Cockroach ਮੁੜ ਆ ਰਹੇ ਦਿੱਲੀ ; CJP ਨੇ ਕਰ ਦਿੱਤਾ ਵੱਡਾ ਐਲਾਨ, ਜੰਤਰ-ਮੰਤਰ ਮਗਰੋਂ ਹੁਣ ਇੰਡੀਆ ਗੇਟ

ਸੀਜੇਪੀ ਨੇ ਕਿਹਾ, ਕਿ ਅਸੀਂ ਜੇਨ ਜੀ, ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵਿਸ਼ਵਾਸਘਾਤ ਨੂੰ ਸਵੀਕਾਰ ਨਹੀਂ ਕਰਾਂਗੇ। 5 ਸਤੰਬਰ, ਇੰਡੀਆ ਗੇਟ। ਨੌਜਵਾਨ ਇੱਕ ਵਾਰ ਫਿਰ ਇਕੱਠੇ ਹੋਣਗੇ।

By  Aarti August 24th 2026 07:09 PM

ਕਾਕਰੋਚ ਜਨਤਾ ਪਾਰਟੀ ਜੋ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ, ਨੇ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵਿੱਚ ਇੱਕ ਵੱਡੇ ਇਕੱਠ ਦਾ ਐਲਾਨ ਕੀਤਾ ਹੈ। 5 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸ਼ਾਂਤਮਈ ਵਿਰੋਧ ਮਾਰਚ ਦਾ ਐਲਾਨ ਕਰਦੇ ਹੋਏ, ਸੀਜੇਪੀ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਸਰਕਾਰ ਨੇ 25 ਜੁਲਾਈ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਪਾਰਟੀ ਨੇ ਕਿਹਾ ਕਿ ਨੌਜਵਾਨਾਂ ਨੇ ਸਰਕਾਰ ਦੇ ਵਾਅਦਿਆਂ ਤੋਂ ਬਾਅਦ ਆਪਣਾ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ।

ਇੰਡੀਆ ਗੇਟ ਤੋਂ ਸ਼ੁਰੂ ਹੋਵੇਗਾ ਮਾਰਚ 

5 ਸਤੰਬਰ ਨੂੰ ਹੋਣ ਵਾਲਾ ਇਹ ਸ਼ਾਂਤੀਪੂਰਨ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋਵੇਗਾ ਅਤੇ ਨਵੀਂ ਦਿੱਲੀ ਪੁਲਿਸ ਹੈੱਡਕੁਆਰਟਰ ਵੱਲ ਵਧੇਗਾ। ਸੀਜੇਪੀ ਦੇ ਸਹਿ-ਕਨਵੀਨਰ ਸੌਰਵ ਦਾਸ ਦੇ ਅਨੁਸਾਰ, ਮਾਰਚ ਦੀ ਅਗਵਾਈ ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਦੁਆਰਾ ਕੀਤੀ ਜਾਵੇਗੀ ਜਿਨ੍ਹਾਂ ਨੇ ਨੀਟ ਨਾਲ ਸਬੰਧਿਤ ਮਾਮਲਿਆਂ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ ਅਤੇ ਜੋ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਹੋਏ ਸੀ। ਦੇਸ਼ ਭਰ ਦੇ ਵਿਦਿਆਰਥੀਆਂ, ਯੁਵਾ ਸੰਗਠਨਾਂ ਅਤੇ ਨੌਜਵਾਨ ਨਾਗਰਿਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਸੀਜੇਪੀ ਨੇ ਕਿਹਾ, ਕਿ ਅਸੀਂ ਜੇਨ ਜੀ, ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵਿਸ਼ਵਾਸਘਾਤ ਨੂੰ ਸਵੀਕਾਰ ਨਹੀਂ ਕਰਾਂਗੇ। 5 ਸਤੰਬਰ, ਇੰਡੀਆ ਗੇਟ। ਨੌਜਵਾਨ ਇੱਕ ਵਾਰ ਫਿਰ ਇਕੱਠੇ ਹੋਣਗੇ।

