ਪੰਜਾਬ ਵਿੱਚ CBI ਦਾ ਛਾਪਾ, 30 ਤੋਂ ਵੱਧ ਥਾਵਾਂ ’ਤੇ ਐਫਸੀਆਈ ਦੇ ਦਫਤਰਾਂ ’ਤੇ ਛਾਪੇਮਾਰੀ

ਪੰਜਾਬ ਦੇ ਤਕਰੀਬਨ 30 ਥਾਵਾਂ ’ਤੇ ਸੀਬੀਆਈ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀਬੀਆਈ ਦੀ ਟੀਮ ਨੇ ਅੱਜ ਰਾਜਪੁਰਾ, ਪਟਿਆਲਾ, ਸਰਹਿੰਦ, ਸ੍ਰੀ ਫਤਿਹਗੜ੍ਹ ਸਾਹਿਬ, ਮੁਹਾਲੀ, ਸੁਨਾਮ, ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਸੰਗਰੂਰ ਸਮੇਤ ਪੰਜਾਬ ਵਿੱਚ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

By  Aarti February 21st 2023 12:46 PM

ਚੰਡੀਗੜ੍ਹ: ਪੰਜਾਬ ਦੇ ਤਕਰੀਬਨ 30 ਥਾਵਾਂ ’ਤੇ ਸੀਬੀਆਈ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀਬੀਆਈ ਦੀ ਟੀਮ ਨੇ ਅੱਜ ਰਾਜਪੁਰਾ, ਪਟਿਆਲਾ, ਸਰਹਿੰਦ, ਸ੍ਰੀ ਫਤਿਹਗੜ੍ਹ ਸਾਹਿਬ, ਮੁਹਾਲੀ, ਸੁਨਾਮ, ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਸੰਗਰੂਰ ਸਮੇਤ ਪੰਜਾਬ ਵਿੱਚ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਐਫਸੀਆਈ ਦੇ ਦਫਤਰ ਦੀ ਤਲਾਸ਼ੀ ਲਈ ਜਾ ਰਹੀ ਹੈ। 


ਮਿਲੀ ਜਾਣਕਾਰੀ ਮੁਤਾਬਿਕ ਇਸ ਛਾਪੇਮਾਰੀ ਦੌਰਾਨ ਐਫਸੀਆਈ ਦਫਤਰਾਂ ਸਮੇਤ ਪ੍ਰਾਈਵੇਟ ਰਾਈਸ ਮਿੱਲਰਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ’ਚ ਕਥਿਤ ਐਫਸੀਆਈ ਘੁਟਾਲੇ ’ਚ ਸੀਬੀਆਈ ਨੇ ਸ਼ਿਕੰਜਾ ਕੱਸਿਆ ਹੈ।  

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਫਸੀਆਈ ਦੇ ਅਧਿਕਾਰੀਆਂ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਰਾਈਸ ਮਿੱਲ ਮਾਲਕਾਂ ਅਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਸਾਰਾ ਮਾਮਲਾ ਐਫਸੀਆਈ ਨੂੰ ਭਾਰੀ ਰਿਸ਼ਵਤ ਦੇ ਭੁਗਤਾਨ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: ਗੈਂਗਸਟਰਾਂ 'ਤੇ ਸ਼ਿਕੰਜਾ ; NIA ਨੇ ਦੇਸ਼ ਦੇ 8 ਸੂਬਿਆਂ 'ਚ 70 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

Related Post