Heatwave Advisory : ਗਰਮੀ ਦੇ ਮੱਦੇਨਜ਼ਰ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਸਲਾਹ ਜਾਰੀ, ਜਾਣੋ ਕੀ ਕਰਨਾ ਹੈ ਅਤੇ ਕੀ ਨਹੀਂ ?

Chandigarh Advisory : ਸਿਹਤ ਵਿਭਾਗ ਵੱਲੋਂ ਇਸ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਵਿਸ਼ੇਸ਼ ਸਲਾਹ ਜਾਰੀ ਕੀਤੀ ਗਈ ਹੈ। ਆਓ ਜਾਣਦੇ ਹਾਂ ਪੂਰੀ ਅਡਵਾਈਜ਼ਰੀ...

By  KRISHAN KUMAR SHARMA April 20th 2026 04:21 PM -- Updated: April 20th 2026 04:24 PM

Chandigarh Advisory : ਉੱਤਰ ਭਾਰਤ 'ਚ ਆਗਾਮੀ ਦਿਨਾਂ 'ਚ ਗਰਮੀ ਹੋਰ ਤਿੱਖੀ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੱਪ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਅਡਵਾਈਜ਼ਰੀ (Heatwave Advisory) ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਸ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਵਿਸ਼ੇਸ਼ ਸਲਾਹ ਜਾਰੀ ਕੀਤੀ ਗਈ ਹੈ। ਆਓ ਜਾਣਦੇ ਹਾਂ ਪੂਰੀ ਅਡਵਾਈਜ਼ਰੀ...

ਕੀ ਕਰਨਾ ਚਾਹੀਦਾ ਹੈ ?

ਹਾਇਡ੍ਰੇਟਿਡ ਰਹੋ: 

  • ਵਾਰ-ਵਾਰ ਵੱਧ ਤੋਂ ਵੱਧ ਪਾਣੀ ਪੀਓ, ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੇ। 
  • ਯਾਤਰਾ ਕਰਦੇ ਸਮੇਂ ਪੀਣ ਵਾਲਾ ਪਾਣੀ ਆਪਣੇ ਨਾਲ ਰੱਖੋ। 
  • ਤਰਜੀਹੀ ਤੌਰ 'ਤੇ ਪਾਣੀ, ਨਿੰਬੂ ਪਾਣੀ , ਲੱਸੀ, ਛਾਛ, ਜਲਜੀਰਾ, ਆਮ ਪੰਨਾ, ਨਾਰੀਅਲ ਪਾਣੀ ਜਾਂ ਹੋਰ ਸਥਾਨਕ ਤੌਰ 'ਤੇ ਉਪਲਬਧ ਕੁਦਰਤੀ ਪੀਣ ਵਾਲੇ ਪਦਾਰਥ ਲਓ। 
  • ਤਰਬੂਜ, ਖਰਬੂਜ਼ਾ, ਖੀਰਾ, ਸੰਤਰਾ, ਸਲਾਦ ਆਦਿ ਜਿਹੇ ਉੱਚ ਪਾਣੀ ਵਾਲੇ ਮੌਸਮੀ ਫਲ ਅਤੇ ਸਬਜ਼ੀਆਂ ਖਾਓ। 

ਸਰੀਰ ਢਕ ਕੇ ਰੱਖੋ :

  • ਸੂਰਜ ਦੇ ਸਿੱਧੇ ਸੰਪਰਕ ਤੋਂ ਬਚੋ।
  • ਚੰਗੀ ਤਰ੍ਹਾਂ ਹਵਾਦਾਰ ਤੇ ਠੰਢੀਆਂ ਥਾਵਾਂ 'ਤੇ ਘਰ ਦੇ ਅੰਦਰ ਰਹੋ। 
  • ਪਤਲੇ-ਢਿੱਲੇ, ਸੂਤੀ ਤੇ ਹਲਕੇ ਰੰਗ ਦੇ ਕੱਪੜੇ ਪਹਿਨੋ। 
  • ਸਿਰ ਢੱਕ ਕੇ ਰੱਖੋ, ਛੱਤਰੀ, ਟੋਪੀ ਆਦਿ ਦੀ ਵਰਤੋਂ ਕਰੋ।
  • ਧੁੱਪ ਵਿੱਚ ਬਾਹਰ ਜਾਂਦੇ ਸਮੇਂ ਜੁੱਤੇ ਜਾਂ ਚੱਪਲ ਪਾਓ।
  • ਦਿਨ ਵੇਲੇ ਘਰ ਦੀਆਂ ਖਿੜਕੀਆਂ ਤੇ ਪਰਦੇ ਬੰਦ ਰੱਖੋ, ਰਾਤ ਨੂੰ ਖੋਲ੍ਹੋ। 

ਨਿਯਮਿਤ ਤੌਰ 'ਤੇ ਕਮਜ਼ੋਰ ਲੋਕਾਂ ਦੀ ਜਾਂਚ ਕਰੋ ਜੋ ਵਧੇਰੇ ਜੋਖਮ ਵਿੱਚ ਹਨ: 

  • ਬੱਚੇ (ਸ਼ਿਸ਼ੂ) ਅਤੇ ਛੋਟੇ ਬੱਚੇ 
  • ਗਰਭਵਤੀ ਮਹਿਲਾਵਾਂ 
  • ਬਾਹਰ ਕੰਮ ਕਰਨ ਵਾਲੇ ਲੋਕ। 
  • ਉਹ ਲੋਕ ਜਿਨ੍ਹਾਂ ਨੂੰ ਮਾਨਸਿਕ ਬਿਮਾਰੀ ਹੈ। 
  • ਉਹ ਲੋਕ ਜੋ ਸਰੀਰਕ ਤੌਰ 'ਤੇ ਬਿਮਾਰ ਹਨ, ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਨਾਲ। 
  • ਬਜ਼ੁਰਗ ਜਾਂ ਬਿਮਾਰ ਲੋਕ ਜੋ ਇਕੱਲੇ ਰਹਿੰਦੇ ਹਨ।

ਕੀ ਨਹੀਂ ਕਰਨਾ ਚਾਹੀਦਾ ਹੈ 

  • ਜਦੋਂ ਤੱਕ ਜ਼ਰੂਰੀ ਨਾ ਹੋਵੇ ਧੁੱਪ ਵਿੱਚ ਬਾਹਰ ਨਾ ਨਿਕਲੋ। 
  • ਬਾਅਦ  ਦੁਪਹਿਰ  ਬਾਹਰ ਸਖ਼ਤ ਗਤੀਵਿਧੀਆਂ ਤੋਂ ਬਚੋ। 
  • ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫਟ ਡ੍ਰਿੰਕਸ ਜਾਂ ਵੱਡੀ ਮਾਤਰਾ ਵਿੱਚ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਰੀਰ ਦੇ ਤਰਲ ਪਦਾਰਥਾਂ ਦੀ ਜ਼ਿਆਦਾ ਕਮੀ ਦਾ ਕਾਰਨ ਬਣ ਸਕਦੇ ਹਨ ਜਾਂ ਪੇਟ ਵਿੱਚ ਕੜਵੱਲ ਪੈਦਾ ਕਰ ਸਕਦੇ ਹਨ।
  • ਬਾਸੀ ਭੋਜਨ ਨਾ ਖਾਓ।
  • ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿੱਚ ਨਾ ਛੱਡੋ।

Related Post