Chandigarh News : ਮੈਡਮ ਨੇ ਵਿਦਿਆਰਥੀ ਨਾਲ ਪਾਈ ਪਿਆਰ ਦੀ ਪੀਂਘ, ਪ੍ਰੇਸ਼ਾਨ ਪਤੀ ਨੇ ਇੱਕ ਲਾਈਨ ਲਿਖ ਕੇ ਜੀਵਨਲੀਲ੍ਹਾ ਕੀਤੀ ਸਮਾਪਤ
Chandigarh News : ਘਟਨਾ ਚੰਡੀਗੜ੍ਹ ਦੇ ਮੌਲੀਜਾਗਰਾਂ ਦੀ ਹੈ। ਨੌਜਵਾਨ ਮੋਨੂੰ ਤੇ ਕੋਮਲ ਨੇ ਦੋਵੇਂ ਸਕੂਲ 'ਚ ਇੱਕਠੇ ਪੜ੍ਹਦੇ ਸਨ ਅਤੇ ਦੋਵਾਂ ਨੇ ਇੱਕ-ਦੂਜੇ ਨਾਲ ਪਿਆਰ ਕਰਕੇ ਲਵ ਮੈਰਿਜ ਵੀ ਕਰ ਲਈ ਸੀ, ਪਰ ਇਹ ਖੁਸ਼ੀਆਂ ਜ਼ਿਆਦਾ ਦੇਰ ਨਹੀਂ ਟਿਕੀਆਂ।
Chandigarh News : ਚੰਡੀਗੜ੍ਹ 'ਚ ਲਵ ਮੈਰਿਜ ਕਰਕੇ ਘਰ ਵਸਾਉਣ ਵਾਲੇ ਜੋੜੇ ਦੀ ਜ਼ਿੰਦਗੀ ਉਦੋਂ ਉੱਜੜ ਗਈ, ਜਦੋਂ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਹੋਰ ਮੁੰਡੇ ਦੀ ਐਂਟਰੀ ਹੋ ਗਈ। ਇਸ ਅਨੋਖੀ ਤੇ ਰੂਹ ਕੰਬਾਊ ਘਟਨਾ ਨੇ ਪਤੀ ਨੂੰ ਐਨਾ ਪ੍ਰੇਸ਼ਾਨ ਕੀਤਾ ਕਿ ਉਸ ਨੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਘਟਨਾ ਚੰਡੀਗੜ੍ਹ ਦੇ ਮੌਲੀਜਾਗਰਾਂ ਦੀ ਹੈ। ਨੌਜਵਾਨ ਮੋਨੂੰ ਤੇ ਕੋਮਲ ਨੇ ਦੋਵੇਂ ਸਕੂਲ 'ਚ ਇੱਕਠੇ ਪੜ੍ਹਦੇ ਸਨ ਅਤੇ ਦੋਵਾਂ ਨੇ ਇੱਕ-ਦੂਜੇ ਨਾਲ ਪਿਆਰ ਕਰਕੇ ਲਵ ਮੈਰਿਜ ਵੀ ਕਰ ਲਈ ਸੀ, ਪਰ ਇਹ ਖੁਸ਼ੀਆਂ ਜ਼ਿਆਦਾ ਦੇਰ ਨਹੀਂ ਟਿਕੀਆਂ।
ਮੋਨੂੰ ਤੇ ਕੋਮਲ ਦੀ ਹੋਈ ਸੀ ਲਵ ਮੈਰਿਜ
ਜਾਣਕਾਰੀ ਅਨੁਸਾਰ, 33 ਸਾਲਾ ਮੋਨੂੰ ਨੇ ਕੋਮਲ ਦੇ ਪਰਿਵਾਰ ਨਾਲ ਲੜ ਕੇ ਉਸ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ ਵਿਆਹ ਲਈ ਕੋਮਲ ਨਾਲ ਆਪਣੀ ਜ਼ਿੰਦਗੀ ਨੂੰ ਵੀ ਦਾਅ 'ਤੇ ਲਾ ਦਿੱਤਾ ਸੀ, ਜਿਸ ਪਿੱਛੋਂ ਪਰਿਵਾਰ ਵਿਆਹ ਲਈ ਸਹਿਮਤ ਹੋਇਆ ਸੀ। 8 ਸਾਲ ਤੱਕ ਇਹ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀ। ਦੋਵੇਂ ਮੌਲੀਜਾਗਰਾਂ ਦੇ ਮੌਲੀ ਕੰਪਲੈਕਸ 'ਚ ਰਹਿ ਰਹੇ ਸਨ ਅਤੇ ਇਸ ਦੌਰਾਨ ਇੱਕ 6 ਸਾਲ ਦੀ ਬੱਚੀ ਵੀ ਘਰ 'ਚ ਪੈਦਾ ਹੋਈ, ਪਰ ਇਸ ਪਿੱਛੋਂ ਕੋਮਲ, ਘਰ ਵਿੱਚ ਬੱਚਿਆਂ ਦੀ ਸਕੂਲੀ ਵਿਦਿਆਰੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ ਅਤੇ ਮੋਨੂੰ ਈ-ਰਿਕਸ਼ਾ ਚਲਾ ਕੇ ਗੁਜਾਰਾ ਕਰਦਾ ਸੀ।
