Sun, May 3, 2026
Whatsapp

Gurdaspur : ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ, ਕ੍ਰਿਕਟ ਟੂਰਨਾਮੈਂਟ ਲਈ ਲਗਾ ਰਿਹਾ ਸੀ ਨੈਟ

Gurdaspur : ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰਨ ਦੇ ਬਾਵਜੂਦ ਵੀ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਬਚਾਉਣ ਦੀ ਜੱਦੋ-ਜਹਿਦ ਕਰਦਿਆਂ ਉਸ ਦੇ ਸਰੀਰ ਨੂੰ ਜਮੀਨ ਵਿੱਚ ਵਿੱਚ ਡੂੰਘਾ ਖੱਡਾ ਪੁੱਟ ਕੇ ਦਬਾਇਆ ਗਿਆ ਸੀ ਕਿ ਸ਼ਾਇਦ ਉਸਦੀ ਕਿਸੇ ਤਰ੍ਹਾਂ ਜਾਨ ਬਚ ਜਾਵੇ।

Reported by:  PTC News Desk  Edited by:  KRISHAN KUMAR SHARMA -- May 03rd 2026 04:57 PM -- Updated: May 03rd 2026 04:59 PM
Gurdaspur : ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ, ਕ੍ਰਿਕਟ ਟੂਰਨਾਮੈਂਟ ਲਈ ਲਗਾ ਰਿਹਾ ਸੀ ਨੈਟ

Gurdaspur : ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ, ਕ੍ਰਿਕਟ ਟੂਰਨਾਮੈਂਟ ਲਈ ਲਗਾ ਰਿਹਾ ਸੀ ਨੈਟ

Gurdaspur : ਗੁਰਦਾਸਪੁਰ ਦੇ ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਭਿਖਾਰੀ ਹਾਰਨੀਆਂ ਦੇ ਵਿੱਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ, ਜਦੋਂ ਇੱਕ ਨੌਜਵਾਨ ਦੀ ਹਾਈ ਵੋਲਟੇਜ ਬਿਜਲੀ ਸਪਲਾਈ ਲਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕ੍ਰਿਕਟ ਟੂਰਨਾਮੈਂਟ ਦੌਰਾਨ ਵਾਪਰਿਆ ਹਾਦਸਾ


ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਸਮੇਂ ਇੰਦਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਪਿੰਡ ਵਿੱਚ ਕੁਝ ਦਿਨਾਂ ਬਾਅਦ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਲਈ ਆਪਣੇ ਸਾਥੀਆਂ ਦੇ ਨਾਲ ਗਰਾਉਂਡ ਦੇ ਚਾਰ-ਚੁਫੇਰੇ ਨੈਟ ਲਗਾ ਰਿਹਾ ਸੀ ਕਿ ਇਸੇ ਦੌਰਾਨ ਇੰਦਰਜੀਤ ਸਿੰਘ ਵੱਲੋਂ ਫੜਿਆ ਲੋਹੇ ਦਾ ਪਾਈਪ ਗਰਾਉਂਡ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਧਮਾਕਾ ਹੋਇਆ ਅਤੇ ਉਸਦੀ ਹਾਈ ਵੋਲਟੇਜ ਕਰੰਟ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।

ਬਚਾਉਣ ਲਈ ਮਿੱਟੀ 'ਚ ਵੀ ਦਬਾਇਆ

ਦੱਸਿਆ ਗਿਆ ਹੈ ਕਿ ਕਰੰਟ ਲੱਗਣ ਕਾਰਨ ਮ੍ਰਿਤਕ ਇੰਦਰਜੀਤ ਸਿੰਘ ਦੇ ਸਰੀਰ ਦਾ ਕਾਫੀ ਹਿੱਸਾ ਵੀ ਝੁਲਸ ਗਿਆ, ਜਿਸ ਤੋਂ ਬਾਅਦ ਇੰਦਰਜੀਤ ਸਿੰਘ ਨੂੰ ਉਚੇਰੇ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰਨ ਦੇ ਬਾਵਜੂਦ ਵੀ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਬਚਾਉਣ ਦੀ ਜੱਦੋ-ਜਹਿਦ ਕਰਦਿਆਂ ਉਸ ਦੇ ਸਰੀਰ ਨੂੰ ਜਮੀਨ ਵਿੱਚ ਵਿੱਚ ਡੂੰਘਾ ਖੱਡਾ ਪੁੱਟ ਕੇ ਦਬਾਇਆ ਗਿਆ ਸੀ ਕਿ ਸ਼ਾਇਦ ਉਸਦੀ ਕਿਸੇ ਤਰ੍ਹਾਂ ਜਾਨ ਬਚ ਜਾਵੇ।

ਗੈਸ ਸਿਲੰਡਰਾਂ ਦੀ ਸਪਲਾਈ ਦਾ ਕਰਦਾ ਸੀ ਕੰਮ

ਜਾਣਕਾਰੀ ਅਨੁਸਾਰ, ਇੰਦਰਜੀਤ ਸਿੰਘ ਇੰਡੇਨ ਗੈਸ ਏਜੰਸੀ ਕਾਹਨੂੰਵਾਨ ਵਿੱਚ ਟਰੱਕ ਡਰਾਈਵਰ ਵਜੋਂ ਗੈਸ ਸਿਲੰਡਰ ਦੀ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਸੱਤ ਮਹੀਨਿਆਂ ਦੇ ਬੇਟੇ ਨੂੰ ਛੱਡ ਗਿਆ ਹੈ। ਇਸ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਕਾਹਨੂੰਵਾਨ ਪੁਲਿਸ ਨੂੰ ਮਿਰਤਕ  ਦੇ ਪਰਿਵਾਰ ਵਾਲਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।

- PTC NEWS

Top News view more...

Latest News view more...

PTC NETWORK
PTC NETWORK