ਵਰਕਿੰਗ ਕਮੇਟੀ ਦੀ ਹੋਈ ਔਨਲਾਈਨ ਮੀਟਿੰਗ

ਸੀਜੇਪੀ ਨੇ ਸੋਮਵਾਰ ਨੂੰ ਇੱਕ ਔਨਲਾਈਨ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ। ਪਾਰਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ/ਐਨਡੀਏ ਸ਼ਾਸਿਤ ਰਾਜਾਂ ਵੱਲੋਂ ਕੀਤੇ ਗਏ ਵਾਅਦਿਆਂ ਦੀ ਸਮੀਖਿਆ ਕੀਤੀ ਗਈ, ਜਿਸ ਦੇ ਆਧਾਰ 'ਤੇ 25 ਜੁਲਾਈ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ ਸੀ। ਕਮੇਟੀ ਮੈਂਬਰਾਂ ਨੇ ਸਰਕਾਰ ਦੇ ਇਰਾਦਿਆਂ ਬਾਰੇ ਸ਼ੰਕਾ ਪ੍ਰਗਟ ਕੀਤੀ।

ਸੀਜੇਪੀ ਵੱਲੋਂ ਜਾਰੀ ਲਿਖਤੀ ਬਿਆਨ

ਦੱਸ ਦਈਏ ਕਿ ਸੀਜੇਪੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਮਹੀਨਾ ਬੀਤ ਗਿਆ ਹੈ। ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ, ਸਰਕਾਰ ਨੇ ਸਿਰਫ਼ ਦੇਰੀ ਕੀਤੀ ਹੈ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਵੀ ਸਪੱਸ਼ਟ ਭਰੋਸਾ ਦੇਣ ਵਿੱਚ ਅਸਫਲ ਰਹੀ ਹੈ। ਸੀਜੇਪੀ ਨੇ ਕਿਹਾ ਕਿ ਇਹ ਜਾਰੀ ਨਹੀਂ ਰਹਿ ਸਕਦਾ। ਸਾਡੇ ਸਬਰ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਸਾਡੀ ਸਦਭਾਵਨਾ ਸਰਕਾਰ ਲਈ ਸਾਨੂੰ ਧੋਖਾ ਦੇਣ ਦਾ ਮੌਕਾ ਨਹੀਂ ਹੋ ਸਕਦੀ। ਰਾਸ਼ਟਰੀ ਕਾਰਜ ਕਮੇਟੀ ਨੇ 5 ਸਤੰਬਰ, 2026 ਨੂੰ ਨਵੀਂ ਦਿੱਲੀ ਵੱਲ ਸ਼ਾਂਤੀਪੂਰਨ ਮਾਰਚ ਕਰਨ ਦਾ ਫੈਸਲਾ ਕੀਤਾ ਹੈ।

ਕੀ ਸੀ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ

ਨੀਟ ਪੇਪਰ ਲੀਕ ਖਿਲਾਫ ਜੰਤਰ-ਮੰਤਰ 'ਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ, ਸੀਜੀਪੀ ਨੇ ਸਰਕਾਰ ਸਾਹਮਣੇ ਤਿੰਨ ਮੰਗਾਂ ਰੱਖੀਆਂ। ਸਭ ਤੋਂ ਮਹੱਤਵਪੂਰਨ ਧਰਮਿੰਦਰ ਪ੍ਰਧਾਨ ਦਾ ਸਿੱਖਿਆ ਮੰਤਰੀ ਵਜੋਂ ਅਸਤੀਫਾ ਸੀ। ਇਸ ਮੰਗ ਨੂੰ ਪੂਰਾ ਹੋਣ ਤੋਂ ਬਾਅਦ, ਸੀਜੀਪੀ ਨੇ ਵਿਰੋਧ ਵਾਪਸ ਲੈ ਲਿਆ। ਸਰਕਾਰ ਸਾਹਮਣੇ ਦੋ ਹੋਰ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ’ਚ ਨੀਟ ਪੇਪਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਮਾਮਲਿਆਂ ਨੂੰ ਖਾਰਜ ਕਰਨਾ। ਸੀਜੀਪੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਇਹ ਦੋਵੇਂ ਵਾਅਦੇ ਪੂਰੇ ਕਰਨ ਦਾ ਭਰੋਸਾ ਦਿੱਤਾ ਸੀ, ਜੋ ਅਜੇ ਤੱਕ ਪੂਰੇ ਨਹੀਂ ਹੋਏ ਹਨ।

ਇਹ ਵੀ ਪੜ੍ਹੋ  :  High-Voltage ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ; 2 ਸਾਲ ਪਹਿਲਾਂ ਪਿਤਾ ਦੀ ਹੋ ਚੁੱਕੀ ਮੌਤ

Related Post