ਟਿਊਸ਼ਨ ਦੌਰਾਨ ਕੋਮਲ ਦਾ ਵਿਦਿਆਰਥੀ ਨਾਲ ਪਿਆ ਪਿਆਰ
ਟਿਊਸ਼ਨ ਦੌਰਾਨ ਕੋਮਲ ਕੋਲ ਕਈ ਵਿਦਿਆਰਥੀ ਪੜ੍ਹਨ ਆਉਂਦੇ ਸਨ, ਜਿਨ੍ਹਾਂ ਵਿਚੋਂ ਇੱਕ ਸੰਨੀ ਨਾਮ ਦੇ ਮੁੰਡੇ ਨਾਲ ਉਸ ਦੇ ਨੇੜਤਾ ਵਧੀ ਅਤੇ ਫਿਰ ਇਹ ਨਾਜਾਇਜ਼ ਸਬੰਧਾਂ 'ਚ ਬਦਲ ਗਈ। ਜਦੋਂ ਮੋਨੂੰ ਨੂੰ ਇਸ ਸਬੰਧੀ ਪਤਾ ਲੱਇਗਆ ਤਾਂ ਉਹ ਬਹੁਤ ਪ੍ਰੇਸ਼ਾਨ ਸੀ ਅਤੇ ਦੋਵਾਂ ਦੇ ਰਿਸ਼ਤੇ ਵਿੱਚ ਦਰਾੜ ਆ ਗਈ। ਉਸ ਨੇ ਕੋਮਲ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਵਿਦਿਆਰਥੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਅਤੇ ਪੇਕੇ ਚਲੀ ਗਈ।
ਪੂਰੀ ਤਰ੍ਹਾਂ ਟੁੱਟ ਗਿਆ ਸੀ ਮੋਨੂੰ
ਮੋਨੂ ਦੀ ਛੋਟੀ ਭਾਬੀ ਰੂਬੀ ਦੇ ਮੁਤਾਬਕ, ਖੁਦਕੁਸ਼ੀ ਤੋਂ ਕਰੀਬ 15 ਦਿਨ ਪਹਿਲਾਂ ਸੰਨੀ 15 ਤੋਂ 20 ਨੌਜਵਾਨਾਂ ਨਾਲ ਉਨ੍ਹਾਂ ਦੇ ਘਰ ਆਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਘਰ ਦੇ ਬਾਹਰ ਹੰਗਾਮਾ ਕੀਤਾ ਅਤੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ, "ਕੋਮਲ ਮੇਰੀ ਹੈ, ਮੈਂ ਉਸ ਨੂੰ ਆਪਣੇ ਨਾਲ ਲੈ ਜਾਵਾਂਗਾ।" ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ, ਪਰ ਉਸ ਵੇਲੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਹੀ ਕੋਮਲ ਆਪਣੇ ਪੇਕੇ ਘਰ ਚਲੀ ਗਈ, ਜਿਸ ਕਾਰਨ ਪਤੀ-ਪਤਨੀ ਵਿਚਕਾਰ ਦੂਰੀ ਹੋਰ ਵੱਧ ਗਈ।
[ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਤਣਾਅ ਜਾਂ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੇ "ਜੀਵਨ ਆਸਥਾ" ਹੈਲਪਲਾਈਨ ਨੰਬਰ 1800-233-3330 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਨਾਲ ਹੀ ਤੁਸੀਂ ਮਦਦ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਰੂਰ ਕਰੋ।]
