ਦੀ ਸਥਾਨਕ ਸਨਅਤਕਾਰਾਂ ਨੂੰ ਅਪੀਲ, ਸਨਅਤੀ ਹੱਬ ਵਜੋਂ ਉੱਭਰ ਰਹੇ ਪੰਜਾਬ ਦੇ ਬਣੋ ਬ੍ਰਾਂਡ ਅੰਬੈਸਡਰ

Related Post