Raksha Bandhan 2023: ਕੇਂਦਰ ਵੱਲੋਂ ਭੈਣਾਂ ਨੂੰ ਤੋਹਫਾ; ਇਸ ਖ਼ਾਸ ਤਰੀਕੇ ਨਾਲ ਦੂਰ ਰਹਿੰਦੇ ਭਰਾਵਾਂ ਨੂੰ ਭੇਜੀਆਂ ਜਾ ਸਕਣਗੀਆਂ ਰੱਖੜੀਆਂ

ਕੇਂਦਰ ਸਰਕਾਰ ਨੇ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਇੱਕ ਖ਼ਾਸ ਤੋਹਫਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਨੇ ਰੱਖੜੀ ਭੇਜਣ ਲਈ ਵਾਟਰਪਰੂਫ ਲਿਫਾਫੇ ਅਤੇ ਵਾਟਰਪਰੂਫ ਡੱਬੇ ਡਾਕਖਾਨੇ ’ਚ ਭੇਜੇ ਹਨ।

By  Aarti August 2nd 2023 11:33 AM

 ਮਨਿੰਦਰ ਮੋਂਗਾ (ਅੰਮ੍ਰਿਤਸਰ, 2 ਅਗਸਤ): ਰੱਖੜੀ ਦਾ ਤਿਉਹਾਰ ਜਿੱਥੇ ਸਾਰੇ ਦੇਸ਼ ’ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਥੇ ਭੈਣਾਂ ਨੂੰ ਰੱਖੜੀ ਦੇ ਇਸ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾ ਕੇ ਮੂੰਹ ਮਿੱਠਾ ਕਰਵਾ ਲੰਮੀ ਉਮਰ ਦੀ ਦਵਾ ਮੰਗਦੀਆਂ ਹਨ ਹਨ ਅਤੇ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦੀ ਸੁੰਹ ਚੁਕਦੇ ਹਨ। 

ਦੱਸ ਦਈਏ ਕਿ ਇਸ ਰੱਖੜੀ ਦੇ ਤਿਉਹਾਰ ਨੂੰ ਲੈਕੇ ਆਪਣੇ ਭਰਾਵਾਂ ਤੋਂ ਦੂਰ ਰਹਿੰਦੀਆਂ ਭੈਣਾਂ ਵੀ ਆਪਣੇ ਭਰਾਵਾਂ ਨੂੰ ਡਾਕ ਦੇ ਰਾਹੀਂ ਰੱਖੜੀਆ ਭੇਜ ਰਹੀਆਂ ਹਨ। ਜਿਸ ਦੇ ਚੱਲਦੇ ਡਾਕਖਾਨੇ ’ਚ ਲੋਕ ਰੱਖੜੀਆ ਨੂੰ ਡਾਕ ਰਾਹੀਂ ਭੇਜਣ ਲਈ ਪਹੁੰਚ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਨੇ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਇੱਕ ਖ਼ਾਸ ਤੋਹਫਾ ਦਿੱਤਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਨੇ ਰੱਖੜੀ ਭੇਜਣ ਲਈ ਵਾਟਰਪਰੂਫ ਲਿਫਾਫੇ ਅਤੇ ਵਾਟਰਪਰੂਫ ਡੱਬੇ ਡਾਕਖਾਨੇ ’ਚ ਭੇਜੇ ਹਨ। ਜਿਸ ਨਾਲ ਦੂਰ ਰਹਿੰਦੇ ਭਰਾਵਾਂ ਲਈ ਉਨ੍ਹਾਂ ਦੀਆਂ ਭੈਣਾਂ ਦੀਆਂ ਰੱਖੜੀਆਂ ਸੁਰੱਖਿਅਤ ਤਰੀਕੇ ਨਾਲ ਪਹੁੰਚ ਚੁੱਕਣ।  

ਇਸ ਮੌਕੇ ਡਾਕਖਾਨੇ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ  ਨੇ ਦੱਸਿਆ ਕਿ ਰੱਖਦੀ ਦੇ ਤਿਉਹਾਰ ਨੂੰ ਲੈਕੇ ਲੋਕ ਰੱਖੜੀ ਭੇਜਣ ਲਈ ਪਹੁੰਚ ਰਹੇ ਹਨ ਅਤੇ ਵਿਦੇਸ਼ਾਂ ਚ ਲੋਕ ਰੱਖੜੀ ਨੂੰ ਡਾਕ ਰਾਹੀਂ ਭੇਜਣ ਲਈ ਆ ਰਹੇ ਹਨ। 

ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਇਸ ਵਾਰ ਵਾਟਰਪਰੂਫ ਲਿਫਾਫੇ ਅਤੇ ਡੱਬੇ ਭੇਜੇ ਗਏ ਹਨ। ਜਿਨ੍ਹਾਂ ’ਚ ਰੱਖੜੀ ਭੇਜੀ ਜਾ ਰਹੀ ਹੈ ਇਹ ਲਿਫਾਫੇ ਖਾਸ ਬਣੇ ਹਨ। ਜਿਨ੍ਹਾਂ ’ਚ ਰੱਖੜੀ ਖਰਾਬ ਨਹੀਂ ਹੁੰਦੀ। ਨਾਲ ਹੀ ਉਨ੍ਹਾਂ ਨੇ ਭੈਣਾਂ ਨੂੰ ਅਪੀਲ ਕੀਤੀ ਕਿ ਲੋਕ ਡਾਕ ਰਾਹੀਂ ਆਪਣੇ ਭਰਾਵਾਂ ਨੂੰ ਰੱਖੜੀਆ ਭੇਜਣ। ਜਿਸ ਨਾਲ ਉਨ੍ਹਾਂ ਦੀ ਰੱਖੜੀਆਂ ਵਧੀਆ ਤਰੀਕੇ ਨਾਲ ਉਨ੍ਹਾਂ ਦੇ ਭਰਾਵਾਂ ਕੋਲ ਪੁੱਜ ਜਾਣਗੀਆਂ।  

ਇਹ ਵੀ ਪੜ੍ਹੋ: Moga School Bus Accident: ਬੱਚਿਆਂ ਨਾਲ ਭਰੀਆਂ 2 ਸਕੂਲੀ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ

Related Post