Chandigarh Mayor Election 2023: ਅੱਜ ਸ਼ਾਮ 5 ਵਜੇ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਨਾਮਜ਼ਦਗੀ ਭਰੀਆਂ ਜਾਣਗੀਆਂ। ਇਨ੍ਹਾਂ ਨਾਮਜ਼ਦਗੀਆਂ ਨੂੰ ਸ਼ਾਮ 5 ਵਜੇ ਤੱਕ ਭਰਿਆ ਜਾਵੇਗਾ।

By  Aarti January 12th 2023 10:17 AM

ਚੰਡੀਗੜ੍ਹ: ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਦਾ ਬਿਗੁੱਲ ਵੱਜ ਚੁੱਕਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਇਨ੍ਹਾਂ ਨਾਮਜ਼ਦਗੀਆਂ ਨੂੰ ਸ਼ਾਮ 5 ਵਜੇ ਤੱਕ ਭਰਿਆ ਜਾਵੇਗਾ। ਨਗਰ ਨਿਗਮ ਦੀਆਂ ਚੋਣਾਂ 17 ਜਨਵਰੀ ਨੂੰ ਸਵੇਰੇ 11 ਵਜੇ ਨਗਰ ਨਿਗਮ ਭਵਨ ਵਿੱਚ ਹੋਣਗੀਆਂ।

ਦੱਸ ਦਈਏ ਕਿ ਨਗਰ ਨਿਗਮ ’ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ 14-14 ਕੌਂਸਲਰ ਹਨ। ਜਦਕਿ 6 ਕੌਂਸਲਰ ਕਾਂਗਰਸ ਦਾ ਅਤੇ 1 ਕੌਂਸਲਰ ਸ਼੍ਰੋਮਣੀ ਅਕਾਲੀ ਦਲ ਦਾ ਹੈ। 

ਭਾਜਪਾ ਵੱਲੋਂ ਅਰੂਣ ਗੁਪਤਾ ਅਤੇ ਆਮ ਆਦਮੀ ਪਾਰਟੀ ਵੱਲੋਂ ਜਸਬੀਰ ਸਿੰਘ ਲਾਡੀ ਦਾ ਨਾਂ ਮੇਅਰ ਦੇ ਅਹੁਦੇ ਲਈ ਸਭ ਤੋਂ ਅੱਗੇ ਚਲ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕਾਂਗਰਸ ਨੇ ਸਾਲ 2022 ਦੇ ਵਾਂਗ ਚੋਣਾਂ ਦਾ ਬਾਇਕਾਟ ਕੀਤਾ ਤਾਂ ਚੋਣਾਂ 30 ਵੋਟਾਂ ਦੇ ਨਾਲ ਹੋਣਗੀਆਂ। ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਕੌਂਸਲਰ ਵੀ 2022 ਦੇ ਵਾਂਗ ਇਸ ਵਾਰ ਵੀ ਬਾਇਕਾਟ ਕਰਦਾ ਹੈ ਤਾਂ 29 ਵੋਟਾਂ ’ਚ ਚੋਣਾਂ ਹੋਣਗੀਆਂ। 

ਪਿਛਲੇ ਸਾਲ ਹੋਈਆਂ ਨਿਗਮ ਚੋਣਾਂ 'ਚ 'ਆਪ' ਨੂੰ 14 ਸੀਟਾਂ ਨਾਲ ਬਹੁਮਤ ਮਿਲਿਆ ਸੀ, ਜਦਕਿ ਭਾਜਪਾ ਨੂੰ 12 ਅਤੇ ਕਾਂਗਰਸ ਨੂੰ 8 ਮਿਲੇ ਸਨ। ਦੋ ਕਾਂਗਰਸੀ ਕੌਂਸਲਰ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦੀ ਗਿਣਤੀ 14 ਹੋ ਗਈ। 35 ਮੈਂਬਰੀ ਨਗਰ ਨਿਗਮ ਵਿੱਚੋਂ 9 ਨਾਮਜ਼ਦ ਕੌਂਸਲਰ ਹਨ। ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।

-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਪੰਜਾਬ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਦੂਜਾ ਦਿਨ, ਦੋਰਾਹਾ ਤੋਂ ਯਾਤਰਾ ਹੋਈ ਆਰੰਭ

Related Post