CBSE 10th Result 2025 : CBSE ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ , 93.66% ਵਿਦਿਆਰਥੀ ਹੋਏ ਪਾਸ ,ਇੰਝ ਚੈੱਕ ਕਰੋ ਆਪਣਾ ਨਤੀਜਾ

CBSE 10th Result 2025: 12ਵੀਂ ਜਮਾਤ ਤੋਂ ਬਾਅਦ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਉਮੀਦਵਾਰ results.cbse.nic.in ਅਤੇ www.digilocker.gov.in 'ਤੇ ਜਾ ਕੇ 10ਵੀਂ ਅਤੇ 12ਵੀਂ ਜਮਾਤ ਦੋਵਾਂ ਦੇ ਨਤੀਜੇ ਦੇਖ ਸਕਦੇ ਹਨ

By  Shanker Badra May 13th 2025 01:23 PM -- Updated: May 13th 2025 02:04 PM

CBSE 10th Result 2025:  ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਬੋਰਡ ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 12ਵੀਂ ਬੋਰਡ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ 10ਵੀਂ ਦੇ ਨਤੀਜੇ ਵੀ ਕੁਝ ਸਮੇਂ ਬਾਅਦ ਜਾਰੀ ਕੀਤੇ ਜਾ ਸਕਦੇ ਹਨ ਅਤੇ ਬੋਰਡ ਨੇ ਕੁਝ ਸਮੇਂ ਬਾਅਦ ਨਤੀਜੇ ਜਾਰੀ ਕਰ ਦਿੱਤੇ।

 ਇਨ੍ਹਾਂ ਵੈੱਬਸਾਈਟਾਂ 'ਤੇ ਉਪਲਬਧ ਹੋਣਗੇ CBSE ਬੋਰਡ ਦੇ ਨਤੀਜੇ 

ਵਿਦਿਆਰਥੀ ਆਪਣੇ ਨਤੀਜੇ CBSE ਦੀਆਂ ਅਧਿਕਾਰਤ ਵੈੱਬਸਾਈਟਾਂ  cbse.gov.in, results.cbse.nic.in ਰਾਹੀਂ ਦੇਖ ਸਕਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਡਿਜੀਲਾਕਰ  www.digilocker.gov.in 'ਤੇ ਜਾ ਕੇ 'ਤੇ ਡਿਜੀਟਲ ਮਾਰਕ ਸ਼ੀਟ, ਪਾਸ ਸਰਟੀਫਿਕੇਟ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਲੌਗਇਨ ਵੇਰਵਿਆਂ ਦੀ ਵਰਤੋਂ ਕਰਨੀ ਪਵੇਗੀ।

ਦੱਸ ਦੇਈਏ ਕਿ ਇਸ ਸਾਲ 23,85,079 ਵਿਦਿਆਰਥੀਆਂ ਨੇ ਸੀਬੀਐਸਈ ਦਸਵੀਂ ਜਮਾਤ ਦੇ ਨਤੀਜੇ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 23,71,939 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 22,21,636 ਵਿਦਿਆਰਥੀ ਪਾਸ ਹੋਏ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 93.66 ਰਹੀ। ਇਸ ਸਾਲ ਨਤੀਜਾ ਪਿਛਲੇ ਸਾਲ ਨਾਲੋਂ 0.66 ਪ੍ਰਤੀਸ਼ਤ ਬਿਹਤਰ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਤੀਜਿਆਂ 'ਚ ਕੁੜੀਆਂ 95 ਪ੍ਰਤੀਸ਼ਤ ਨਾਲ ਪਾਸ ਹੋਈਆਂ ਜਦੋਂ ਕਿ ਮੁੰਡੇ 92.63 ਪ੍ਰਤੀਸ਼ਤ ਨਾਲ ਪਾਸ ਹੋਏ ਹਨ। ਇਸਦਾ ਮਤਲਬ ਹੈ ਕਿ ਕੁੜੀਆਂ ਦਾ ਨਤੀਜਾ ਮੁੰਡਿਆਂ ਨਾਲੋਂ 2.37 ਪ੍ਰਤੀਸ਼ਤ ਵੱਧ ਰਿਹਾ ਹੈ। ਜਦੋਂ ਕਿ 88.39 ਪ੍ਰਤੀਸ਼ਤ ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ 0.41 ਪ੍ਰਤੀਸ਼ਤ ਵੱਧ ਹੈ। ਸੀਬੀਐਸਈ 10ਵੀਂ ਵਾਂਗ


Related Post