Kabaddi Player Rana Balachauria ਕਤਲ ਮਾਮਲੇ ’ਚ ਵੱਡੀ ਅਪਡੇਟ, ਮੁੱਖ ਸ਼ੂਟਰ ਮੱਖਣ ਕਪੂਰ ਗ੍ਰਿਫਤਾਰ
ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਰਾਣਾ ਬਲਾਚੌਰੀਆ ਕਤਲ ਕੇਸ ਦੇ ਕਥਿਤ ਮੁੱਖ ਸ਼ੂਟਰ ਆਦਿਤਿਆ ਉਰਫ਼ ਮੱਖਣ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਕਾਰਵਾਈ ਹਾਈ-ਪ੍ਰੋਫਾਈਲ ਕਤਲ ਤੋਂ ਲਗਭਗ ਚਾਰ ਮਹੀਨੇ ਬਾਅਦ, ਐਸਪੀ ਬਿਕਰਮ ਬਰਾੜ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਸੂਤਰਾਂ ਅਨੁਸਾਰ, ਮੱਖਣ ਕਪੂਰ ਕਤਲ ਨੂੰ ਅੰਜਾਮ ਦੇਣ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸੀ ਅਤੇ ਘਟਨਾ ਤੋਂ ਬਾਅਦ ਤੋਂ ਹੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਉਸਦੀ ਗ੍ਰਿਫ਼ਤਾਰੀ ਨੂੰ ਮਾਮਲੇ ਨੂੰ ਸੁਲਝਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਮੁਹਾਲੀ ਦੇ ਸੋਹਾਣਾ (Sohana Kabbadi Cup Murder) 'ਚ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦਾ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਦੌਰਾਨ ਉਹ ਕਬੱਡੀ ਟੂਰਨਾਮੈਂਟ ਦੌਰਾਨ ਦਰਸ਼ਕਾਂ 'ਚ ਸੀ। ਇਸ ਦੌਰਾਨ ਬਲੈਰੋ ਸਵਾਰ ਹਮਲਾਵਰਾਂ ਨੇ ਫੋਟੋ ਖਿਚਵਾਉਣ ਦੇ ਬਹਾਨੇ ਉਸ ਕੋਲ ਪਹੁੰਚ ਕੀਤੀ ਅਤੇ ਗੋਲੀਆਂ ਨਾਲ ਉਸ ਦੇ ਸਿਰ ਵੱਲ ਚਲਾ ਦਿੱਤੀਆਂ। ਉਪਰੰਤ, ਫ਼ਰਾਰ ਹੋ ਗਏ। ਰਾਣਾ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Shiromani Akali Dal ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਆਈ ਜਾਨੋਂ ਮਾਰਨ ਦੀ ਧਮਕੀ
- PTC NEWS