Sangrur ਡੀਸੀ ਦਫ਼ਤਰ ਅੱਗੇ ਕਿਸਾਨ ਜਥੇਬੰਦੀ ਵੱਲੋਂ ਧਰਨਾ , ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਗਰਜੇ ਕਿਸਾਨ
Sangrur News : ਜਿੱਥੇ ਇੱਕ ਪਾਸੇ ਨਵੀਂ ਟੈਕਨੋਲੋਜੀ ਦੇ ਨਾਲ ਆਮ ਜਨਤਾ ਨੂੰ ਡਿਜੀਟਲ ਉਪਕਰਨਾਂ ਨਾਲ ਸਰਕਾਰ ਜੋੜਨਾ ਚਾਹੁੰਦੀ ਹੈ ਤਾਂ ਉੱਥੇ ਹੀ ਇਸ ਦੇ ਨੁਕਸਾਨ ਵੀ ਸਾਹਮਣੇ ਆ ਰਹੇ ਹਨ। ਬਿਜਲੀ ਦੇ ਸਮਾਰਟ ਮੀਟਰਾਂ ਨੂੰ ਲੈ ਕੇ ਕਿਸਾਨਾਂ ਦੇ ਕਈ ਸਵਾਲ ਹਨ ਅਤੇ ਕਿਸਾਨ ਇਹ ਚਾਹੁੰਦੇ ਹਨ ਕਿ ਉਹਨਾਂ ਦੇ ਸਮਾਰਟ ਮੀਟਰ ਨਾ ਲੱਗਣ ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਵੱਖ ਵੱਖ ਜ਼ਿਲ੍ਹੇ ਦੇ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਸਨ।
ਉੱਥੇ ਹੀ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਮੋਰਚੇ ਵੱਲੋਂ ਇੱਕ ਦਸੰਬਰ ਨੂੰ ਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤੇ ਗਏ ਸਨ ਕਿ ਡਿਜੀਟਲ ਮੀਟਰ ਉਹਨਾਂ ਦੇ ਪਿੰਡਾਂ ਵਿੱਚ ਨਾ ਲੱਗਣ ਕਿਉਂਕਿ ਇਹਨਾਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਮੋਟਰਾਂ ਉੱਪਰ ਵੀ ਇਹ ਸਮਾਰਟ ਮੀਟਰ ਲਗਾਏ ਜਾਣਗੇ ਅਤੇ ਜਿਸ ਨਾਲ ਉਹਨਾਂ ਦੀ ਮੋਟਰਾਂ ਦੇ ਬਿੱਲ ਵੀ ਆਉਣਗੇ।
ਉਸ ਨੂੰ ਦੇਖਦੇ ਹੋਏ ਉਹਨਾਂ ਨੇ ਜਦੋਂ ਦੇਖਿਆ ਕਿ ਸਰਕਾਰ ਵੱਲੋਂ ਕੋਈ ਵੀ ਉਨਾਂ ਦੀ ਮੰਗ 'ਤੇ ਜਵਾਬ ਨਹੀਂ ਆਇਆ ਤਾਂ ਅੱਜ ਉਹਨਾਂ ਵੱਲੋਂ ਪੰਜਾਬ ਦੇ ਸਾਰੇ ਡੀਸੀਆਂ ਦੇ ਦਫਤਰਾਂ ਬਾਹਰ ਧਰਨੇ ਲਗਾਏ ਗਏ ਹਨ। ਉਹਨਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਨੂੰ ਕਿ ਜੋ ਸਮਾਰਟ ਮੀਟਰ ਅਤੇ ਬਿਜਲੀ ਦੇ 100 ਦੇ ਉੱਪਰ ਸਰਕਾਰ ਕੰਮ ਕਰ ਰਹੀ ਹੈ ,ਉਸ ਨੂੰ ਤੁਰੰਤ ਰੋਕਿਆ ਜਾਵੇ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਉਨਾਂ ਦੀ ਮੋਟਰਾਂ ਦੇ ਬਿੱਲ ਵੀ ਆਉਣਗੇ।
ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਉਨਾਂ ਦੀ ਮੰਗ ਨੂੰ ਧਿਆਨ ਵਿੱਚ ਨਾ ਰੱਖਦੀ ਹੋਈ ਸਮਾਰਟ ਮੀਟਰ ਉਹਨਾਂ ਦੇ ਪਿੰਡਾਂ ਤੇ ਮੋਟਰਾਂ ਵਿੱਚ ਲਗਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚੋਂ ਆਪਣੇ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨਗੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਕਰ ਸਕਦੇ ਹਨ। ਅੱਜ ਇਹ ਦੋ ਦਿਨ ਦਾ ਧਰਨਾ ਹੈ ,ਜੋ ਕਿ ਬਿਨਾਂ ਰੁਕੇ ਲੱਗੇਗਾ। ਜੇਕਰ ਸਰਕਾਰ ਉਹਨਾਂ ਦੀ ਇਸ ਮੰਗ ਨੂੰ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚੋਂ ਰੇਲਵੇ ਸਟੇਸ਼ਨਾਂ ਦੇ ਟਰੈਕ 'ਤੇ ਰੇਲਾਂ ਨੂੰ ਵੀ ਰੋਕਣਗੇ।
- PTC NEWS