Mon, May 4, 2026
Whatsapp

Punjab Politics : ਪੱਛਮੀ ਬੰਗਾਲ ਵਰਗੇ ਨਤੀਜੇ ਹੁਣ 2027 'ਚ ਪੰਜਾਬ 'ਚ ਆਉਣਗੇ : ਸੁਨੀਲ ਜਾਖੜ

Sunil Jakhar on West Bengal Result : ਸੁਨੀਲ ਜਾਖੜ ਨੇ ਬੰਗਾਲ ਦੇ ਪਾਰਟੀ ਵਰਕਰਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਦੇ ਸਬਰ ਨੂੰ ਵੀ ਸਿਜਦਾ ਕੀਤਾ, ਜਿੰਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਜੁਲਮ ਦਾ ਡੱਟ ਕੇ ਟਾਕਰਾ ਕੀਤਾ ਅਤੇ ਸਭ ਦਾ ਸਾਥ ਸਭ ਦਾ ਵਿਕਾਸ ਕਰਨ ਵਾਲੀ ਪਾਰਟੀ ਦੀ ਸਰਕਾਰ ਬਣਾਈ।

Reported by:  PTC News Desk  Edited by:  KRISHAN KUMAR SHARMA -- May 04th 2026 06:34 PM -- Updated: May 04th 2026 06:40 PM
Punjab Politics : ਪੱਛਮੀ ਬੰਗਾਲ ਵਰਗੇ ਨਤੀਜੇ ਹੁਣ 2027 'ਚ ਪੰਜਾਬ 'ਚ ਆਉਣਗੇ : ਸੁਨੀਲ ਜਾਖੜ

Punjab Politics : ਪੱਛਮੀ ਬੰਗਾਲ ਵਰਗੇ ਨਤੀਜੇ ਹੁਣ 2027 'ਚ ਪੰਜਾਬ 'ਚ ਆਉਣਗੇ : ਸੁਨੀਲ ਜਾਖੜ

Sunil Jakhar on West Bengal Result : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੱਛਮੀ ਬੰਗਾਲ ਵਿਚ ਪ੍ਰਚੰਡ ਬਹੁਮਤ ਨਾਲ ਪਹਿਲੀ ਵਾਰ ਅਤੇ ਅਸਮ ਤੇ ਪੁੱਡੁਚੇਰੀ ਵਿਚ ਮੁੜ ਭਾਜਪਾ (BJP) ਦੀ ਸਰਕਾਰ ਬਣਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਨੂੰ ਦਿੰਦਿਆਂ ਆਖਿਆ ਹੈ ਕਿ ਪੱਛਮੀ ਬੰਗਾਲ ਵਰਗੇ ਨਤੀਜੇ ਹੀ 2027 ਵਿਚ ਪੰਜਾਬ (Punjab2027) ਵਿਚ ਆਉਣਗੇ।

ਅੱਜ ਇੱਥੇ ਪਾਰਟੀ ਹੈਡਕੁਆਰਟਰ ਵਿਖੇ ਵੱਖ ਵੱਖ ਸੂਬਿਆਂ ਵਿਚ ਪਾਰਟੀ ਨੂੰ ਮਿਲੀ ਜਿੱਤ ਦੇ ਜਸਨ ਮਨਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਬੰਗਾਲ ਦੇ ਪਾਰਟੀ ਵਰਕਰਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਦੇ ਸਬਰ ਨੂੰ ਵੀ ਸਿਜਦਾ ਕੀਤਾ, ਜਿੰਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਜੁਲਮ ਦਾ ਡੱਟ ਕੇ ਟਾਕਰਾ ਕੀਤਾ ਅਤੇ ਸਭ ਦਾ ਸਾਥ ਸਭ ਦਾ ਵਿਕਾਸ ਕਰਨ ਵਾਲੀ ਪਾਰਟੀ ਦੀ ਸਰਕਾਰ ਬਣਾਈ।


