ਕਿਸਾਨ ਦਾ ਮੁੰਡਾ ਹਾਂ, ਘਬਰਾਉਣ ਵਾਲਾ ਨਹੀਂ; CBI ਦੇ ਛਾਪਿਆਂ ਤੇ ਬੋਲੇ ਸੱਤਿਆਪਾਲ ਮਲਿਕ

By  KRISHAN KUMAR SHARMA February 22nd 2024 11:51 AM

CBI Raid on Satyapal Malik locations: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ 'ਤੇ ਸੀਬੀਆਈ ਦੀ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ। ਸੀਬੀਆਈ ਨੇ ਸਾਬਕਾ ਰਾਜਪਾਲ ਦੇ ਦਿੱਲੀ ਵਿੱਚ 30 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪਾਮਾਰੀ ਹਾਈਡਰੋ ਪਾਵਰ ਪ੍ਰਾਜੈਕਟ ਮਾਮਲੇ ਕੀਤੀ ਗਈ ਦੱਸੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਦੇ ਦਿੱਲੀ ਸਥਿਤ ਘਰ 'ਤੇ ਸੀਬੀਆਈ ਨੇ ਛਾਪਾ ਮਾਰਿਆ ਹੈ। ਸੀਬੀਆਈ ਨੇ ਇਹ ਛਾਪੇਮਾਰੀ ਹਾਈਡਰੋ ਪਾਵਰ ਪ੍ਰਾਜੈਕਟ ਮਾਮਲੇ 'ਚ ਕੀਤੀ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਬੀਮਾ ਘੁਟਾਲੇ ਵਿੱਚ ਮਲਿਕ ਖ਼ਿਲਾਫ਼ ਕਾਰਵਾਈ ਕੀਤੀ ਸੀ।

ਦੱਸ ਦਈਏ ਕਿ ਇਹ ਛਾਪੇਮਾਰੀ ਸਾਲ 2019 ਵਿੱਚ ਕਿਸ਼ਤਵਾੜ ਵਿੱਚ ਕਿਰੂ ਹਾਈਡਰੋ ਪਾਵਰ ਪ੍ਰੋਜੈਕਟ ਲਈ 2,200 ਕਰੋੜ ਰੁਪਏ ਦੇ ਸਿਵਲ ਕੰਮ ਦਾ ਠੇਕਾ ਦੇਣ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੋਈ ਸੀ। ਮਲਿਕ ਜੋ ਉਸ ਸਮੇਂ ਜੰਮੂ-ਕਸ਼ਮੀਰ ਦੇ ਰਾਜਪਾਲ ਸਨ, ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਪ੍ਰਾਜੈਕਟ ਨਾਲ ਸਬੰਧਤ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।

ਮਲਿਕ ਨੇ ਕੀਤਾ ਟਵੀਟ

ਉਧਰ, ਸੀਬੀਆਈ ਦੇ ਛਾਪਿਆਂ 'ਤੇ ਸੱਤਿਆਪਾਲ ਮਲਿਕ ਨੇ ਟਵੀਟ ਕੀਤਾ ਹੈ, ਉਨ੍ਹਾਂ ਕਿਹਾ, ''ਮੈਂ ਪਿਛਲੇ 3-4 ਦਿਨਾਂ ਤੋਂ ਬੀਮਾਰ ਹਾਂ ਅਤੇ ਹਸਪਤਾਲ ਵਿਚ ਦਾਖਲ ਹਾਂ। ਇਸ ਦੇ ਬਾਵਜੂਦ ਸਰਕਾਰੀ ਏਜੰਸੀਆਂ ਰਾਹੀਂ ਤਾਨਾਸ਼ਾਹ ਵਲੋਂ ਮੇਰੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮੇਰੇ ਡਰਾਈਵਰ ਅਤੇ ਮੇਰੇ ਸਹਾਇਕ ਨੂੰ ਵੀ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਇਨ੍ਹਾਂ ਛਾਪਿਆਂ ਤੋਂ ਨਹੀਂ ਡਰਾਂਗਾ। ਮੈਂ ਕਿਸਾਨਾਂ ਦੇ ਨਾਲ ਹਾਂ।''

Related Post