Chandigarh Property Dealer Murder : ਚਮਨਪ੍ਰੀਤ ਕੁੱਬਾਹੇੜੀ ਦੇ ਕਤਲ ਦੀ ਮਾਸਟਰਮਾਈਂਡ ਮਹਿਲਾ ਗ੍ਰਿਫ਼ਤਾਰ, ਗੈਂਗਸਟਰ ਰਾਹੀਂ ਰਚੀ ਸੀ ਸਾਜਿਸ਼

Chandigarh Property Dealer Murder : ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਕਤਲ ਜ਼ਮੀਨ ਦੀ ਖਰੀਦ ਨਾਲ ਸਬੰਧਤ ਹੈ, ਜਿਸ ਲਈ ਮਹਿਲਾ ਅਮਰੀਨ ਨੇ ਇੱਕ ਗੈਂਗਸਟਰ ਨਾਲ ਸਾਜਿਸ਼ ਰਚ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

By  KRISHAN KUMAR SHARMA May 4th 2026 07:38 PM -- Updated: May 4th 2026 09:45 PM

Chandigarh Property Dealer Murder : ਚੰਡੀਗੜ੍ਹ ਪੁਲਿਸ ਨੇ ਲੰਘੇ ਮਾਰਚ ਮਹੀਨੇ 'ਚ ਸੈਕਟਰ 9 ਵਿਖੇ ਕਤਲ ਕੀਤੇ ਗਏ ਪ੍ਰੋਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਕੁੱਬਾਹੇੜੀ (Cheeni Kubaheri) ਦੇ ਕਤਲ ਮਾਮਲੇ ਵਿੱਚ ਮੁੱਖ ਸਰਗਨਾ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ (Chandigarh Police) ਨੇ ਖੁਲਾਸਾ ਕੀਤਾ ਹੈ ਕਿ ਇਹ ਕਤਲ (Murder) ਜ਼ਮੀਨ ਦੀ ਖਰੀਦ ਨਾਲ ਸਬੰਧਤ ਹੈ, ਜਿਸ ਲਈ ਮਹਿਲਾ ਅਮਰੀਨ ਨੇ ਇੱਕ ਗੈਂਗਸਟਰ ਨਾਲ ਸਾਜਿਸ਼ ਰਚ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਪ੍ਰੋਪਰਟੀ ਡੀਲਰ ਦੇ ਕਤਲ ਪਿੱਛੇ ਕੀ ਸੀ ਕਾਰਨ ?

ਜਾਣਕਾਰੀ ਅਨੁਸਾਰ, ਅਮਰੀਨ ਚੰਡੀਗੜ੍ਹ ਦੇ ਸੈਕਟਰ 35 ਦੀ ਰਹਿਣ ਵਾਲੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਮਰੀਨ ਅਤੇ ਚਮਨਪ੍ਰੀਤ ਦਾ ਨਿਊ ਚੰਡੀਗੜ੍ਹ ਵਿੱਚ ਖਰੀਦੀ ਗਈ ਇੱਕ ਜਾਇਦਾਦ ਨੂੰ ਲੈ ਕੇ ਝਗੜਾ ਸੀ। ਅਮਰੀਨ ਨੇ ਦੋਸ਼ ਲਗਾਇਆ ਕਿ ਚਮਨਪ੍ਰੀਤ ਨੇ ਉਸ ਨਾਲ ਧੋਖਾ ਕੀਤਾ ਸੀ ਅਤੇ ਉਸ ਨੂੰ ਜ਼ਮੀਨ ਮਹਿੰਗੇ ਭਾਅ ਵਿੱਚ ਵੇਚੀ ਸੀ ਪਰ ਉਸਨੂੰ ਕਬਜ਼ਾ ਨਾ ਦਿੱਤਾ, ਜਿਸ ਨਾਲ ਉਸਨੂੰ ਵਿੱਤੀ ਨੁਕਸਾਨ ਹੋਇਆ। ਇਸ ਰੰਜਿਸ਼ ਕਾਰਨ ਹੀ ਉਸਨੇ ਚੀਨੀ ਨੂੰ ਸਬਕ ਸਿਖਾਉਣ ਲਈ ਉਸਦਾ ਕਤਲ ਕਰਨ ਦੀ ਸਾਜ਼ਿਸ਼ ਰਚੀ।

ਗੈਂਗਸਟਰ ਨਾਲ ਰਲ ਕੇ ਰਚੀ ਸੀ ਕਤਲ ਦੀ ਸਾਜਿਸ਼

ਇਹ ਵੀ ਪਤਾ ਲੱਗਿਆ ਹੈ ਕਿ ਅਮਰੀਨ ਨੇ ਗੈਂਗਸਟਰ ਲੱਕੀ ਪਟਿਆਲ ਰਾਹੀਂ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਮੁਹਾਲੀ ਦੇ ਕੰਬਾਲਾ ਪਿੰਡ ਦੇ ਇੱਕ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਨੇ ਵਿਚੋਲੇ ਵਜੋਂ ਕੰਮ ਕੀਤਾ। ਹਰਸ਼ਪ੍ਰੀਤ ਨੇ ਇੱਕ ਇਨਕ੍ਰਿਪਟਡ ਐਪ ਰਾਹੀਂ ਅਮਰੀਨ ਅਤੇ ਗੈਂਗਸਟਰ ਵਿਚਕਾਰ ਸੰਪਰਕ ਕਰਵਾਇਆ, ਜਿਸ ਦੌਰਾਨ ਅਮਰੀਨ ਨੇ ਗੈਂਗਸਟਰ ਨੂੰ ਕਤਲ ਦੇ ਬਦਲੇ ਵੱਡੀ ਰਕਮ ਦਾ ਵਾਅਦਾ ਕੀਤਾ।

ਕਿਵੇਂ ਹੋਇਆ ਖੁਲਾਸਾ ? 

ਪੁਲਿਸ ਅਨੁਸਾਰ, 29 ਅਪ੍ਰੈਲ ਨੂੰ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਨੂੰ ਇੱਕ ਸੂਚਨਾ ਮਿਲੀ ਅਤੇ ਮਲੋਆ ਵਿੱਚ ਸਤਿਸੰਗ ਭਵਨ ਦੇ ਨੇੜੇ ਇੱਕ ਨਾਕਾ ਲਗਾਇਆ ਗਿਆ। ਇਸ ਦੌਰਾਨ ਪੁਲਿਸ ਨੇ ਸ਼ੱਕੀ ਗਤੀਵਿਧੀ ਦੇ ਆਧਾਰ 'ਤੇ ਹਰਸ਼ਪ੍ਰੀਤ ਸਿੰਘ (27) ਨੂੰ ਰੋਕਿਆ ਅਤੇ ਉਸਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ, ਉਸਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਬਣੀ .45 ਬੋਰ ਦੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਬਰਾਮਦ ਕੀਤਾ ਗਿਆ ਪਿਸਤੌਲ ਅਮਰੀਨ ਦੇ ਨਾਮ 'ਤੇ ਰਜਿਸਟਰਡ ਸੀ, ਜਿਸ ਤੋਂ ਉਸਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ।

Related Post