Gurdaspur News : ਨਾਰੀਅਲ ਪਾਣੀ ਵੇਚਣ ਵਾਲਿਆਂ ਨੇ ਆਰਮੀ ਮੂਵਮੈਂਟ ਦੀ ਬਣਾਈ ਵੀਡੀਓ ,2 ਗ੍ਰਿਫ਼ਤਾਰ

Gurdaspur News : ਗੁਰਦਾਸਪੁਰ ਦੀ ਤਿੱਬੜੀ ਸੈਣਿਕ ਛਾਉਣੀ ਦੇ ਨੇੜੇ ਸੈਨਿਕ ਮੂਵਮੈਂਟ ਦੀ ਵੀਡੀਓ ਅਤੇ ਤਸਵੀਰਾਂ ਖਿੱਚਣ ਦੇ ਆਰੋਪ ਹੇਠ 2 ਸ਼ੱਕੀ ਨੌਜਵਾਨਾਂ ਨੂੰ ਮਿਲਟਰੀ ਇੰਟੈਲੀਜੈਂਸ ਵੱਲੋ ਕਾਬੂ ਕੀਤਾ ਗਿਆ ਹੈ। ਇਹ ਘਟਨਾ 9 ਮਈ ਦੀ ਹੈ,ਜਦੋਂ ਭਾਰਤ ਪਾਕਿਸਤਾਨ ਅੰਦਰ ਜੰਗ ਵਰਗੇ ਨਾਜੂਕ ਹਾਲਾਤ ਬਣੇ ਹੋਏ ਸਨ

By  Shanker Badra May 16th 2025 08:54 AM

Gurdaspur News : ਗੁਰਦਾਸਪੁਰ ਦੀ ਤਿੱਬੜੀ ਸੈਣਿਕ ਛਾਉਣੀ ਦੇ ਨੇੜੇ ਸੈਨਿਕ ਮੂਵਮੈਂਟ ਦੀ ਵੀਡੀਓ ਅਤੇ ਤਸਵੀਰਾਂ ਖਿੱਚਣ ਦੇ ਆਰੋਪ ਹੇਠ 2 ਸ਼ੱਕੀ ਨੌਜਵਾਨਾਂ ਨੂੰ ਮਿਲਟਰੀ ਇੰਟੈਲੀਜੈਂਸ ਵੱਲੋ ਕਾਬੂ ਕੀਤਾ ਗਿਆ ਹੈ। ਇਹ ਘਟਨਾ 9 ਮਈ ਦੀ ਹੈ,ਜਦੋਂ ਭਾਰਤ ਪਾਕਿਸਤਾਨ ਅੰਦਰ ਜੰਗ ਵਰਗੇ ਨਾਜੂਕ ਹਾਲਾਤ ਬਣੇ ਹੋਏ ਸਨ। ਉਨ੍ਹਾਂ ਨੂੰ ਬਾਅਦ ਵਿੱਚ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਵਿਰੁੱਧ ਗੰਭੀਰ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ।

ਕਾਬੂ ਕੀਤੇ ਗਏ ਪ੍ਰਵਾਸੀ ਨੌਜਵਾਨਾਂ ਦੀ ਪਛਾਣ ਫੈਜ਼ ਹੁਸੈਨ ਪੁੱਤਰ ਸਾਜਿਦ ਸਾਹ ਅਤੇ ਬਬਲੂ ਪੁੱਤਰ ਬਦਲੂ ਸਾਹ ਵਜੋਂ ਹੋਈ ਹੈ। ਦੋਹਾਂ ਦਾ ਸਬੰਧ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਦੇ ਮੀਰਗੰਜ ਖੇਤਰ ਵਿਚ ਆਉਣ ਵਾਲੇ ਪਿੰਡ ਜ਼ਫ਼ਰਪੁਰ ਨਾਲ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਨੌਜਵਾਨਾਂ ਨੇ ਨਵਾਂ ਸ਼ਾਲਾ ਖੇਤਰ ‘ਚ ਛਾਉਣੀ ਦੇ ਨੇੜੇ ਨਾਰੀਅਲ ਵੇਚਣ ਦੀ ਆੜ ਲਈ ਹੋਈ ਸੀ। 

ਮਿਲਟਰੀ ਇੰਟੈਲੀਜੈਂਸ ਵੱਲੋਂ ਉਨ੍ਹਾਂ ਨੂੰ ਫੋਜੀ ਗਤਿਵਿਧਿਆਂ ਦੀ ਵੀਡੀਓ ਬਣਾਉਂਦੇ ਅਤੇ ਫੋਟੋ ਖਿੱਚਦੇ ਫੜਿਆ ਗਿਆ। ਉਨ੍ਹਾਂ ਦੇ ਮੋਬਾਈਲ ‘ਚ ਫੌਜੀ ਮੂਵਮੈਂਟ ਦੀਆਂ ਵੀਡੀਓਜ਼ ਅਤੇ ਕੁਝ ਪਾਕਿਸਤਾਨੀ ਨੰਬਰ ਵੀ ਮਿਲੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਰਾਣਾ ਸ਼ਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਇਸ ਸੰਬੰਧੀ 9 ਮਈ 2025 ਨੂੰ ਥਾਣਾ ਪੁਰਾਣਾ ਸ਼ਾਲਾ ‘ਚ ‘ਆਫ਼ਿਸ਼ੀਅਲ ਸੀਕ੍ਰੇਟ ਐਕਟ 1923’ ਦੀ ਧਾਰਾ 3 ਅਤੇ 4 ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਦੋਹਾਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।

Related Post