Punjab Chemists Strike : ਪੰਜਾਬ 'ਚ 20 ਮਈ ਨੂੰ ਬੰਦ ਰਹਿਣਗੀਆਂ ਸਾਰੀਆਂ ਦਵਾਈ ਦੀਆਂ ਦੁਕਾਨਾਂ, ਜਾਣੋ ਕਿਉਂ ?
Punjab Chemists Strike : ਪੰਜਾਬ ਕੈਮਿਸਟ ਐਸੋਸੀਏਸ਼ਨ, ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਣ ਜਾ ਰਹੀ ਹੈ। 15 ਮਈ ਤੋਂ ਲੈ ਕੇ 20 ਮਈ ਤੱਕ ਸਾਰੀਆਂ ਦਵਾਈਆਂ ਦੀ ਦੁਕਾਨਾਂ ਅਤੇ ਦੁਕਾਨਦਾਰ ਕਮੀਜਾਂ 'ਤੇ ਖਾਲੀਆਂ ਪੱਟੀਆਂ ਬੰਨ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨਗੇ ਅਤੇ 20 ਤਰੀਕ ਨੂੰ ਪੂਰੇ ਪੰਜਾਬ ਭਰ ਦੀਆਂ ਦਵਾਈਆਂ ਦੀ ਦੁਕਾਨਾਂ ਵੀ ਰੋਸ ਵੱਜੋੋਂ ਬੰਦ ਰਹਿਣਗੀਆਂ।
ਪੰਜਾਬ ਕੈਮਿਸਟ ਐਸੋਸੀਏਸ਼ਨ (Punjab Chemists Association) ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਕਿ ਆਨਲਾਈਨ ਦਵਾਈਆਂ ਵਿਕਰੀ ਤੇ ਤੁਰੰਤ ਰੋਕ ਲਾਈ ਜਾਵੇ, ਨਕਲੀ ਦਵਾਈਆਂ ਤੇ ਕਾਰਵਾਈ ਕੀਤੀ ਜਾਵੇ, ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਬੰਦ ਕੀਤੀ ਜਾਵੇ, ਦੂਜੇ ਪਾਸੇ ਉਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਨਾਲ ਰਿਲੇਟਿਡ ਵੀ ਕਈ ਮੰਗਾਂ ਨੇ, ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਨੋਟਫਿਕੇਸ਼ਨ ਦੇ ਵਿੱਚ ਬਦਲਾਵ ਹੋਣਾ ਚਾਹੀਦਾ, ਜਨ ਅਸ਼ੋਧੀ ਦੁਕਾਨਾਂ ਨੂੰ ਚੈੱਕ ਕਰਨਾ ਚਾਹੀਦਾ ਅਤੇ ਪੰਜਾਬ ਪੁਲਿਸ ਵੱਲੋਂ ਦਵਾਈਆਂ ਦੇ ਦੁਕਾਨਦਾਰਾਂ ਨੂੰ ਡਰੱਗ ਮਾਮਲੇ ਵਿੱਚ ਤੰਗ ਪਰੇਸ਼ਾਨ ਨਾ ਕੀਤਾ ਜਾਵੇ।
ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੇ ਇਹ ਵੀ ਦੋਸ਼ ਲਾਏ ਕਿ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਦੇ ਲਈ ਆਖਿਆ ਗਿਆ ਪਰ, ਕੋਈ ਜਵਾਬ ਨਹੀਂ ਮਿਲਿਆ।
- PTC NEWS