ਮੋਨੂੰ ਨੇ ਜੀਵਨਲੀਲ੍ਹਾ ਸਮਾਪਤ ਕਰਨ ਤੋਂ ਪਹਿਲਾਂ ਵੀਡੀਓ 'ਚ ਬਿਆਨ ਕੀਤਾ ਦਰਦ
ਪਰਿਵਾਰ ਦੇ ਮੁਤਾਬਕ, ਪਤਨੀ ਦੇ ਵੱਖ ਹੋ ਜਾਣ ਤੋਂ ਬਾਅਦ ਮੋਨੂ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਟੁੱਟ ਗਿਆ ਸੀ। ਜੀਵਨਲੀਲ੍ਹਾ ਤੋਂ ਪਹਿਲਾਂ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਉਹ ਆਪਣੇ ਭਰਾ ਸਾਹਮਣੇ ਰੋਂਦਿਆਂ ਆਪਣਾ ਦਰਦ ਬਿਆਨ ਕਰਦਾ ਨਜ਼ਰ ਆਉਂਦਾ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਹ ਆਪਣਾ ਵਿਆਹੀ ਰਿਸ਼ਤਾ ਬਚਾਉਣਾ ਚਾਹੁੰਦਾ ਸੀ ਅਤੇ ਕਈ ਵਾਰ ਕੋਮਲ ਨੂੰ ਵਾਪਸ ਘਰ ਆਉਣ ਲਈ ਮਨਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਪਰਿਵਾਰ ਦਾ ਮੰਨਣਾ ਹੈ ਕਿ ਇਸੇ ਤਣਾਅ ਅਤੇ ਨਿਰਾਸ਼ਾ ਨੇ ਮੋਨੂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ।
ਪੁਲਿਸ ਨੇ ਡਾਇਰੀ, ਵੀਡੀਓ ਆਦਿ ਸਬੂਤਾਂ ਦੇ ਆਧਾਰ 'ਤੇ ਜਾਂਚ ਅਰੰਭੀ
ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ, ਮੌਕੇ ਤੋਂ ਮਿਲੀ ਡਾਇਰੀ, ਵੀਡੀਓ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕੇਸ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਾਂਚ ਦੌਰਾਨ ਦੋਸ਼ੀਆਂ ਦਾ ਪੱਖ ਵੀ ਦਰਜ ਕੀਤਾ ਜਾਵੇਗਾ। ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ...
ਅੰਮ੍ਰਿਤਸਰ ਦੇ ਸ਼ਰਧਾਲੂਆਂ ਵਾਲੀ ਬੱਸ ਹੋਈ ਹਾਦਸਾਗ੍ਰਸਤ, 2 ਦੀ ਮੌਤ, 7 ਜ਼ਖਮੀ
NEET ਦੇ ਨਤੀਜੇ ਨੇ ਲਈ ਮਾਸੂਮ ਦੀ ਜਾਨ! ਅਹਿਲਿਆਨਗਰ 'ਚ ਵਿਦਿਆਰਥਣ ਨੇ ਕੀਤਾ ਸੁਸਾਈਡ
Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ ਲੱਗੀ ਅੱਗ; ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