ਉਨ੍ਹਾਂ ਨੇ ਕਿਹਾ ਕਿ ਬੰਗਾਲ ਪਾਰਟੀ ਲਈ ਇਕ ਚੁਣੌਤੀ ਸੀ ਅਤੇ ਪਾਰਟੀ ਦੀ ਸਮੱਰਥ ਲੀਡਰਸ਼ਿਪ ਤੇ ਬੰਗਾਲ ਦੇ ਲੋਕਾਂ ਨੇ ਇਸ ਚੁਣੌਤੀ ਨੂੰ ਸਰ ਕੀਤਾ ਹੈ ਅਤੇ ਹੁਣ ਇਸੇ ਜੋਸ ਨਾਲ ਪਾਰਟੀ ਪੰਜਾਬ ਵਿਚ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਲੱਗ ਗਈ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਬੰਗਾਲ ਦੇ ਨਤੀਜੇ ਪਾਰਟੀ ਵਰਕਰਾਂ ਵਿਚ ਇਕ ਨਵਾਂ ਉਤਸਾਹ ਭਰਣਗੇ ਅਤੇ ਉਨ੍ਹਾਂ ਵਿਚ ਉਮੀਦ ਜਾਗੀ ਹੈ ਕਿ ਜੇਕਰ ਬੰਗਾਲ ਵਿਚ ਭਾਜਪਾ ਆ ਸਕਦੀ ਹੈ ਤਾਂ ਪੰਜਾਬ ਵਿਚ ਵੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਬੰਗਾਲ ਵਿਚ ਅਮਨ ਕਾਨੂੰਨ ਦੀ ਮਾੜੀ ਹਾਲਤ ਸੀ ਅਤੇ ਸਿਆਸੀ ਅਧਾਰ ਤੇ ਜੁਲਮ ਹੋ ਰਹੇ ਸੀ, ਪੰਜਾਬ ਵਿਚ ਵੀ ਹਾਲਾਤ ਕੁਝ ਸੁਖਾਵੇਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਹਰ ਮੁਹਾਜ ਤੇ ਫੇਲ ਸਾਬਿਤ ਹੋਈ ਹੈ । ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਦ੍ਰਿੜ ਨਿਸਚੈ ਅਤੇ ਕਠੋਰ ਮਿਹਨਤ ਨਾਲ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਜੁਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਨ ਵਿਚ ਪੰਜਾਬ ਪ੍ਰਤੀ ਵਿਸੇਸ਼ ਲਗਾਓ ਹੈ ਅਤੇ ਪਾਰਟੀ ਘਰ ਘਰ ਤੱਕ ਆਪਣਾ ਸੁਨੇਹਾ ਲੈਕੇ ਪਹੁੰਚੇਗੀ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਆਪ ਦਾ ਜਾਣਾ ਤੈਅ ਹੈ। ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨੂੰ ਬੱਸ ਵਿਚ ਬਿਠਾ ਕੇ ਦਿੱਲੀ ਰਾਸ਼ਟਰਪਤੀ ਭਵਨ ਲੈਕੇ ਜਾਣ ਸਬੰਧੀ ਸਵਾਲ ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਖਿਆਲ ਰੱਖਣ ਕਿਤੇ ਉਨ੍ਹਾਂ ਦੇ ਵਿਧਾਇਕਾਂ ਦੀ ਬੱਸ ਭਾਜਪਾ ਦਫ਼ਤਰ ਵੱਲ ਨਾ ਮੁੜ ਜਾਵੇ। 

ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦਾ ਨਾ ਕੇਵਲ ਪੰਜਾਬ ਵਿਚ ਸਗੋਂ ਦੇਸ਼ ਭਰ ਵਿਚ ਸਫਾਇਆ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਸੱਤਾਧਾਰੀ ਧਿਰ ਅੱਗੇ ਸੈਰੰਡਰ ਕਰ ਦਿੱਤਾ ਹੈ ਅਤੇ ਸੱਤਾਧਾਰੀ ਧਿਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਆਪਣੇ ਵਿਧਾਇਕਾਂ ਨੂੰ ਭ੍ਰਿਸ਼ਟ ਗਤੀਵਿਧੀਆਂ ਦੀ ਖੁੱਲ ਦੇ ਦਿੱਤੀ ਹੈ। ਅਜਿਹੇ ਹਾਲਾਤਾਂ ਵਿਚ ਪੰਜਾਬ ਲਈ ਆਉਣ ਵਾਲੇ ਕੁਝ ਮਹੀਨੇ ਮੁਸਕਿਲਾਂ ਭਰੇ ਹੋਣਗੇ ਪਰ ਭਾਜਪਾ ਪੰਜਾਬ ਤੇ ਪੰਜਾਬੀਆਂ ਦੇ ਹਰੇਕ ਹਿੱਤ ਦੀ ਰਾਖੀ ਲਈ ਦ੍ਰਿੜਤਾ ਨਾਲ ਖੜ੍ਹੀ ਹੈ।

- PTC NEWS

Top News view more...

Latest News view more...

PTC NETWORK
PTC NETWORK