ਮੁਰਗੀਆਂ ਲਈ ਲਾਹੇਵੰਦ ਕੰਕੜ-ਪੱਥਰ; NonVeg ਪ੍ਰੇਮੀਆਂ ਨੂੰ ਹੋ ਸਕਦਾ Kidney stone !

By  Aarti December 8th 2022 06:27 PM

chickens are fed with rocks and stones: ਮੁਰਗੀਆਂ ਨੂੰ ਦਾਣੇ ਦੇ ਨਾਲ ਨਾਲ ਕੰਕੜ ਪੱਥਰ ਵੀ ਖਾਣ ਨੂੰ ਦਿੱਤਾ ਜਾਂਦਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਮੁਰਗੀਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੁੰਦੀ ਹੈ। ਇਸ ਗੱਲ ਉੱਤੇ ਕੋਈ ਵੀ ਯਕੀਨ ਨਹੀਂ ਕਰੇਗਾ ਪਰ ਅਜਿਹਾ ਅਸਲ ਵਿੱਚ ਹੁੰਦਾ ਹੈ। ਇਨ੍ਹਾਂ ਹੀ ਨਹੀਂ ਮੁਰਗੀਆਂ ਨੂੰ ਇਨ੍ਹਾਂ ਨੂੰ ਖਾਣ ਦੇ ਨਾਲ ਕੋਈ ਦਿੱਕਤ ਵੀ ਨਹੀਂ ਹੁੰਦੀ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਰਗੀਆਂ ਨੂੰ ਦਾਣੇ ਦੇ ਨਾਲ ਕੱਕੜ ਪੱਥਰ ਖਾਣ ਨੂੰ ਦੇਣ ਦੇ ਪਿੱਛੇ ਵਿਗਿਆਨਿਕ ਕਾਰਨ ਹੈ। ਦੱਸ ਦਈਏ ਕਿ ਮੁਰਗੀਆਂ ਦੇ ਆਂਡੇ ਦੀ ਮਜ਼ਬੂਤੀ ਦੇਣ ਦੇ ਲਈ ਉਨ੍ਹਾਂ ਨੂੰ ਕੰਕੜ ਪੱਥਰ ਖਾਣ ਨੂੰ ਦਿੱਤਾ ਜਾਂਦਾ ਹੈ। ਪੋਲਟ੍ਰੀ ਮਾਹਰਾਂ ਦਾ ਕਹਿਣਾ ਹੈ ਕਿ ਪੱਥਰ ਅਤੇ ਕੰਕੜ ਖਾਣ ਨਾਲ ਮੁਰਗੀਆੰ ਜਦੋ ਮਜ਼ਬੂਤ ਆਂਡੇ ਦੇਣ ਲਗਦੀ ਹੈ ਤਾਂ ਇਨ੍ਹਾਂ ਦੇ ਟੁੱਟਣ ਦਾ ਖਤਰਾ ਘੱਟ ਹੋ ਜਾਂਦਾ ਹੈ। ਜਿਸ ਨਾਲ ਮੁਰਗੀ ਪਾਲਕਾਂ ਨੂੰ ਨੁਕਸਾਨ ਵੀ ਘੱਟ ਹੋ ਜਾਂਦਾ ਹੈ। 

ਇਨ੍ਹਾਂ ਹੀ ਨਹੀਂ ਕਈ ਪੋਲਟ੍ਰੀ ਫਾਰਮ ’ਚ ਮੁਰਗੀਆਂ ਨੂੰ ਸੜਕ ਬਣਾਉਣ ਚ ਇਸਤੇਮਾਲ ਕੀਤੀ ਜਾਣ ਵਾਲੀ ਗ੍ਰੇ ਕਲਰ ਦੀ ਮਿੱਟੀ ਵੀ ਖਾਣ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੁਰਗੀਆਂ ਦੇ ਆਂਡੇ ਨੂੰ ਮਜ਼ਬੂਤ ਬਣਾਉਣ ਦੇ ਲਈ ਕੈਲਸ਼ੀਅਮ ਦੀਆਂ ਦਵਾਈਆਂ ਵੀ ਦਿੱਤੀ ਜਾਂਦੀ ਹੈ। ਹਾਲਾਂਕਿ ਜਿਆਦਾ ਮਾਤਰਾ ’ਚ ਕੈਲਸ਼ੀਅਮ ਦੀਆਂ ਦਵਾਈਆਂ ਦੇਣ ਕਾਰਨ ਕਾਫੀ ਨੁਕਸਾਨ ਹੁੰਦਾ ਹੈ ਜਿਸ ਕਾਰਨ ਮੁਰਗੀਆਂ ਨੂੰ ਕੰਕੜ ਪੱਥਰ ਖਾਣ ਨੂੰ ਦਿੱਤੇ ਜਾਂਦੇ ਹਨ। 

ਇਸ ਗੱਲ ਦੀ ਕੋਈ ਵਿਗਿਆਨਿਕ ਜਾਂਚ ਸਾਹਮਣੇ ਨਹੀਂ ਹੈ ਕਿ ਕੰਕੜ ਪੱਥਰ ਖਾਣ ਵਾਲੀਆਂ ਮੁਰਗੀਆਂ ਨੂੰ ਖਾਣ ਨਾਲ ਕਿਡਨੀ ਸਟੋਨ ਹੋ ਸਕਦਾ ਹੈ। ਕਈ ਲੋਕਾਂ ਨੂੰ ਇਸ ਗੱਲ ਦਾ ਖਦਸ਼ਾ ਰਹਿੰਦਾ ਹੈ ਕਿ ਪਰ ਇਹ ਅਜੇ ਤੱਕ ਮਿੱਥ ਹੀ ਸਾਬਿਤ ਹੋਇਆ ਹੈ। ਇਹ ਖ਼ਬਰ ਸਿਰਫ ਜਾਣਕਾਰੀ ਲਈ ਹੈ ਇਸ ਸਬੰਧੀ ਪੀਟੀਸੀ ਨਿਊਜ਼ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ। 

ਇਹ ਵੀ ਪੜੋ: Dumping Ground ਬਣਿਆ ਪੰਜਾਬੀ ਯੂਨੀਵਰਸਿਟੀ ਦਾ ਕੈਂਪਸ

Related Post