ਕਿਸਾਨ ਅੰਦੋਲਨ 'ਤੇ CM ਖੱਟਰ ਦਾ ਵੱਡਾ ਬਿਆਨ, ਬੋਲੇ; ਸਿੱਧੇ ਤੌਰ 'ਤੇ ਕੀਤੀ ਜਾ ਰਹੀ ਰਾਜਨੀਤੀ

By  KRISHAN KUMAR SHARMA February 15th 2024 01:48 PM

farmers-protest-2.0: ਮੁੱਖ ਮੰਤਰੀ ਹਰਿਆਣਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜੋ ਮੰਗਾਂ ਹਨ, ਉਹ ਹਰਿਆਣਾ ਸਰਕਾਰ ਤੋਂ ਨਹੀਂ, ਸਗੋਂ ਕੇਂਦਰ ਸਰਕਾਰ ਕੋਲੋਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਦਿੱਲੀ ਜਾਣਾ ਹਰ ਕਿਸੇ ਦਾ ਜਮਹੂਰੀ ਹੱਕ ਹੈ ਪਰ ਕਿਸੇ ਨੇ ਕਿਸੇ ਨਾ ਕਿਸੇ ਇਰਾਦੇ ਨਾਲ ਜਾਣਾ ਚਾਹੀਦਾ ਹੈ। ਇਸ ਲਈ ਇੱਥੇ ਧਿਆਨ ਦੇਣ ਦੀ ਗੱਲ ਹੈ ਕਿ ਇਸ ਅੰਦੋਲਨ ਦਾ ਮਕਸਦ ਕੀ ਹੈ? ਇਸ ਤਰ੍ਹਾਂ ਦਾ ਮਾਹੌਲ ਨਾਲ ਕਈ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਨਾਗਰਿਕਾਂ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਉਨ੍ਹਾਂ ਦੀ ਸੁਰੱਖਿਆ ਵੀ ਕਰਨੀ ਹੈ।

ਚੜੂਨੀ ਦੀ ਕੀਤੀ ਤਾਰੀਫ਼

ਮੁੱਖ ਮੰਤਰੀ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ''ਸਾਨੂੰ ਕਿਸਾਨਾਂ ਦੇ ਦਿੱਲੀ ਜਾਣ 'ਤੇ ਕੋਈ ਇਤਰਾਜ਼ ਨਹੀਂ ਹੈ, ਪਰ ਟਰੈਕਟਰ ਆਦਿ ਟਰਾਂਸਪੋਰਟ ਦਾ ਹਿੱਸਾ ਨਹੀਂ ਹਨ। ਸਾਰੀ ਗੱਲਬਾਤ ਲੋਕਤੰਤਰੀ ਢੰਗ ਨਾਲ ਹੁੰਦੀ ਹੈ। ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ। ਸਾਰੇ ਮਸਲੇ ਗੱਲਬਾਤ ਨਾਲ ਹੱਲ ਹੁੰਦੇ ਹਨ। ਅਜਿਹੇ ਮੁੱਦੇ ਲੋਕ ਸਭਾ ਵਿੱਚ ਸੰਸਦ ਵਿੱਚ ਉਠਾਉਣੇ ਚਾਹੀਦੇ ਹਨ। ਗੁਰਨਾਮ ਸਿੰਘ ਚੜੂਨੀ ਦੀ ਸੋਚ ਦੀ ਤਾਰੀਫ਼ ਕਰਦਾ ਹਾਂ।''

ਪੰਜਾਬ ਸਰਕਾਰ ਦੇ ਬਿਆਨ 'ਤੇ ਬੋਲੇ ਖੱਟਰ

ਮੁੱਖ ਮੰਤਰੀ ਖੱਟਰ (Haryana CM) ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਬਿਆਨ 'ਤੇ ਕਿਹਾ ਕਿ, ਪੰਜਾਬ ਦਾ ਤਜ਼ਰਬਾ ਨਵਾਂ ਹੈ, ਜਦਕਿ ਸਾਡਾ ਪੁਰਾਣਾ। ਉਨ੍ਹਾਂ ਕਿਹਾ, ''ਮੈਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਕੇਂਦਰ ਨਾਲ ਇਸ ਮਾਮਲੇ 'ਤੇ ਗੱਲ ਹੋਵੇਗੀ ਤਾਂ ਗੱਲ ਹੋਵੇਗੀ। ਅਸੀਂ ਕਿਸਾਨਾਂ ਲਈ ਬਹੁਤ ਕੰਮ ਕੀਤਾ ਹੈ। ਸਾਡੇ ਕਿਸਾਨ ਸੰਤੁਸ਼ਟ ਹਨ। ਅਸੀਂ 14 ਫਸਲਾਂ ਐਮ.ਐਸ.ਪੀ. 'ਤੇ ਖਰੀਦਦੇ ਹਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ  ਇਸ ਲਈ ਪੰਜਾਬ ਸਰਕਾਰ ਨੂੰ ਵੀ ਮਨਾਉਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਬਹੁਤ ਕੁਝ ਦੇ ਰਹੀ ਹੈ, ਵਾਜਬ ਭਾਅ ਅਤੇ ਮੁਆਵਜ਼ਾ ਮਿਲ ਰਿਹਾ ਹੈ, ਜੇਕਰ ਪੰਜਾਬ ਸਰਕਾਰ ਵੀ ਅਜਿਹਾ ਪ੍ਰਬੰਧ ਕਰ ਲਵੇ ਤਾਂ ਪੰਜਾਬ ਦੇ ਕਿਸਾਨਾਂ ਦੀਆਂ ਅੱਧੀਆਂ ਤੋਂ ਵੱਧ ਸਮੱਸਿਆਵਾਂ ਹੱਲ ਹੋ ਜਾਣਗੀਆਂ।

ਕਿਸਾਨ ਅੰਦੋਲਨ 'ਚ ਹੋ ਰਹੀ ਰਾਜਨੀਤੀ

ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰਾਮ ਮੰਦਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦਿੱਤੇ ਬਿਆਨ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਕਿਹਾ ਕਿ ਇਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਿਆਸਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਤਰ੍ਹਾਂ ਕਰਨਾ, ਇਹ ਲੋਕਤੰਤਰੀ ਤਰੀਕਾ ਨਹੀਂ ਹੈ, ਅਸੀਂ ਆਪਣੇ ਹਰਿਆਣਾ ਵਿੱਚ ਅਮਨ-ਕਾਨੂੰਨ ਦੀ ਚਿੰਤਾ ਕਰਾਂਗੇ। ਪਿਛਲੀ ਵਾਰ ਲਾਲ ਕਿਲ੍ਹੇ ਦਾ ਕੀ ਸੀ ਨਜ਼ਾਰਾ? ਕੀ ਦੇਸ਼ ਇਹੀ ਚਾਹੁੰਦਾ ਹੈ? ਖੱਟਰ (CM Khattar) ਨੇ ਕਿਹਾ ਕਿ ਹੁਣ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਸ ਵਿੱਚ ਕਿਸਾਨਾਂ ਅਤੇ ਜਵਾਨਾਂ ਨੂੰ ਵੀ ਸੱਟਾਂ ਲਧੱਗੀਆਂ ਹਨ ਅਤੇ ਹੁਣ ਇਸ ਵਿੱਚ ਸਿਰਫ਼ ਰਾਜਨੀਤੀ ਹੋ ਰਹੀ ਹੈ।

Related Post